ਸੈਮਸੰਗ ਨੇ ਲਾਂਚ ਕੀਤਾ Galaxy Tab S7 FE ਦਾ ਵਾਈ-ਫਾਈ ਮਾਡਲ

09/04/2021 2:30:25 PM

ਗੈਜੇਟ ਡੈਸਕ– ਸੈਮਸੰਗ ਨੇ ਆਖਿਰਕਾਰ ਆਪਣੇ Galaxy Tab S7 FE ਦੇ ਵਾਈ-ਫਾਈ ਮਾਡਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਗਾਹਕ ਇਸ ਨੂੰ ਆਨਲਾਈਨ ਸਟੋਰ ਅਤੇ ਐਮੇਜ਼ਾਨ ਇੰਡੀਆ ਦੀ ਵੈੱਬਸਾਈਟ ਤੋਂ ਖਰੀਦ ਸਕਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਟੈਬ ਦਾ ਵਾਈ-ਫਾਈ ਮਾਡਲ ਕਾਫੀ ਹੱਦ ਤਕ ਐੱਲ.ਟੀ.ਈ. ਮਾਡਲ ਵਰਗਾ ਹੀ ਹੈ ਜਿਸ ਨੂੰ ਇਸੇ ਸਾਲ ਜੂਨ ’ਚ ਲਾਂਚ ਕੀਤਾ ਗਿਆ ਸੀ। Galaxy Tab S7 FE ਦੇ ਨਵੇਂ ਵਾਈ-ਫਾਈ ਮਾਡਲ ਨੂੰ 4 ਜੀ.ਬੀ. ਰੈਮ ਅਤੇ ਨਵੇਂ ਸਨੈਪਡ੍ਰੈਗਨ 778ਜੀ ਪ੍ਰੋਸੈਸਰ ਨਾਲ ਲਿਆਇਆ ਗਿਆ ਹੈ। ਇਸ ਵਿਚ S-pen ਸਟਾਈਲਸ ਦੀ ਵੀ ਸਪੋਰਟ ਮਿਲਦੀ ਹੈ। 

ਕੀਮਤ
Galaxy Tab S7 FE ਦੇ ਵਾਈ-ਫਾਈ ਮਾਡਲ ਦੀ ਕੀਮਤ 41,999 ਰੁਪਏ ਰੱਖੀ ਗਈ ਹੈ। ਇਸ ਕੀਮਤ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਇਸ ਟੈਬ ਨੂੰ ਮਾਈਸਟਿਕ ਬਲੈਕ, ਮਾਈਸਟਿਕ ਸਿਲਵਰ, ਮਾਈਸਟਿਕ ਗਰੀਨ ਅਤੇ ਮਾਈਸਟਿਕ ਪਿੰਕ ਰੰਗ ’ਚ ਖਰੀਦਿਆ ਜਾ ਸਕਦਾ ਹੈ। 

Samsung Galaxy Tab S7 FE Wi-Fi ਦੇ ਫੀਚਰਜ਼

ਡਿਸਪਲੇਅ    - 12.5 ਇੰਚ ਦੀ WQXGA (2560x1600 ਪਿਕਸਲ)
ਪ੍ਰੋਸਸੈਰ    - ਸਨੈਪਡ੍ਰੈਗਨ 778G
ਰੈਮ    - 4 ਜੀ.ਬੀ.
ਸਟੋਰੇਜ    - 64 ਜੀ.ਬੀ.
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ One UI 3.1
ਰੀਅਰ ਕੈਮਰਾ    - 8MP
ਫਰੰਟ ਕੈਮਰਾ    - 5MP
ਬੈਟਰੀ    - 10090mAh (45W ਦੀ ਫਾਸਟ ਚਾਰਜਿੰਗ ਸਪੋਰਟ)ਟ
ਕੁਨੈਕਟੀਵਿਟੀ    - ਡਿਊਲ ਬੈਂਡ 2.4G+5GHz Wi-Fi, ਬਲੂਟੁੱਥ v5, GPS ਅਤੇ USB ਟਾਈਪ-ਸੀ ਪੋਰਟ


Rakesh

Content Editor

Related News