ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ ਐਂਡ੍ਰਾਇਡ ਪਾਈ ਅਪਡੇਟ

01/15/2019 7:02:43 PM

ਗੈਜੇਟ ਡੈਸਕ- ਦੱਖਣ ਕੋਰੀਆਈ ਦੀ ਮੋਬਾਈਲ ਨਿਰਮਾਤਾ ਕੰਪਨੀ ਸੈਮਸੰਗ ਦੇ ਫਲੈਗਸ਼ਿਪ ਹੈਂਡਸੈੱਟ ਗਲੈਕਸੀ ਨੋਟ 9, ਗਲੈਕਸੀ ਐੱਸ9 ਤੇ ਗਲੈਕਸੀ ਐੱਸ9+ ਨੂੰ ਐਂਡ੍ਰਾਇਡ ਪਾਈ 'ਤੇ ਅਧਾਰਿਤ ਵਨ ਯੂ. ਆਈ. ਸਾਫਟਵੇਅਰ ਅਪਡੇਟ ਮਿਲਣ ਲਗਾ ਹੈ। ਅਪਡੇਟ ਜਨਵਰੀ 2019 ਐਂਡ੍ਰਾਇਡ ਸਕਿਓਰਿਟੀ ਪੈਚ ਦੇ ਨਾਲ ਆ ਰਿਹਾ ਹੈ ਤੇ ਇਸ ਨੂੰ ਭਾਰਤ 'ਚ ਰਹਿ ਰਹੇ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ।

ਭਾਰਤ 'ਚ ਰਹਿ ਰਹੇ ਸੈਮਸੰਗ ਗਲੈਕਸੀ ਐੱਸ9, ਐੱਸ9+ ਯੂਜ਼ਰ ਲਈ ਜਾਰੀ ਅਪਡੇਟ ਦਾ ਸਾਫਟਵੇਅਰ ਵਰਜਨ G960FOXM2CRLO ਹੈ। ਦੱਖਣ ਕੋਰੀਆ 'ਚ ਜਾਰੀ ਅਪਡੇਟ ਦਾ ਵਰਜਨ G96xNKSU1CRLL ਜਾਂ G96xNKSU1CRLN ਹੈ, ਇਹ ਤੁਹਾਡੇ ਨੈੱਟਵਰਕ 'ਤੇ ਨਿਰਭਰ ਕਰਦਾ ਹੈ। ਭਾਰਤ 'ਚ ਹੈਂਡਸੈੱਟ ਲਈ ਜਾਰੀ ਐਂਡ੍ਰਾਇਡ ਪਾਈ 'ਤੇ ਅਧਾਰਿਤ ਵਨ ਯੂ. ਆਈ ਦਾ ਸਾਫਟਵੇਅਰ ਵਰਜਨ ਨੰਬਰ N960FXXU2CSA2 ਹੈ।
ਦੱਖਣ ਕੋਰੀਆਈ 'ਚ ਰਹਿ ਰਹੇ ਗਲੈਕਸੀ ਨੋਟ 9 ਯੂਜ਼ਰਸ ਨੂੰ ਮਿਲੇ ਅਪਡੇਟ ਦਾ ਵਰਜਨ ਨੰਬਰ N960FXXU2CSA2 ਹੈ। ਗਲੈਕਸੀ ਨੋਟ 9 ਤੇ ਗਲੈਕਸੀ  ਐੱਸ 9 ਮਾਡਲ ਦੇ ਜੋ ਯੂਜ਼ਰ ਪਹਿਲਾਂ ਤੋਂ ਵਨਯੂ. ਆਈ ਬੀਟਾ ਪ੍ਰੋਗਰਾਮ ਦਾ ਹਿੱਸਾ ਹਨ ਉਨ੍ਹਾਂ ਦੇ ਲਈ ਅਪਡੇਟ ਫਾਈਲ ਦਾ ਸਾਈਜ਼ 150 ਐੱਮ. ਬੀ. ਹੈ। ਦੂਜੇ ਪਾਸੇ ਜੋ ਯੂਜ਼ਰ ਹੁਣ ਵੀ ਐਂਡ੍ਰਾਇਡ ਓਰੀਓ 'ਤੇ ਹਨ ਉਨ੍ਹਾਂ ਦੇ ਲਈ ਸਾਫਟਵੇਅਰ ਫਾਈਲ ਦਾ ਸਾਈਜ 1.6 ਜੀ. ਬੀ ਹੈ।

ਗਲੈਕਸੀ ਨੋਟ 9, ਗਲੈਕਸੀ 9 ਤੇ ਗਲੈਕਸੀ S9+ ਲਈ ਅਪਡੇਟ ਨੂੰ ਓਵਰ-ਦ-ਏਅਰ (OTA) ਦੇ ਰਾਹੀਂ ਜਾਰੀ ਕੀਤਾ ਗਿਆ ਹੈ। ਅਜਿਹੇ 'ਚ ਸਾਰੇ ਯੂਜ਼ਰਸ ਤੱਕ ਅਪਡੇਟ ਪੁੱਜਣ 'ਚ ਕੁੱਝ ਸਮਾਂ ਲੱਗ ਸਕਦਾ ਹੈ।