Samsung Galaxy S10 ਨੂੰ ਮਿਲ ਰਹੀ ਹੈ ਐਂਡ੍ਰਾਇਡ 10 ਅਪਡੇਟ

12/03/2019 12:37:36 AM

ਗੈਜੇਟ ਡੈਸਕ—ਸੈਮਸੰਗ ਗਲੈਕਸੀ ਐੱਸ10 ਯੂਜ਼ਰਸ ਲਈ ਵਧੀਆ ਖਬਰ ਹੈ। ਕੰਪਨੀ ਨੇ ਗਲੈਕਸੀ ਐੱਸ10 ਸੀਰੀਜ਼ ਦੇ ਸਮਾਰਟਫੋਨਸ ਲਈ ਐਂਡ੍ਰਾਇਡ 10 ਅਪਡੇਟ ਰੋਲਆਊਟ ਕਰਨੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਪਿਛਲੇ ਇਕ ਮਹੀਨੇ ਤੋਂ ਇਸ ਦੀ ਬੀਟਾ ਟੈਸਟਿੰਗ ਕਰ ਰਹੀ ਹੈ। ਐਂਡ੍ਰਾਇਡ 10 'ਤੇ ਬੇਸਡ ਸੈਮਸੰਗ ਦਾ ਲੇਟੈਸਟ One UI 2 ਦਿੱਤਾ ਜਾ ਰਿਹਾ ਹੈ। ਇਸ ਅਪਡੇਟ ਨੂੰ ਬੈਚੇਜ 'ਚ ਰੋਲਆਊਟ ਕੀਤਾ ਜਾ ਰਿਹਾ ਹੈ। ਅਜੇ ਯੂਰੋਪ ਦੇ ਯੂਜ਼ਰਸ ਨੂੰ ਨਵੀਂ ਅਪਡੇਟ ਮਿਲਣੀ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲੇ ਕੁਝ ਮਹੀਨਿਆਂ 'ਚ ਇਹ ਅਪਡੇਟ ਗਲੋਬਲ ਯੂਜ਼ਰਸ ਲਈ ਰੋਲਆਊਟ ਕਰ ਦਿੱਤੀ ਜਾਵੇਗੀ।

ਗਲੈਕਸੀ ਐੱਸ10 ਸੈਮਸੰਗ ਦਾ ਪਹਿਲਾਂ ਸਮਾਰਟਫੋਨ ਹੈ ਜਿਸ ਨੂੰ ਐਂਡ੍ਰਾਇਡ 10ਅਪਡੇਟ ਦਿੱਤੀ ਜਾ ਰਹੀ ਹੈ। ਗਲੈਕਸੀ ਨੋਟ 10 ਅਤੇ ਨੋਟ 9 ਲਈ ਇਹ ਅਪਡੇਟ ਅਜੇ ਨਹੀਂ ਆਈ ਹੈ। ਦੱਸ ਦੇਈਏ ਕਿ ਦੋਵੇਂ ਫਲੈਗਸ਼ਿਪ ਸਮਾਰਟਫੋਨ One UI 2 ਬੀਟਾ ਪ੍ਰੋਗਰਾਮ ਦਾ ਹਿੱਸਾ ਹਨ।

ਪਾਪ-ਐਡਸ ਨੂੰ ਕੀਤਾ ਗਿਆ ਘੱਟ
ਨਵੇਂ ਯੂ.ਆਈ. (ਯੂਜ਼ਰ ਇੰਟਰਫੇਸ) 'ਚ ਯੂਜ਼ਰਸ ਨੂੰ ਕਾਫੀ ਕੁਝ ਦੇਖਣ ਨੂੰ ਮਿਲੇਗਾ। ਪਹਿਲਾਂ ਓ.ਐੱਸ. ਦੀ ਤੁਲਨਾ 'ਚ ਇਹ ਕਾਫੀ ਰਿਫਾਇਡ ਅਤੇ ਮੌਜੂਦ ਹੈ। ਵਨ ਯੂ.ਆਈ. 2 'ਚ ਯੂਜ਼ਰਸ ਦਾ ਕਾਫੀ ਧਿਆਨ ਰੱਖਿਆ ਗਿਆ ਹੈ। ਸੈਮਸੰਗ ਨੇ ਇਸ ਅਪਡੇਟ 'ਚ ਪਾਪ-ਅਪ ਐਡਸ ਨੂੰ ਲਗਭਗ ਖਤਮ ਹੀ ਕਰ ਦਿੱਤਾ ਹੈ।

ਨਵੇਂ ਵਨ ਯੂ.ਆਈ. 'ਚ ਡਾਰਕ ਮੋਡ ਵੀ ਦਿੱਤਾ ਜਾ ਰਿਹਾ ਹੈ। ਇਹ ਇਮੇਜ ਬ੍ਰਾਈਟਨੈੱਸ ਨਾਲ ਹੀ ਡਿਸਪਲੇਅ ਦੇ ਟੈਕਸਟ ਅਤੇ ਕਲਰ ਨੂੰ ਵੀ ਆਟੋਮੈਟਕਿਲੀ ਅਜਸਟ ਕਰਦਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਯੂਜ਼ਰਸ ਨੂੰ ਸਮਰਾਟਫੋਨ ਤੋਂ ਨਿਕਲਣ ਵਾਲੀ ਬਲੂ ਲਾਈਟ ਤੋਂ ਪ੍ਰੇਸ਼ਾਨੀ ਨਹੀਂ ਹੋਵੇਗੀ। ਇਹ ਅਪਡੇਟ ਡਿਜ਼ੀਟਲ ਵੇਲਬੀਂਗ ਫੀਚਰ ਨਾਲ ਆਉਂਦੀ ਹੈ। ਇਹ ਯੂਜ਼ਰਸ ਨੂੰ ਦੱਸਦਾ ਹੈ ਕਿ ਉਹ ਸਮਾਰਟਫੋਨ ਦੇ ਨਾਲ ਕਿੰਨਾ ਸਮਾਂ ਵਤੀਤ ਕਰ ਰਹੇ ਹਨ।

Karan Kumar

This news is Content Editor Karan Kumar