ਸੈਮਸੰਗ ਨੇ ਨਵੇਂ ਫੋਲਡੇਬਲ ਫੋਨ ਦੀ ਵਿਕਰੀ 6 ਮਾਰਚ ਤੋਂ ਹੋਵੇਗੀ ਸ਼ੁਰੂ

01/28/2020 2:20:47 PM

ਗੈਜੇਟ ਡੈਸਕ– ਸੈਮਸੰਗ ਗਲੈਕਸੀ ਐੱਸ20 ਸੀਰੀਜ਼ ਦੇ ਸਮਾਰਟਫੋਨ ਅਗਲੇ ਮਹੀਨੇ ਲਾਂਚ ਹੋਣ ਵਾਲੇ ਹਨ। ਸੈਮਸੰਗ ਦੀ ਇਸ ਫਲੈਗਸ਼ਿੱਪ ਸੀਰੀਜ਼ ਦਾ ਯੂਜ਼ਰਜ਼ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਇਸ ਵਿਚਕਾਰ ਫੋਨ ਦੀ ਸੇਲ ਦੀ ਤਰੀਕ ਲੀਕ ਹੋਣ ਨਾਲ ਯੂਜ਼ਰਜ਼ ਦਾ ਉਤਸ਼ਾਹ ਹੋਰ ਵੱਧ ਗਿਆ ਹੈ। ਮਸ਼ਹੂਰ ਟਿਪਸਚਰ ਮੈਕਸ ਵਿਨਬੈਸ਼ ਨੇ ਦਾਅਵਾ ਕੀਤਾ ਹੈ ਕਿ ਗਲੈਕਸੀ S20, S20+ ਅਤੇ S20 ਅਲਟਰਾ ਦੀ ਸੇਲ 6 ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਟਿਪਸਚਰ ਨੇ ਦੱਸਿਆ ਕਿ ਗਲੈਕਸੀ ਐੱਸ20 ਅਲਟਰਾ ਨੂੰ 1300 ਡਾਲਰ (ਕਰੀਬ 92,400 ਰੁਪਏ) ਦੀ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਮੈਕਸ ਨੇ ਗਲੈਕਸੀ ਐੱਸ20 ਅਲਟਰਾ ਅਤੇ ਗਲੈਕਸੀ ਜ਼ੈੱਡ ਫਲਿੱਪ ਦੀ ਕੀਮਤ ਦਾ ਵੀ ਅੰਦਾਜ਼ਾ ਲਗਾਇਆ ਹੈ। 

1 ਲੱਖ ਤੋਂ ਘੱਟ ਹੋਵੇਗੀ ਗਲੈਕਸੀ ਜ਼ੈੱਡ ਫਲਿੱਪ ਦੀ ਕੀਮਤ
ਗਲੈਕਸੀ ਜ਼ੈੱਡ ਫਲਿੱਪ ਕੰਪਨੀ ਦਾ ਅਗਲਾ ਫੋਲਡੇਬਲ ਫੋਨ ਹੈ। ਮੈਕਸ ਨੇ ਕਿਹਾ ਕਿ ਇਹ ਫੋਨ 14 ਫਰਵਰੀ  ਨੂੰ ਲਾਂਚ ਹੋ ਸਕਦਾ ਹੈ। ਕੀਮਤ ਦੀ ਗੱਲ ਕਰੀਏਤਾਂ ਮੈਕਸ ਦੇ ਨਵੇਂ ਟਵੀਟ ’ਚ ਸੈਮਸੰਗ ਗਲੈਕਸੀ ਜ਼ੈੱਡ ਫਲਿੱਪ ਦੀ ਕੀਮਤ 1400 ਡਾਲਰ (ਕਰੀਬ 99,500 ਰੁਪਏ) ਹੋ ਸਕਦੀ ਹੈ। ਸ਼ੁਰੂਆਤੀ ਲੀਕਸ ’ਚ ਇਸ ਫੋਨ ਦੀ ਕੀਮਤ 800 ਡਾਲਰ ਦੱਸੀ ਜਾ ਰਹੀ ਸੀ।