Samsung ਦੇ 5G ਫੋਨ ''ਤੇ ਬੰਪਰ ਆਫਰ, 13 ਹਜ਼ਾਰ ਰੁਪਏ ਦੀ ਛੋਟ ਨਾਲ ਖਰੀਦਣ ਦਾ ਮੌਕਾ

02/09/2023 2:04:24 PM

ਗੈਜੇਟ ਡੈਸਕ- ਸੈਮਸੰਗ ਨੇ ਹਾਲ ਹੀ 'ਚ ਗਲੈਕਸੀ ਐੱਸ 23 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਸੀਰੀਜ਼ 'ਚ ਬ੍ਰਾਂਡ ਨੇ ਤਿੰਨ ਸਮਾਰਟਫੋਨ Galaxy S23, Galaxy S23 Plus ਅਤੇ Galaxy S23 Ultra ਪੇਸ਼ ਕੀਤੇ ਹਨ। ਅਜੇ ਤਕ ਸੀਰੀਜ਼ ਦਾ ਕੋਈ ਵੀ ਫੋਨ ਸੇਲ ਲਈ ਨਹੀਂ ਆਇਆ ਪਰ ਇਨ੍ਹਾਂ 'ਤੇ ਬੰਪਰ ਡਿਸਕਾਊਂਟ ਜ਼ਰੂਰ ਮਿਲ ਰਿਹਾ ਹੈ। 

ਐਮਾਜ਼ੋਨ ਤੋਂ ਤੁਸੀਂ ਗਲੈਕਸੀ ਐੱਸ 23 ਨੂੰ 13 ਹਜ਼ਾਰ ਰੁਪਏ ਦੇ ਡਿਸਕਾਊਂਟ 'ਤੇ ਖਰੀਦ ਸਕਦੇ ਹੋ। ਹੈਂਡਸੈੱਟ 23 ਫਰਵਰੀ ਨੂੰ ਵਿਕਰੀ ਲਈ ਉਪਲੱਬਧ ਹੋਵੇਗਾ। ਸਮਾਰਟਫੋਨ 'ਤੇ ਬੈਂਕ ਡਿਸਕਾਊਂਟ ਤੋਂ ਇਲਾਵਾ ਕੂਪਨ ਡਿਸਕਾਊਂਟ ਵੀ ਮਿਲ ਰਿਹਾ ਹੈ। ਆਓ ਜਾਣਦੇ ਹਾਂ ਇਸ ਹੈਂਡਸੈੱਟ 'ਤੇ ਮਿਲ ਰਹੇ ਆਫਰਜ਼ ਬਾਰੇ ਵਿਸਤਾਰ ਨਾਲ...

Samsung Galaxy S23 'ਤੇ ਮਿਲ ਰਿਹਾ ਬੰਪਰ ਡਿਸਕਾਊਂਟ

ਸੈਮਸੰਗ ਨੇ ਇਸ ਸਮਾਰਟਫੋਨ ਨੂੰ 74,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਹੈ। ਇਹ ਕੀਮਤ ਫੋਨ ਦੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਉੱਥੇ ਹੀ ਇਸਦਾ 256 ਜੀ.ਬੀ. ਸਟੋਰੇਜ ਵਾਲਾ ਮਾਡਲ 79,999 ਰੁਪਏ ਦੀ ਕੀਮਤ 'ਚ ਲਾਂਚ ਹੋਇਆ ਹੈ। ਤੁਸੀਂ ਗਲੈਕਸੀ ਐੱਸ 23 ਦੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਬੰਪਰ ਡਿਸਕਾਊਂਟ 'ਤੇ ਖਰੀਦ ਸਕਦੇ ਹੋ। 

ਫੋਨ 'ਤੇ 8 ਹਜ਼ਾਰ ਰੁਪਏ ਦਾ ਡਿਸਕਾਊਂਟ SBI, HDFC ਬੈਂਕ ਅਤੇ ICICI ਬੈਂਕ ਦੇ ਕਾਰਡ 'ਤੇ ਮਿਲ ਰਿਹਾ ਹੈ। ਇਸਦੇ ਨਾਲ ਹੀ ਤੁਸੀਂ 5 ਹਜ਼ਾਰ ਰੁਪਏ ਦਾ ਡਿਸਕਾਊਂਟ ਕੂਪਨ ਰਾਹੀਂ ਹਾਸਿਲ ਕਰ ਸਕਦੇ ਹੋ। ਇਸ ਤਰ੍ਹਾਂ ਇਹ ਫੋਨ 13 ਹਜ਼ਾਰ ਰੁਪਏ ਘੱਟ ਕੀਮਤ 'ਚ ਮਿਲੇਗਾ। ਫੋਨ ਨੂੰ ਤੁਸੀਂ ਕਰੀਮ, ਗਰੀਨ, ਲੈਵੇਂਡਰ ਅਤੇ ਫੈਂਟਮ ਬਲੈਕ ਰੰਗ 'ਚ ਖਰੀਦ ਸਕਦੇ ਹੋ।

Samsung Galaxy S23 ਦੇ ਫੀਚਰਜ਼

ਗਲੈਕਸੀ ਐੱਸ 23 'ਚ 6.1 ਇੰਚ ਦੀ ਫੁੱਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਵਾਲੀ ਡਾਈਨਾਮਿਕ ਐਮੋਲੇਡ 2 ਐਕਸ ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ। ਹੈਂਡਸੈੱਟ ਸਨੈਪਡ੍ਰੈਗਨ 8 Gen 2 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਸ ਵਿਚ 8 ਜੀ.ਬੀ. ਰੈਮ+256 ਜੀ.ਬੀ. ਤਕ ਸਟੋਰੇਜ ਦਾ ਆਸ਼ਨ ਦਿੱਤਾ ਗਿਆ ਹੈ। ਹੈਂਡਸੈੱਟ ਐਂਡਰਾਇਡ 13 'ਤੇ ਬੇਸਡ One UI 5.1 'ਤੇ ਕੰਮ ਕਰਦਾ ਹੈ।

ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ। ਫੋਨ ’ਚ 50 ਮੈਗਾਪਿਕਸਲ ਦਾ ਮੇਨ ਲੈੱਨਜ਼, 12 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਅਤੇ 10 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਮਿਲਦਾ ਹੈ। ਫਰੰਟ ’ਚ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ  3900mAh ਦੀ ਬੈਟਰੀ ਦਿੱਤੀ ਗਈ ਹੈ ਜੋ 25 ਵਾਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਉੱਥੇ ਹੀ ਪਲੱਸ ਵੇਰੀਐਂਟ ’ਚ 6700mAhਦੀ ਬੈਟਰੀ ਮਿਲਦੀ ਹੈ ਜੋ 45 ਵਾਟ ਚਾਰਜਿੰਗ ਸਪੋਰਟ ਕਰਦੀ ਹੈ। 

Rakesh

This news is Content Editor Rakesh