ਵਿਵਾਦਾਂ ਤੋਂ ਬਾਅਦ ਬਾਜ਼ਾਰ ''ਚ ਦੁਬਾਰਾ ਵਾਪਸੀ ਕਰੇਗਾ Samsung Galaxy Note 7

05/01/2017 11:08:13 AM

ਜਲੰਧਰ- ਬੈਟਰੀ ''ਚ ਅੱਗ ਲੱਗਣ ਅਤੇ ਧਮਾਕੇ ਦੀਆਂ ਘਟਨਾਵਾਂ ਕਾਰਨ ਸੈਮਸੰਗ ਗਲੈਕਸੀ ਨੋਟ 7 ਨੂੰ ਕੰਪਨੀ ਨੇ ਵਾਪਸ ਲੈ ਲਿਆ ਸੀ ਅਤੇ ਇਸ਼ ਦੀ ਵਿਕਰੀ ਵੀ ਰੋਕ ਦਿੱਤੀ ਸੀ। ਬਾਅਦ ''ਚ ਇਸ ਨੂੰ ਜਾਂਚ ਲਈ ਭੇਜਿਆ ਗਿਆ ਸੀ ਕਿ ਆਖਰ ਇਸ ਸਮਾਰਟਫੋਨ ''ਚ ਅਜਿਹੀ ਕੀ ਤਕਨੀਕੀ ਖਰਾਬੀ ਸੀ। ਹੁਣ ਖਬਰਾਂ ਆ ਰਹੀਆਂ ਹਨ ਕਿ ਸੈਮਸੰਗ ਆਪਣੇ ਗਲੈਕਸੀ ਨੋਟ 7 ਦੇ Refurbished ਵਰਜ਼ਨ ਨੂੰ ਜੂਨ ''ਚ ਲਾਂਚ ਕਰੇਗੀ। 
 
42,000 ਰੁਪਏ ਹੋਵੇਗੀ ਕੀਮਤ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਮਾਰਟਫੋਨ ਇਸੇ ਸਾਲ ਜੂਨ ''ਚ ਲਾਂਚ ਹੋਵੇਗਾ ਅਤੇ ਕੰਪਨੀ ਸ਼ੁਰੂਆਤ ''ਚ ਇਸ ਨੂੰ ਆਪਣੇ ਘਰੇਲੂ ਬਾਜ਼ਾਰ ਸਾਊਥ ਕੋਰੀਆ ''ਚ ਲਾਂਚ ਕਰੇਗੀ। ਐਂਡਰਾਇਡ ਅਥਾਰਿਟੀ ਵੈੱਬਸਾਈਟ ਮੁਤਾਬਕ Galaxy Note t Refurbished ਸਮਾਰਟਫੋਨ ਦੀ ਕੀਮਤ 655 ਡਾਲਰ (ਕਰੀਬ 42,000 ਰੁਪਏ) ਹੋਵੇਗੀ। ਇਹ ਗਲੈਕਸੀ ਨੋਟ 7 ਦੀ ਮੌਜੂਦਾ ਕੀਮਤ ਤੋਂ 255 ਡਾਲਰ ਘੱਟ ਹੈ। ਨੋਟ 7 ਨੂੰ 875 ਡਾਲਰ (ਕਰੀਬ 57,000 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ। 
 
3500mAh ਦੀ ਥਾਂ 3200mAh ਦੀ ਹੋਵੇਗੀ ਬੈਟਰੀ
Samsung Galaxy Note 7 Refurbished ''ਚ ਪਿਛਲੇ ਸਾਲ ਲਾਂਚ ਹੋਏ ਗਲੈਕਸੀ ਨੋਟ ਦੇ ਮੁਕਾਬਲੇ ਘੱਟ ਪਾਵਰ ਦੀ ਬੈਟਰੀ ਹੋਵੇਗੀ। ਇਸ ਵਿਚ 3200mAh ਦੀ ਬੈਟਰੀ ਹੋਵੇਗੀ। ਘੱਟ ਪਾਵਰ ਦੀ ਬੈਟਰੀ ਦੇ ਨਾਲ ਇਸ ਦੇ ਡਿਜ਼ਾਈਨ ਅਤੇ ਸਪੈਸੀਫਿਕੇਸ਼ੰਸ ''ਚ ਵੀ ਬਦਲਾਅ ਸੰਭਵ ਹੈ। ਇਸ ਦੇ ਨਾਲ ਹੀ ਇਹ ਸੀਰੀਜ਼ ਦਾ ਪਹਿਲਾ ਅਜਿਹਾ ਡਿਵਾਇਸ ਹੋਵੇਗਾ ਜੋ ਆਈ.ਪੀ. 58 ਸਰਟੀਫਾਈਡ ਹੋਵੇਗਾ। 
 
ਇਹ ਹੋਣਗੇ ਫੀਚਰ
ਫਿੰਗਰਪ੍ਰਿੰਟ ਸੈਂਸਰ ਤੋਂ ਇਲਾਵਾ ਹੋਰ ਸਾਧਾਰਣ ਸਕਿਓਰਿਟੀ ਫੀਚਰਜ਼ ਤੋਂ ਇਲਾਵਾ ਇਸ ਸਮਾਰਟਫੋਨ ''ਚ IRIS ਸੈਂਸਰ ਹੋ ਸਕਦਾ ਹੈ ਜਿਸ ਨਾਲ ਸਮਾਰਟਫੋਨ ਨੂੰ ਜ਼ਿਆਦਾ ਸੁਰੱਖਿਆ ਮਿਲੇਗੀ। Samsung Galaxy Note 7 Refurbished ਸਮਾਰਟਫੋਨ ਐਂਡਰਾਇਡ 7.0 ਨੂਗਾ ''ਤੇ ਆਧਾਰਿਤ ਹੋਵੇਗਾ, ਇਸ ਦੇ ਨਾਲ ਹੀ S-Pen ਵੀ ਮਿਲ ਸਕਦਾ ਹੈ।