ਸੈਮਸੰਗ ਗਲੈਕਸੀ ਵਾਚ 3 ਤੇ ਗਲੈਕਸੀ ਬਡਸ ਲਾਈਵ ਭਾਰਤ ’ਚ ਲਾਂਚ, ਜਾਣੋ ਕੀਮਤ

08/18/2020 1:16:58 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੀ ਨਵੀਂ ਸਮਾਰਟ ਵਾਚ, ਗਲੈਕਸੀ ਵਾਚ 3 ਅਤੇ ਗਲੈਕਸੀ ਬਡਸ ਲਾਈਵ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਡਿਵਾਈਸਿਜ਼ ਨੂੰ 5 ਅਗਸਤ ਨੂੰ ਹੋਏ ਗਲੈਕਸੀ ਅਨਪੈਕਡ ਈਵੈਂਟ ’ਚ ਗਲੈਕਸੀ ਨੋਟ 20 ਸੀਰੀਜ਼ ਨਾਲ ਲਾਂਚ ਕੀਤਾ ਗਿਆ ਸੀ। 

ਕੀਮਤ
ਗਲੈਕਸੀ ਵਾਚ 3 ਨੂੰ ਭਾਰਤ ’ਚ ਕਈ ਮਾਡਲਾਂ ’ਚ ਪੇਸ਼ ਕੀਤਾ ਗਿਆ ਹੈ। ਗਲੈਕਸੀ ਵਾਚ 3 ਦਾ 41mm ਮਾਡਲ ਮਿਸਟਿਕ ਬ੍ਰੋਨਜ਼ ਅਤੇ ਮਿਸਟਿਕ ਸਿਲਵਰ ਰੰਗ ’ਚ ਅਤੇ 45mm ਮਾਡਲ ਮਿਸਟਿਕ ਸਿਲਵਰ ਅਤੇ ਮਿਸਟਿਕ ਬਲੈਕ ’ਚ ਮਿਲੇਗਾ। ਉਥੇ ਹੀ 41mm ਮਾਡਲ ਜਿਸ ਵਿਚ ਵਾਈ-ਫਾਈ ਦੀ ਸੁਪੋਰਟ ਹੈ ਉਸ ਦੀ ਕੀਮਤ 29,990 ਰੁਪਏ ਹੈ ਜਦਕਿ 4ਜੀ ਮਾਡਲ ਦੀ ਕੀਮਤ 34,490 ਰੁਪਏ ਹੈ। 45mm ਵਾਲੇ ਵਾਈ-ਫਾਈ ਮਾਡਲ ਦੀ ਕੀਮਤ 32,990 ਰੁਪਏ ਅਤੇ 4ਜੀ ਮਾਡਲ ਦੀ ਕੀਮਤ 38,990 ਰੁਪਏ ਹੈ। ਗਲੈਕਸੀ ਵਾਚ 3 ਦੇ ਸਾਰੇ ਮਾਡਲਾਂ ਦੀ ਵਿਕਰੀ 27 ਅਗਸਤ ਤੋਂ ਹੋਵੇਗੀ। 

ਸੈਮਸੰਗ ਗਲੈਕਸੀ ਬਡਸ ਲਾਈਵ ਦੀ ਕੀਮਤ 14,990 ਰੁਪਏ ਹੈ ਅਤੇ ਇਹ ਮਿਸਟਿਕ ਬਲੈਕ, ਮਿਸਟਿਕ ਬ੍ਰੋਨਜ਼ ਅਤੇ ਮਿਸਟਿਕ ਵਾਈਟ ਰੰਗ ’ਚ ਮਿਲੇਗਾ। ਇਸ ਦੀ ਵਿਕਰੀ 25 ਅਗਸਤ ਤੋਂ ਹੋਵੇਗੀ। 

ਡਿਵਾਈਸ ਦੇ ਨਾਲ ਕੰਪਨੀ ਪ੍ਰੀ-ਬੁਕਿੰਗ ਆਫਰ ਵੀ ਦੇ ਰਹੀ ਹੈ। ਗਲੈਕਸੀ ਬਡਸ ਦੇ ਨਾਲ 10,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਇਹ ਛੋਟ 17-26 ਅਗਸਤ ਦੇ ਵਿਚਕਾਰ ਹੀ ਮਿਲੇਗੀ। ਗਲੈਕਸੀ ਵਾਚ 3 ਦੇ 41mm ਵਾਈ-ਫਾਈ ਮਾਡਲ ’ਤੇ 4,500 ਰੁਪਏ ਦਾ ਕੈਸ਼ਬੈਕ, 45mm ਮਾਡਲ ’ਤੇ 5,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਇਹ ਕੈਸ਼ਬੈਕ ਆਫਰ 20-26 ਅਗਸਤ ਦੇ ਵਿਚਕਾਰ ਹੀ ਮਿਲੇਗਾ। 

ਗਲੈਕਸੀ ਵਾਚ 3 ਦੇ ਫੀਚਰਜ਼
ਇਸ ਵਾਚ ’ਚ Tizen ਅਧਾਰਿਤ ਵਿਅਰੇਬਲ ਓ.ਐੱਸ. 5.5 ਹੈ। ਇਸ ਤੋਂ ਇਲਾਵਾ ਇਸ ਵਿਚ 1.2 ਇੰਚ ਦੀ ਗੋਲਾਕਾਰ ਸੁਪਰ ਅਮੋਲੇਡ ਡਿਸਪਲੇਅ ਹੈ। 45mm ਵਾਲੇ ਮਾਡਲ ’ਚ 1.4 ਇੰਚ ਦੀ ਡਿਸਪਲੇਅ ਮਿਲੇਗੀ। ਇਸ ਸਮਾਰਟ ਵਾਚ ’ਚ ਸੈਮਸੰਗ ਦਾ ਡਿਊਲ ਕੋਰ Exynos 9110 ਪ੍ਰੋਸੈਸਰ, Mali-T720 ਜੀ.ਪੀ.ਯੂ., 1 ਜੀ.ਬੀ. ਰੈਮ ਅਤੇ 8 ਜੀ.ਬੀ. ਦੀ ਸਟੋਰੇਜ ਮਿਲੇਗੀ। ਵਾਚ ’ਚ ਵਾਟਰ ਰੈਸਿਸਟੈਂਟ ਲਈ IP68 ਰੇਟਿੰਗ ਮਿਲੀ ਹੈ। ਕੁਨੈਕਟੀਵਿਟੀ ਲਈ ਵਾਈ-ਫਾਈ 802.11 b/g/n, ਬਲੂਟੂਥ 5.0, ਈ-ਸਿਮ ਅਤੇ 4ਜੀ ਦੀ ਸੁਪੋਰਟ ਹੈ। 41mm ’ਚ 247mAh ਦੀ ਅਤੇ 45mAh ’ਚ 340mAh ਦੀ ਬੈਟਰੀ ਦਿੱਤੀ ਗਈ ਹੈ। ਵਾਚ ’ਚ ਆਕਸੀਜਨ ਸੈਚੁਰੇਸ਼ਨ ਲਈ (SpO2) ਸੈਂਸਰ ਹੈ ਜਿਸ ਦੀ ਅਪਡੇਟ ਬਾਅਦ ’ਚ ਮਿਲੇਗੀ। 

ਗਲੈਕਸੀ ਬਡਸ ਲਾਈਵ ਦੇ ਫੀਚਰਜ਼
ਸੈਮਸੰਗ ਦੇ ਇਸ ਟਰੂ-ਵਾਇਰਲੈੱਸ ਈਅਰਬਡਸ ’ਚ 12mm ਦਾ ਡ੍ਰਾਈਵਰ ਹੈ ਜਿਸ ਦੇ ਨਾਲ AKG ਦੀ ਟਿਊਨਿੰਗ ਹੈ। ਸ਼ਾਨਦਾਰ ਕਾਲਿੰਗ ਲਈ ਇਸ ਵਿਚ ਤਿੰਨ  ਮਾਈਕ੍ਰੋਫੋਨ ਦਿੱਤੇ ਗਏ ਹਨ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੂਥ 5.0 ਦਿੱਤਾ ਗਿਆ ਹੈ। ਨਾਲ ਹੀ ਇਸ ਵਿਚ ਨੌਇਜ਼ ਕੈਂਸਲੇਸ਼ਨ ਦੀ ਸੁਪੋਰਟ ਹੈ। ਹਰੇਕ ਬਡਸ ’ਚ 60mAh ਦੀ ਬੈਟਰੀ ਹੈ ਅਤੇ ਕੇਸ ’ਚ 472mAh ਦੀ ਬੈਟਰੀ ਹੈ। ਚਾਰਜਿੰਗ ਲਈ ਟਾਈਪ-ਸੀ ਪੋਰਟ ਹੈ। ਬੈਟਰੀ ਨੂੰ ਲੈ ਕੇ 29 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਫਾਸਟ ਚਾਰਜਿੰਗ, IPX2 ਰੇਟਿੰਗ ਅਤੇ ਸੈਮਸੰਗ ਬਿਕਸਬੀ ਵੌਇਸ ਅਸਿਸਟੈਂਟ ਦੀ ਵੀ ਸੁਪੋਰਟ ਹੈ। ਇਸ ਵਿਚ ਵਾਇਰਲੈੱਸ ਚਾਰਜਿੰਗ ਦੀ ਵੀ ਸੁਪੋਰਟ ਦਿੱਤੀ ਗਈ ਹੈ। 

Rakesh

This news is Content Editor Rakesh