Samsung ਨੇ ਲਾਂਚ ਕੀਤਾ Galaxy Z Flip 5G, ਜਾਣੋ ਕੀਮਤ ਤੇ ਖੂਬੀਆਂ

07/23/2020 4:02:47 PM

ਗੈਜੇਟ ਡੈਸਕ– ਸੈਮਸੰਗ ਨੇ Galaxy Z Flip ਫੋਲਡੇਬਲ ਫੋਨ ਦਾ 5ਜੀ ਮਾਡਲ ਲਾਂਚ ਕਰ ਦਿੱਤਾ ਹੈ। ਹੁਣ ਇਹ ਫੋਨ ਤੇਜ਼ ਨੈੱਟਵਰਕ ਸੁਪੋਰਟ ਅਤੇ ਅਪਗ੍ਰੇਡ ਹੋਏ ਪ੍ਰੋਸੈਸਰ ਨਾਲ ਆਉਂਦਾ ਹੈ। ਫੋਨ ਨੂੰ ਅਜੇ ਸਿਰਫ ਅਮਰੀਕਾ ’ਚ ਹੀ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 1449 ਡਾਲਰ (ਕਰੀਬ 1,08,200 ਰੁਪਏ) ਰੱਖੀ ਗਈ ਹੈ। ਫੋਨ ਸਿਰਫ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਆਪਸ਼ਨ ਨਾਲ ਪੇਸ਼ ਕੀਤਾ ਗਿਆ ਹੈ। 

Samsung Galaxy Z Flip 5G ਦੇ ਫੀਚਰਜ਼
5ਜੀ ਨੈੱਟਵਰਕ ਸੁਪੋਰਟ ਅਤੇ ਅਪਡੇਟਿਡ ਪ੍ਰੋਸੈਸਰ ਤੋਂ ਇਲਾਵਾ ਇਹ ਫੋਨ ਬਿਲਕੁਲ ਆਪਣੇ 4ਜੀ ਮਾਡਲ ਵਰਗਾ ਹੈ। ਫੋਨ ’ਚ 1080x2636 ਪਿਕਸਲ ਰੈਜ਼ੋਲਿਊਸ਼ਨ ਨਾਲ 6.7 ਇੰਚ ਦੀ ਫੁਲ ਐੱਚ.ਡੀ. ਡਾਈਨਾਮਿਕ ਅਮੋਲੇਡ ਇਨਫਿਨਿਟੀ ਫਲੈਕਸ ਡਿਸਪਲੇਅ ਦਿੱਤੀ ਗਈ ਹੈ। ਕਲੈਮਸ਼ੇਲ ਡਿਜ਼ਾਇਨ ਵਾਲੇ ਇਸ ਫੋਨ ’ਚ ਬਾਹਰਲੇ ਪਾਸੇ 1.1 ਇੰਚ ਦੀ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜੋ 112x300 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। 

8 ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ ਨਾਲ ਲੈਸ ਇਸ ਫੋਨ ਦੇ 5ਜੀ ਮਾਡਲ ’ਚ ਕੁਆਲਕਾਮ ਸੈਪਡ੍ਰੈਗਨ 865+ ਆਕਟਾ-ਕੋਰ SoC ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਇਸ ਵਿਚ ਇਕ 12 ਮੈਗਾਪਿਕਸਲਦਾ ਵਾਈਡ ਐਂਗਲ ਕੈਮਰਾ ਅਤੇ ਇਕ 12 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਲੱਗਾ ਹੋਇਆ ਹੈ। ਸੈਲਫੀ ਲਈ ਫੋਨ ’ਚ ਤੁਹਾਨੂੰ 10 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

Galaxy Z Flip 5G ’ਚ ਫਲੈਕਸ ਮੋਡ ਯੂ.ਆਈ. ਅਤੇ ‘ਹਾਈਡਅਵੇ ਹਿੰਜ’ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਯੂਜ਼ਰ ਫੋਨ ਨੂੰ ਕਈ ਐਂਗਲ ’ਤੇ ਖੋਲ੍ਹ ਕੇ ਰੱਖ ਸਕਦੇ ਹਨ। ਕੁਨੈਕਟੀਵਿਟੀ ਲਈ ਫੋਨ ’ਚ ਸਾਰੇ ਸਟੈਂਡਰਡ ਆਪਸ਼ਨ ਦਿੱਤੇ ਗਏ ਹਨ। ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਇਸ ਫੋਨ ’ਚ 3300mAh ਦੀ ਬੈਟਰੀ ਲੱਗੀ ਹੈ। ਫੋਨ ਦੀ ਖ਼ਾਸ ਗੱਲ ਹੈ ਕਿ ਇਹ ਫਾਸਟ ਦੇ ਨਾਲ ਹੀ ਰਿਵਰਸ ਚਾਰਜਿੰਗ ਨੂੰ ਵੀ ਸੁਪੋਰਟ ਕਰਦਾ ਹੈ। 

Rakesh

This news is Content Editor Rakesh