ਸੈਮਸੰਗ ਦੇ ਇਸ ਸਮਾਰਟਫੋਨ ਦੀ ਲਾਂਚਿੰਗ ਡੇਟ ਆਈ ਸਾਹਮਣੇ

11/08/2019 8:41:38 PM

ਗੈਜੇਟ ਡੈਸਕ-ਸੈਮਸੰਗ ਆਪਣੇ ਇਕ ਹੋਰ 5ਜੀ ਸਮਾਰਟਫੋਨ ਨੂੰ ਇਸ ਮਹੀਨੇ ਲਾਂਚ ਕਰਨ ਵਾਲੀ ਹੈ। ਕੰਪਨੀ ਆਪਣੇ ਅਗਲੇ 5ਜੀ ਸਮਾਰਟਫੋਨ Samsung Galaxy W30 5G ਨੂੰ ਇਸ ਮਹੀਨੇ ਦੀ 19 ਤਾਰੀਕ ਨੂੰ ਲਾਂਚ ਕਰੇਗੀ। ਇਸ ਸਮਾਰਟਫੋਨ ਦੀਆਂ ਲੀਕਸ ਪਹਿਲੇ ਵਾ ਸਾਹਮਣੇ ਆ ਚੁੱਕੀਆਂ ਹਨ। ਹੁਣ ਇਸ ਸਮਾਰਟਫੋਨ ਦੀ ਨਵੀਂ ਲੀਕ ਸਾਹਮਣੇ ਆਈ ਹੈ ਜਿਸ 'ਚ ਸਮਾਰਟਫੋਨ ਦੀ ਲਾਂਚ ਤਾਰੀਕ ਨੂੰ ਰਿਲੀਵ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਫਿਲਹਾਲ ਚੀਨ 'ਚ ਲਾਂਚ ਕੀਤਾ ਜਾਵੇਗਾ। ਚਾਈਨਾ ਟੈਲੀਕਾਮ ਨੇ ਇਸ ਸਮਾਰਟਫੋਨ ਦੀ ਲਾਂਚ ਡੇਟ ਨੂੰ ਸੋਸ਼ਲ ਮੀਡੀਆ ਰਾਹੀਂ ਰਿਲੀਵ ਕੀਤਾ ਹੈ। ਇਸ ਦੇ ਪੋਸਟਰ 'ਚ ਇਸ ਸਮਾਰਟਫੋਨ ਦੇ ਬੈਕ ਅਤੇ ਸਾਈਡ ਪੈਨਲ ਨੂੰ ਦਿਖਾਇਆ ਗਿਆ ਹੈ। ਨਾਲ ਹੀ ਇਸ ਦੀ ਲਾਂਚ ਡੇਟ ਦੇ ਬਾਰੇ 'ਚ ਵੀ ਦੱਸਿਆ ਗਿਆ ਹੈ।

ਸੈਮਸੰਗ ਗਲੈਕਸੀ ਡਬਲਿਊ30 5ਜੀ ਦੇ ਟੀਜ਼ਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਮਾਰਟਫੋਨ ਦੇ ਬੈਕ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ 'ਚ ਸੈਮਸੰਗ ਗਲੈਕਸੀ ਫੋਲਡ ਦੀ ਤਰ੍ਹਾਂ ਹੀ ਸਾਈਡ 'ਚ ਵਾਲਿਊਮ ਪਾਵਰ ਬਟਨ ਦਿੱਤਾ ਗਿਆ ਹੈ। ਫੋਨ ਦੇ ਸਾਈਡ 'ਚ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਉੱਥੇ ਫੋਨ 'ਚ ਇਨ ਹਾਊਸ Exynos 990 ਚਿਪਸੈੱਟ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜੋ ਕਿ 5ਜੀ ਮੋਡਮ ਨੂੰ ਸਪੋਰਟ ਕਰ ਸਕਦਾ ਹੈ।

ਹਾਲਾਂਕਿ ਪਿਛਲੇ ਦਿਨੀਂ ਕੰਪਨੀ ਨੇ ਆਪਣੇ ਇਕ ਹੋਰ ਫੋਲਡੇਬਲ ਸਮਾਰਟਫੋਨ ਨੂੰ ਟੀਜ਼ ਕੀਤਾ ਸੀ। ਕੰਪਨੀ ਫਿਲਹਾਲ ਇਸ ਸਮਾਰਟਫੋਨ ਨੂੰ ਕਦੋਂ ਲਾਂਚ ਕਰੇਗੀ ਇਸ ਦੇ ਬਾਰੇ 'ਚ ਜਾਣਕਾਰੀ ਉਪਲੱਬਧ ਨਹੀਂ ਹੈ। ਪਿਛਲੇ ਦਿਨੀਂ ਆਈ ਲੀਕਸ ਮੁਤਾਬਕ Samsung Galaxy W30 5G ਇਕ ਅਫੋਰਡੇਬਲ ਫੋਲਡੇਬਲ ਸਮਾਰਟਫੋਨ ਦੇ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਸਿੰਗਲ ਸਕਰੀਨ ਨਾਲ ਲਾਂਚ ਕੀਤਾ ਜਾ ਸਕਦਾ ਹੈ ਜਿਸ ਨੂੰ ਫੋਲਡ ਕੀਤਾ ਜਾ ਸਕੇਗਾ। ਹਾਲਾਂਕਿ ਫੋਨ ਦੇ ਲਾਂਚ ਹੋਣ ਤੋਂ ਬਾਅਦ ਹੀ ਇਸ ਦੇ ਬਾਰੇ 'ਚ ਸਹੀ ਜਾਣਕਾਰੀ ਉਪਲੱਬਧ ਹੋਵੇਗੀ।


Karan Kumar

Content Editor

Related News