12,000 ਸਸਤਾ ਹੋਇਆ ਸੈਮਸੰਗ ਦਾ ਇਹ ਫਲੈਗਸ਼ਿਪ ਸਮਾਰਟਫੋਨ, ਜਾਣੋ ਨਵੀਂ ਕੀਮਤ

06/04/2021 1:56:54 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ S20 FE ਦੀ ਕੀਮਤ ’ਚ ਕਟੌਤੀ ਕੀਤੀ ਹੈ। 32 ਮੈਗਾਪਿਕਸਲ ਸੈਲਫੀ ਕੈਮਰੇ ਨਾਲ ਆਉਣ ਵਾਲੇ ਗਲੈਕਸੀ S20 FE ਸਮਾਰਟਫੋਨ ਨੂੰ ਅਕਤੂਬਰ 2020 ’ਚ 49,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ। ਲਾਂਚਿੰਗ ਤੋਂ ਲੈ ਕੇ ਹੁਣ ਤਕ ਗਲੈਕਸੀ S20 FE ਸਮਾਰਟਫੋਨ ਦੀ ਕੀਮਤ ’ਚ 12,000 ਰੁਪਏ ਤਕ ਦੀ ਕਟੌਤੀ ਹੋ ਚੁੱਕੀ ਹੈ। ਸੈਮਸੰਗ ਗਲੈਕਸੀ S20 FE ਸਮਾਰਟਫੋਨ ਦੀ ਕੀਮਤ ’ਚ ਪਹਿਲੀ ਵਾਰ 9,000 ਰੁਪਏ ਦੀ ਕਟੌਤੀ ਹੋਈ ਸੀ, ਉਥੇ ਹੀ ਇਸ ਵਾਰ ਫੋਨ ਦੀ ਕੀਮਤ ’ਚ 3,000 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਇਹ ਸੈਮਸੰਗ ਦਾ ਪ੍ਰੀਮੀਅਮ ਫਲੈਗਸ਼ਿਪ ਸਮਾਰਟਫੋਨ ਹੈ, ਜਿਸ ਨੂੰ ਦੋਰ ਵਾਰ ਦੀ ਕਟੌਤੀ ਤੋਂ ਬਾਅਦ ਹੁਣ 37,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਫੋਨ ਨੂੰ 8 ਜੀ.ਬੀ. ਰੈਮ+128 ਜੀ.ਬੀ. ਨਾਲ ਸਿੰਗਲ ਸਟੋਰੇਜ ਮਾਡਲ ’ਚ ਪੇਸ਼ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

Samsung Galaxy S20 FE ਦੇ ਫੀਚਰਜ਼
ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਇਨਫਿਨਿਟੀ ਓ ਡਿਸਪਲੇਅ ਦਿੱਤੀ ਗਈ ਹੈ। ਫੋਨ ਦੀ ਡਿਸਪਲੇਅ 120Hz ਰਿਫ੍ਰੈਸ਼ਡ ਰੇਟ ਨਾਲ ਆਏਗੀ। ਡਿਸਪਲੇਅ ਨੂੰ ਕਾਰਨਿੰਗ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਫੋਨ ’ਚ 7nm Exynos 990 ਪ੍ਰੋਸੈਸਰ ਮਿਲਦਾ ਹੈ। ਫੋਨ ਐਂਡਰਾਇਡ 10 ਆਧਾਰਿਤ One UI 2.0 ’ਤੇ ਕੰਮ ਕਰੇਗਾ।

ਇਹ ਵੀ ਪੜ੍ਹੋ– Rolls-Royce ਨੇ ਪੇਸ਼ ਕੀਤੀ ਦੁਨੀਆ ਦੀ ਸਭ ਤੋਂ ਲਗਜ਼ਰੀ ਤੇ ਮਹਿੰਗੀ ਕਾਰ, ਕੀਮਤ ਜਾਣ ਉਡ ਜਾਣਗੇ ਹੋਸ਼

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਲੈੱਨਜ਼ 12 ਮੈਗਾਪਿਕਸਲ ਦਾ ਹੋਵੇਗਾ। ਇਸ ਦਾ ਅਪਰਚਰ ਸਾਈਜ਼ f/1.8 ਹੈ ਜੋ ਵਾਈਡ ਐਂਗਲ ਲੈੱਨਜ਼ ਅਤੇ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ (OIS) ਨਾਲ ਆਏਗਾ। ਨਾਲ ਹੀ 12 ਮੈਗਾਪਿਕਸਲ ਅਲਟਰਾ ਵਾਈਡ ਲੈੱਨਜ਼ f/2.2 ਅਪਰਚਰ ਅਤੇ 123 ਡਿਗਰੀ ਫੀਲਡ ਆਫ ਵਿਊ ਨਾਲ ਆਏਗਾ ਅਤੇ 8 ਮੈਗਾਪਿਕਸਲ ਟੈਲੀਫੋਟੋ ਲੈੱਨਜ਼  f/2.2 ਨਾਲ ਆਏਗਾ। ਕੈਮਰੇ ’ਚ 30x ਸੁਪਰ ਜ਼ੂਮ, ਨਾਈਟ ਮੋਡ ਦਿੱਤਾ ਗਿਆ ਹੈ। ਫੋਨ ਦਾ ਕੈਮਰਾ 8ਕੇ ਵੀਡੀਓ ਰਿਕਾਰਡਿੰਗ ਕਰ ਸਕੇਗਾ। ਉਥੇ ਹੀ ਫੋਨ ਦੇ ਫਰੰਟ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। 

ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4,500mAh ਦੀ ਬੈਟਰੀ ਮਿਲੇਗੀ ਜੋ 25 ਵਾਟ ਸੁਪਰ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਤੋਂ ਇਲਾਵਾ ਫੋਨ ਵਾਇਰਲੈੱਸ ਚਾਰਜਿੰਗ ਨੂੰ ਸੁਪੋਰਟ ਕਰੇਗਾ। 

ਇਹ ਵੀ ਪੜ੍ਹੋ– ਆ ਗਿਆ ਦੁਨੀਆ ਦਾ ਸਭ ਤੋਂ ਸਸਤਾ Oximeter, ਸਿਰਫ਼ ਇੰਨੀ ਹੈ ਕੀਮਤ

Rakesh

This news is Content Editor Rakesh