Samsung Galaxy S20+ BTS Edition ਭਾਰਤ 'ਚ ਲਾਂਚ

06/30/2020 11:47:14 PM

ਗੈਜੇਟ ਡੈਸਕ—ਸੈਮਸੰਗ ਨੇ ਆਪਣੇ ਲੇਟੈਸਟ ਫਲੈਗਸ਼ਿਪ ਗਲੈਕਸੀ ਸਮਾਰਟਫੋਨ BTS Edition ਭਾਰਤ 'ਚ ਲਾਂਚ ਕਰ ਦਿੱਤਾ ਹੈ। Samsung Galaxy S20+ BTS Edition ਨਾਲ ਹੀ ਦੱਖਣੀ ਕੋਰੀਆਈ ਕੰਪਨੀ ਨੇ ਦੇਸ਼ 'ਚ Galaxy Buds+ ਈਅਰਫੋਨਸ ਵੀ ਲਾਂਚ ਕਰ ਦਿੱਤੇ ਹਨ। ਬੀ.ਟੀ.ਐੱਸ. ਐਡਿਸ਼ਨ ਨਾਲ ਹੀ ਸੈਮਸੰਗ ਨੇ ਗਲੈਕਸੀ ਐੱਸ20 ਅਲਟਰਾ ਦਾ ਲਿਮਟਿਡ ਐਡੀਸ਼ਨ ਵੇਰੀਐਂਟ ਵੀ ਕਲਾਊਡ ਵ੍ਹਾਈਟ ਕਲਰ 'ਚ ਪੇਸ਼ ਕੀਤਾ ਹੈ। Samsung Galaxy S20+ BTS Edition ਅਤੇ ਗਲੈਕਸੀ ਐੱਸ20 ਅਲਟਰਾ ਕਲਾਊਡ ਵ੍ਹਾਈਟ ਵੇਰੀਐਂਟ ਭਾਰਤ 'ਚ 1 ਜੁਲਾਈ ਤੋਂ ਪ੍ਰੀ-ਬੁਕਿੰਗ ਲਈ ਉਪਲੱਬਧ ਹੋਵੇਗਾ ਅਤੇ 9 ਜੁਲਾਈ ਤੱਕ ਚੱਲੇਗੀ। ਗਲੈਕਸੀ ਐੱਸ20 ਅਲਟਰਾ ਕਲਾਊਡ ਵ੍ਹਾਈਟ ਵੇਰੀਐਂਟ ਨੂੰ 97,999 ਰੁਪਏ 'ਚ ਲਾਂਚ ਕੀਤਾ ਗਿਆ ਹੈ।


ਗਲੈਕਸੀ ਐੱਸ20 ਪਲੱਸ ਬੀ.ਟੀ.ਐੱਸ. ਐਡਿਸ਼ਨ ਸੈਮਸੰਗ ਐਕਸਕਲੂਸੀਵ ਸਟੋਰਸ ਅਤੇ ਸੈਮਸੰਗ ਡਾਟਕਾਮ 'ਤੇ ਮਿਲੇਗਾ। ਉੱਥੇ ਗਲੈਕਸੀ ਐੱਸ20 ਅਲਟਰਾ ਕਲਾਊਡ ਵ੍ਹਾਈਟ ਵੇਰੀਐਂਟ ਦੇਸ਼ਭਰ 'ਚ ਸੈਮਸੰਗ ਦੇ ਸਟੋਰਸ ਤੋਂ ਖਰੀਦਿਆ ਜਾ ਸਕੇਗਾ। ਇਨ੍ਹਾਂ ਦੋਵਾਂ ਹੀ ਹੈਂਡਸੈੱਟਸ ਨੂੰ ਦੇਸ਼ 'ਚ ਲਿਮਟਿਡ ਗਿਣਤੀ 'ਚ ਉਪਲੱਬਧ ਕਰਵਾਇਆ ਗਿਆ ਹੈ। ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਫੋਨਸ ਦੀ ਵਿਕਰੀ 10 ਜੁਲਾਈ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਬੀ.ਟੀ.ਐੱਸ. ਐਡਿਸ਼ਨ ਵਾਲੀ ਸੈਮਸੰਗ ਡਿਵਾਈਸੇਜ 'ਚ ਬੀ.ਟੀ.ਐੱਸ. ਥੀਮ ਪਹਿਲੇ ਤੋਂ ਇੰਟਸਾਲ ਆਉਂਦੀ ਹੈ। ਇਸ ਤੋਂ ਇਲਾਵਾ ਫੋਨ ਨਾਲ ਬੀ.ਟੀ.ਐੱਸ. ਸਟਿਕਰਸ, ਫੋਟੋ ਕਾਰਡ ਵੀ ਮਿਲਦੇ ਹਨ। ਫੋਨ ਦੇ ਬਾਕੀ ਸਾਰੇ ਸਪੈਸੀਫਿਕੇਸ਼ਨਸ ਗਲੈਕਸੀ ਐੱਸ20+ ਵਾਲੇ ਹੀ ਹਨ।

Karan Kumar

This news is Content Editor Karan Kumar