ਸੈਮਸੰਗ ਦੇ ਇਸ ਫੋਨ ''ਚ ਸਾਹਮਣੇ ਆਈ ਅਜੀਬ ਸਮੱਸਿਆ, ਆਪਣੇ ਆਪ ਟੁੱਟ ਰਿਹਾ ਕੈਮਰਾ ਗਲਾਸ

05/01/2020 12:58:33 AM

ਗੈਜੇਟ ਡੈਸਕ—ਸੈਮਸੰਗ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਪਣੇ ਸਭ ਤੋਂ ਪ੍ਰੀਮੀਅਮ ਸਮਾਰਟਫੋਨ ਗਲੈਕਸੀ ਐੱਸ20 ਅਲਟਰਾ ਨੂੰ ਲਾਂਚ ਕੀਤਾ ਸੀ। ਇਸ ਫੋਨ ਨੂੰ ਲੈ ਕੇ ਕੰਪਨੀ ਨੂੰ ਕਾਫੀ ਉਮੀਦਾਂ ਸਨ ਪਰ ਇਸ 'ਚ ਸਾਹਮਣੇ ਆਈਆਂ ਦਿੱਕਤਾਂ ਨੇ ਕੰਪਨੀ ਦੇ ਨਾਲ-ਨਾਲ ਹੀ ਯੂਜ਼ਰਸ ਦੀ ਚਿੰਤਾ ਵੀ ਵਧਾ ਦਿੱਤੀ ਹੈ। ਸੈਮਮੋਬਾਇਲ ਦੀ ਇਕ ਰਿਪੋਰਟ ਮੁਤਾਬਕ ਐੱਸ20 ਅਲਟਰਾ 'ਚ ਹੁਣ ਬਿਨਾਂ ਕਾਰਣ ਰੀਅਰ ਕੈਮਰਾ ਗਲਾਸ ਦੇ ਟੁੱਟਣ ਦੀ ਸਮੱਸਿਆ ਆ ਰਹੀ ਹੈ। ਇਸ ਦੇ ਬਾਰੇ 'ਚ ਕਈ ਯੂਜ਼ਰਸ ਨੇ ਕੰਪਨੀ ਦੇ ਆਫਿਸ਼ਲ ਫੋਰਮ 'ਤੇ ਸ਼ਿਕਾਇਤਾਂ ਵੀ ਕੀਤੀਆਂ ਹਨ। ਅਜੀਬ ਗੱਲ ਇਹ ਹੈ ਕਿ ਇਨ੍ਹਾਂ ਯੂਜ਼ਰਸ ਦਾ ਡਿਵਾਈਸ ਕਦੇ ਵੀ ਨਹੀਂ ਡਿੱਗਿਆ ਸੀ। ਯੂਜ਼ਰਸ ਨੇ ਕਿਹਾ ਕਿ ਇਨ੍ਹੇਂ ਮਹਿੰਗੇ ਫੋਨ 'ਚ ਇਸ ਤਰ੍ਹਾਂ ਦੀ ਦਿੱਕਤ ਆਉਣਾ ਕਾਫੀ ਨਿਰਾਸ਼ਾਜਨਕ ਗੱਲ ਹੈ।

PunjabKesari

ਅਚਾਨਕ ਹੀ ਟੁੱਟਿਆ ਗਲਾਸ
ਤੁਹਾਨੂੰ ਦੱਸ ਦੇਈਏ ਕਿ ਯੂਜ਼ਰਸ ਨੂੰ ਇਹ ਦਿੱਕਤ ਇਕ ਮਹੀਨੇ ਤੋਂ ਸਾਹਮਣੇ ਆ ਰਹੀ ਹੈ। ਸਭ ਤੋਂ ਪਹਿਲਾਂ ਕੰਪਨੀ ਦੇ ਅਮਰੀਕੀ ਫੋਰਮ 'ਤੇ ਯੂਜ਼ਰਸ ਨੇ ਇਸ ਦੇ ਬਾਰੇ 'ਚ ਸ਼ਿਕਾਈਤਾਂ ਕੀਤੀਆਂ ਸਨ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਗਲਾਸ ਟੁੱਟਣ ਕਾਰਣ ਫੋਨ ਦਾ ਵੱਡਾ ਰੀਅਰ ਕੈਮਰਾ ਬੰਪ ਹੈ, ਕਿਉਂਕਿ ਫੋਨ 'ਚ ਜ਼ੂਮਿੰਗ ਦੀ ਸਮੱਸਿਆ ਆਉਂਦੀ ਸੀ। ਫੋਨ ਦੀ ਕ੍ਰੈਕਿੰਗ ਹੌਲੀ-ਹੌਲੀ ਵੱਡੀ ਹੋ ਗਈ। ਉੱਥੇ ਕੁਝ ਦਾ ਕਹਿਣਾ ਹੈ ਕਿ ਕੈਮਰਾ ਗਲਾਸ ਅਨਾਚਕ ਟੁੱਟ ਗਿਆ ਜਿਸ ਨਾਲ ਕੈਮਰਾ ਬੰਪ 'ਚ ਇਕ ਵੱਡਾ ਜਿਹਾ ਹੋਲ ਬਣ ਗਿਆ।

PunjabKesari

ਕੰਪਨੀ ਨੇ ਨਹੀਂ ਮਨੀ ਆਪਣੀ ਗਲਤੀ
ਸੈਮਸੰਗ ਦੀ ਗੱਲ ਕਰੀਏ ਤਾਂ ਕੰਪਨੀ ਇਸ ਨੂੰ ਇਕ ਕਾਸਮੈਟਿਕ ਡੈਮੇਜ ਦੱਸ ਰਹੀ ਹੈ ਅਤੇ ਇਸ ਨੂੰ ਫੋਨ ਦੀ ਸਟੈਂਡਰਡ ਵਾਰੰਟੀ ਦਾ ਹਿੱਸਾ ਨਹੀਂ ਕਿਹਾ ਜਾ ਰਿਹਾ। ਭਾਵ ਯੂਜ਼ਰਸ ਨੂੰ ਇਸ ਨੂੰ ਠੀਕ ਕਰਵਾਉਣ ਲਈ ਆਪਣੀ ਜੇਬ 'ਚੋਂ ਪੈਸੇ ਦੇਣੇ ਪੈਣਗੇ। ਕੰਪਨੀ ਨੇ ਫਿਲਹਾਲ ਇਸ ਸਮੱਸਿਆ ਦੇ ਬਾਰੇ 'ਚ ਜ਼ਿਆਦਾ ਡੀਟੇਲ 'ਚ ਗੱਲ ਨਹੀਂ ਕੀਤੀ ਹੈ।


Karan Kumar

Content Editor

Related News