ਸੈਮਸੰਗ ਦੇ ਇਸ ਫੋਨ ’ਚ ਆਈ ਟੱਚਸਕਰੀਨ ਨਾਲ ਜੁੜੀ ਸਮੱਸਿਆ, ਯੂਜ਼ਰਸ ਕਰ ਰਹੇ ਸ਼ਿਕਾਇਤ

10/13/2020 5:53:16 PM

ਗੈਜੇਟ ਡੈਸਕ– ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਦੇ ਪ੍ਰੀਮੀਅਮ ਸਮਾਰਟਫੋਨ Samsung Galaxy S20 FE ’ਚ ਟੱਚਸਕਰੀਨ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ। 9to5Google ਦੀ ਰਿਪੋਰਟ ਮੁਤਾਬਕ, ਯੂਜ਼ਰਸ ਸ਼ਿਕਾਇਤ ਕਰ ਰਹੇ ਹਨ ਕਿ ਸੈਮਸੰਗ ਗਲੈਕਸੀ ਐੱਸ20 ਫੈਨ ਐਡੀਸ਼ਨ ਦੇ ਕੁਝ ਫੋਨਾਂ ’ਚ ਟੱਚਸਕਰੀਨ ਦੀ ਸਮੱਸਿਆ ਹੈ। ਫੋਨ ਦੀ ਟੱਚਸਕਰੀਨ ਨੂੰ ਲੈ ਕੇ ਹਰ ਯੂਜ਼ਰ ਦੀ ਵੱਖ-ਵੱਖ ਤਰ੍ਹਾਂ ਦੀ ਸ਼ਿਕਾਇਤ ਹੈ। ਕਝ ਯੂਜ਼ਰਸ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਸਮਾਰਟਫੋਨ ਹੱਥ ’ਚ ਰਹਿੰਦਾ ਹੈ ਤਾਂ ਵੀ ਪਾਕੇਟ ਮੋਡ ਆਪਣੇ-ਆਪ ਆਨ ਹੋ ਜਾਂਦਾ ਹੈ, ਜਿਸ ਨਾਲ ਫੋਨ ਅਨਲਾਕ ਕਰਨ ’ਚ ਸਮੱਸਿਆ ਆਉਂਦੀ ਹੈ। ਯੂਜ਼ਰਸ ਨੇ ਇਸ ਸਮੱਸਿਆ ਨੂੰ ਲੈ ਕੇ ਰੈਡਿਟ ਅਤੇ Samsung Community Forums ’ਤੇ ਜਾ ਕੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਥੇ ਹੀ ਦੂਜੇ ਯੂਜ਼ਰਸ ਨੇ ਦੱਸਿਆ ਹੈ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਸਕਰੀਨ ’ਤੇ ਟੈਪ ਜਾਂ ਸਵਾਈਪ ਕਰਦੇ ਰਹਿੰਦੇ ਹਨ ਅਤੇ ਸਕਰੀਨ ਰਿਸਪਾਂਸ ਨਹੀਂ ਕਰਦੀ। 

ਫਿਲਹਾਲ ਸੈਮਸੰਗ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਹਾਰਟਵੇਅਰ ਸਮੱਸਿਆ ਹੈ ਜਾਂ ਕੋਈ ਸਾਫਟਵੇਅਰ ’ਚ ਸਮੱਸਿਆ ਆ ਗਈ ਹੈ। ਹੋ ਸਕਦਾ ਹੈ ਕਿ ਕੰਪਨੀ ਇਨ੍ਹਾਂ ਇਕਾਈਆਂ ਨੂੰ ਰਿਪਲੇਸ ਕਰੇ ਜਾਂ ਜਲਦ ਤੋਂ ਜਲਦ ਸਾਫਟਵੇਅਰ ਅਪਡੇਟਸ ਰਾਹੀਂ ਠੀਕ ਕਰੇਗੀ। 

Rakesh

This news is Content Editor Rakesh