ਸੈਮਸੰਗ Galaxy Tab A7 ਭਾਰਤ ’ਚ ਲਾਂਚ, ਜਾਣੋ ਕੀਮਤ ’ਤੇ ਖੂਬੀਆਂ

09/28/2020 6:21:09 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੀ ਨਵੀਂ ਐਂਡਰਾਇਡ ਟੈਬਲੇਟ ਗਲੈਕਸੀ ਟੈਬ A7 ਨੂੰ ਆਖ਼ਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਨੂੰ ਦੋ ਮਾਡਲਾਂ (LTE ਅਤੇ Wi-Fi) ਦੇ ਆਪਸ਼ਨ ਨਾਲ ਲੈ ਕੇ ਆਈ ਹੈ। ਗਲੈਕਸੀ ਟੇਬ ਏ7 ਦੇ 10.4 ਇੰਚ ਵਾਲੇ ਐੱਲ.ਟੀ.ਈ. ਮਾਡਲ ਦੀ ਕੀਮਤ 21,999 ਰੁਪਏ ਹੈ, ਉਥੇ ਹੀ ਇਸ ਦੇ ਵਾਈ-ਫਾਈ ਮਾਡਲ ਦੀ ਕੀਮਤ 17,999 ਰੁਪਏ ਰੱਖੀ ਗਈ ਹੈ। ਇਸ ਨੂੰ ਤਿੰਨ ਰੰਗਾਂ- ਡਾਰਕ ਗ੍ਰੇਅ, ਸਿਲਵਰ ਅਤੇ ਗੋਲਡ ’ਚ ਉਪਲੱਬਧ ਕੀਤਾ ਜਾਵੇਗਾ। 
ਕੰਪਨੀ ਨਵੀਂ ਗਲੈਕਸੀ ਟੈਬ ਏ7 ਨੂੰ 3 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਇੰਟਰਨਲ ਸਟੋਰੇਜ ਨਾਲ ਲੈ ਕੇ ਆਈ ਹੈ। ਲੋੜ ਪੈਣ ’ਤੇ ਤੁਸੀਂ ਮੈਮਰੀ ਕਾਰਡ ਰਾਹੀਂ ਇਸ ਦੀ ਸਟੋਰੇਜ ਨੂੰ 1 ਟੀ.ਬੀ. ਤਕ ਵਧਾ ਵੀ ਸਕਦੇ ਹੋ। ਇਸ ਵਿਚ ਕਵਾਡ ਸਪੀਕਰ ਸੈੱਟਅਪ ਦੇ ਨਾਲ ਹੀ Dolby Atmos ਸਰਾਊਂਡ ਸਾਊਂਡ ਦੀ ਸੁਪੋਰਟ ਵੀ ਮਿਲਦੀ ਹੈ। 

ਨਵੀਂ ਗਲੈਕਸੀ ਟੈਬ ਏ7 ਦੀ ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਨੂੰ 4,499 ਰੁਪਏ ਦੀ ਕੀਮਤ ਵਾਲਾ ਟੈਬਲੇਟ ਕੀ-ਬੋਰਡ 1,875 ਰੁਪਏ ’ਚ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟੈਬ ਦੀ ਖ਼ਰੀਦ ICICI  ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਕਰਨ ’ਤੇ 2,000 ਰੁਪਏ ਦਾ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ Samsung.com, ਸਿਲੈਕਟਿਡ ਰਿਟੇਲ ਸਟੋਰਾਂ ਅਤੇ ਲੀਡਿੰਗ ਆਨਲਾਈਨ ਪੋਰਟਲ ਤੋਂ ਸੈਮਸੰਗ ਗਲੈਕਸੀ ਟੈਬ ਏ7 ਦੀ ਪ੍ਰੀ-ਬੁਕਿੰਗ ਕਰਨ ’ਤੇ ਗਾਹਕਾਂ ਨੂੰ ਯੂਟਿਊਬ ਪ੍ਰੀਮੀਅਮ ਸਰਵਿਸ ਦੀ ਦੋ ਮਹੀਨਿਆਂ ਦੀ ਮੁਫ਼ਤ ਸਬਸਕ੍ਰਿਪਸ਼ਨ ਆਫਰ ਕੀਤੀ ਜਾ ਰਹੀ ਹੈ। 

Samsung Galaxy Tab A7 ਦੇ ਫੀਚਰਜ਼
ਡਿਸਪਲੇਅ    - 10.4 ਇੰਚ ਦੀ WUXGA+ (2000 x 1200 ਰੈਜ਼ੋਲਿਊਸ਼ਨ)
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 662
ਰੈਮ    - 3 ਜੀ.ਬੀ.
ਸਟੋਰੇਜ    - 32 ਜੀ.ਬੀ.
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - LED ਫਲੈਸ਼ ਨਾਲ 8MP
ਫਰੰਟ ਕੈਮਰਾ    - 5MP
ਬੈਟਰੀ    - 7040mAh (ਫਾਸਟ ਚਾਰਜਿੰਗ ਨੂੰ ਕਰੇਗੀ ਸੁਪੋਰਟ)
ਕੁਨੈਕਟੀਵਿਟੀ    - 4G LTE (ਆਪਸ਼ਨਲ), Wi-Fi 802.11 ac (2.4GHz/5GHz), Wi-Fi ਡਾਇਰੈਕਟ, ਬਲੂਟੂਥ 5 LE, GPS, GLONASS, USB 2.0 ਟਾਈਪ-C ਅਤੇ ਸਿੰਗਲ-SIM ਸਲਾਟ

Rakesh

This news is Content Editor Rakesh