Samsung Galaxy S10+ ਦੇ ਪ੍ਰੋਸੈਸਰ ਨੂੰ ਲੈ ਕੇ ਅਹਿਮ ਜਾਣਕਾਰੀ ਲੀਕ
Wednesday, Nov 28, 2018 - 04:29 PM (IST)
ਗੈਜੇਟ ਡੈਸਕ– ਦੱਖਣ ਕੋਰੀਆ ਦੀ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਦਾ ਫਲੈਗਸ਼ਿੱਪ ਸਮਾਰਟਫੋਨ ਗਲੈਕਸੀ ਐੱਸ10 ਅਗਲੇ ਸਾਲ ਬਾਰਸਿਲੋਨਾ ’ਚ ਆਯੋਜਿਤ ਮੋਬਾਇਲ ਵਰਲਡ ਕਾਂਗਰਸ 2019 (MWC 2019) ਦੌਰਾਨ ਲਾਂਚ ਕੀਤਾ ਜਾ ਸਕਦਾ ਹੈ। ਪ੍ਰਸਿੱਧ ਬੈਂਚਮਾਰਕ ਪੋਰਟਲ AnTuTu ’ਤੇ Samsung Galaxy S10+ ਵੇਰੀਐਂਟ ਨੂੰ ਸਪਾਟ ਕੀਤਾ ਗਿਆ ਹੈ। ਗਲੈਕਸੀ ਐੱਸ10 ਦੇ ਇਸ ਵੇਰੀਐਂਟ ਦਾ AnTuTu ਸਕੋਰ ਅਤੇ ਸਪੈਸੀਫਿਕੇਸ਼ਨ ਬਾਰੇ ਵੀ ਪਤਾ ਲੱਗ ਗਿਆ ਹੈ। ਦੱਸ ਦੇਈਏ ਕਿ ਰੂਸ ’ਚ ਇਕ ਸਰਟੀਫਿਕੇਸ਼ਨ ਵੈੱਬਸਾਈਟ ’ਤੇ ਤਿੰਨ ਮਾਡਲ ਨੰਬਰ ਦੀ ਜਾਣਕਾਰੀ ਸਾਹਮਣੇ ਆਈ ਹੈ।
SM-G975F ਮਾਡਲ ਨੰਬਰ ਵਾਲਾ Samsung Galaxy S10+ ਹਾਲ ਹੀ ’ਚ AnTuTu ਵੈੱਬਸਾਈਟ ’ਤੇ ਸਪਾਟ ਕੀਤਾ ਗਿਆ ਹੈ। ਲਿਸਟਿੰਗ ਮੁਤਾਬਕ, ਸੈਮਸੰਗ ਬ੍ਰਾਂਡ ਦਾ ਇਹ ਹੈਂਡਸੈੱਟ ਐਕਸੀਨਾਸ 9820 ਪ੍ਰੋਸੈਸਰ ਦੇ ਨਾਲ ਆਏਗਾ। AnTuTu ਬੈਂਚਮਾਰਕ ’ਚ ਸਮਾਰਟਫੋਨ ਨੇ 3,25,076 ਸਕੋਰ ਕੀਤਾ ਹੈ। ਵੈੱਬਸਾਈਟ ’ਤੇ ਲਿਸਟਿੰਗ ਮੁਤਾਬਕ, ਇਹ ਸਮਾਰਟਫੋਨ ਐਂਡਰਾਇਡ 9.0 ਪਾਈ, ਐਕਸੀਨਾਸ 9820, ਮਾਲੀ-ਜੀ76 ਜੀ.ਪੀ.ਯੂ., 6 ਜੀ.ਬੀ. ਰੈਮ, 128 ਜੀ.ਬੀ. ਇਨਬਿਲਟ ਸਟੋਰੇਜ ਅਤੇ 6.4-ਇੰਚ ਡਿਸਪਲੇਅ (1080x2280 ਪਿਕਸਲ) ਦੇ ਨਾਲ ਆ ਸਕਦਾ ਹੈ।
ਇਸ ਤੋਂ ਇਲਾਵਾ Samsung Galaxy S10+ ’ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਰੀਅਰ ਸੈਂਸਰ ਅਤੇ ਸੈਲਫੀ ਲਈ 10 ਮੈਗਾਪਿਕਸਲ ਦਾ ਫਰੰਟ ਸੈਂਸਰ ਹੋ ਸਕਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਲਾਂਚ ਹੋਇਆ ਸੈਮਸੰਗ ਐਕਸੀਨਾਸ 9820 ਚਿਪਸੈੱਟ 8Nm ਪ੍ਰੋਸੈਸ ’ਤੇ ਆਧਾਰਿਤ ਹੈ। ਪਰੋਸੈਸਰ ਦੇ ਨਾਲ ਮਾਲੀ-ਜੀ76 ਐੱਮ.ਪੀ. 12 ਜੀ.ਪੀ.ਯੂ. ਰਹੇਗਾ। ਅਮਰੀਕੀ ਅਤੇ ਚੀਨੀ ਬਾਜ਼ਾਰ ’ਚ ਸੈਮਸੰਗ ਗਲੈਕਸੀ ਐੱਸ10 ਸੀਰੀਜ਼ ਸਮਾਰਟਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 8150 ਚਿਪਸੈੱਟ ਦੇ ਨਾਲ ਉਤਾਰਿਆ ਜਾ ਸਕਦਾ ਹੈ।
