ਅਗਲੇ ਮਹੀਨੇ ਲਾਂਚ ਹੋਵੇਗਾ Samsung Galaxy S10 ਦਾ ਕਾਰਡੀਨਲ ਰੈੱਡ ਵੇਰੀਐਂਟ

06/01/2019 1:10:09 AM

ਗੈਜੇਟ ਡੈਸਕ—ਸੈਮਸੰਗ ਗਲੈਕਸੀ ਐੱਸ10 ਇਕ ਨਵੇਂ ਕਲਰ ਵੇਰੀਐਂਟ 'ਚ ਆਉਣ ਵਾਲਾ ਹੈ। ਪਿਛਲੇ ਹਫਤੇ ਇਸ ਦੇ ਕਾਰਡੀਨਲ ਰੈੱਡ ਵੇਰੀਐਂਟ ਦੀਆਂ ਤਸਵੀਰਾਂ ਆਨਲਾਈਨ ਨਜ਼ਰ ਆਈਆਂ ਸਨ ਅਤੇ ਹੁਣ ਇਹ ਅਗਲੇ ਮਹੀਨੇ ਲਾਂਚ ਹੋਣ ਵਾਲਾ ਹੈ। ਫੋਨ ਦਾ ਨਵਾਂ ਕਲਰ ਵੇਰੀਐਂਟ ਸਵਿਟਰਜ਼ਲੈਂਡ ਦੀ ਰਿਟੇਲਰ ਵੈੱਬਸਾਈਟ 'ਤੇ $895/€803 (ਕਰੀਬ 62,500 ਰੁਪਏ) ਪ੍ਰਾਈਜ਼ ਟੈਗ ਨਾਲ ਲਿਸਟਿਡ ਨਜ਼ਰ ਆਇਆ।

ਲਿਸਟਿੰਗ ਤੋਂ ਪਤਾ ਚੱਲਦਾ ਹੈ ਕਿ ਨਵਾਂ ਫੋਨ ਸਿਰਫ 128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਉਪਲੱਬਧ ਹੋਵੇਗਾ। ਕਲਰ ਤੋਂ ਇਲਾਵਾ ਫੋਨ ਦੇ ਬਾਕੀ ਰੈਗੂਲਰ ਗਲੈਕਸੀ ਐੱਸ10 ਦੇ ਵਰਗੇ ਹੀ ਹੋਣਗੇ। ਇਨਾਂ ਹੀ ਨਹੀਂ, ਸਵਿਟਰਜ਼ਲੈਂਡ ਦੀ ਵੈੱਬਸਾਈਟ 'ਤੇ ਕੁਝ ਖਾਸ ਕੈਸ਼ਬੈਕ ਆਫਰਸ ਨਾਲ ਗਲੈਕਸੀ ਐੱਸ10+ ਵੀ ਕਾਰਡੀਨਲ ਰੈੱਡ ਕਲਰ 'ਚ ਲਿਸਟ ਕੀਤਾ ਗਿਆ ਹੈ। ਹਾਲਾਂਕਿ ਇਸ ਨੂੰ ਕਦੋ ਤਕ ਲਾਂਚ ਕੀ ਤਾ ਜਾਵੇਗਾ ਫਿਲਹਾਲ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

ਸਮਾਰਟਫੋਨ 'ਚ 6.1 ਇੰਚ ਦਾ ਕਵਰਡ ਡਾਈਨਾਮਿਕ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਫੋਨ ਦੇ ਰੀਅਰ 'ਚ ਤਿੰਨ ਕੈਮਰੇ ਦਿੱਤੇ ਗਏ ਹਨ। ਉੱਥੇ ਇਸ ਦੇ ਫਰੰਟ 'ਚ 10 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਗਲੈਕਸੀ ਐੱਸ10 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਫੇਸ ਅਨਲਾਕ ਅਤੇ ਬਾਓਮੀਟਰਿਕ ਸਕਿਓਰਟੀ ਆਪਸ਼ਨ ਹੈ। ਇਸ ਫੋਨ 8GB RAM/128GB ਸਟੋਰੇਜ਼ ਵੇਰੀਐਂਟ ਦੀ ਕੀਮਤ 66,990 ਰੁਪਏ ਅਤੇ 8GB RAM/512GB ਸਟੋਰੇਜ਼ ਵੇਰੀਐਂਟ ਦੀ ਕੀਮਤ 84,900 ਰੁਪਏ ਹੈ।

Karan Kumar

This news is Content Editor Karan Kumar