Galaxy Note 10 ਤੇ Note 10+ ਭਾਰਤ ’ਚ ਲਾਂਚ, ਜਾਣੋ ਕੀਮਤ

08/20/2019 3:23:55 PM

ਗੈਜੇਟ ਡੈਸਕ– ਦੱਖਣ ਕੋਰੀਆਈ ਕੰਪਨੀ ਸੈਮਸੰਗ ਨੇ ਮੰਗਲਵਾਰ ਨੂੰ ਭਾਰਤ ’ਚ ਆਪਣੇ ਨੋਟ ਸੀਰੀਜ਼ ਦੇ ਦੋ ਸਮਾਰਟਫੋਨ Galaxy Note 10 ਅਤੇ Note 10+ ਲਾਂਚ ਕਰ ਦਿੱਤੇ ਹਨ। ਕੰਪਨੀ ਨੇ ਇਨ੍ਹਾਂ ਦੋਵਾਂ ਸਮਾਰਟਫੋਨਜ਼ ਨੂੰ ਬੈਂਗਲੁਰੂ ’ਚ ਇਕ ਈਵੈਟ ’ਚ ਲਾਂਚ ਕੀਤਾ। ਨੋਟ 10 ਸੀਰੀਜ਼ ਦੇ ਇਨ੍ਹਾਂ ਦੋਵਾਂ ਡਿਵਾਈਸਿਜ਼ ਨੂੰ ਸਭ ਤੋਂ ਪਹਿਲਾਂ ਨਿਊਯਾਰਕ ’ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ 8 ਅਗਸਤ ਤੋਂ ਫੋਨ ਦੀ ਪ੍ਰੀ-ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਜੋ 22 ਅਗਸਤ ਤਕ ਚੱਲੇਗੀ। ਫੋਨ ਨੂੰ ਪ੍ਰੀ-ਬੁੱਕ ਕਰਨ ਵਾਲੇ ਗਾਹਕਾਂ ਨੂੰ ਕੰਪਨੀ ਆਕਰਸ਼ਕ ਆਫਰ ਵੀ ਦੇ ਰਹੀ ਹੈ। ਵਿਕਰੀ ਲਈਫੋਨ 23 ਅਗਸਤ ਨੂੰ ਉਪਲੱਬਧ ਕਰਵਾਇਆ ਜਾਵੇਗਾ। ਗਾਹਕ ਇਸ ਨੂੰ ਸੈਮਸੰਗ ਦੀ ਵੈੱਬਸਾਈਟ ਤੋਂ ਇਲਾਵਾ ਫਲਿਪਕਾਰਟ, ਅਮੇਜ਼ਨ ਦੇ ਨਾਲ ਹੀ ਦੂਜੇ-ਈਕਾਮਰਸ ਪਲੇਟਫਾਰਮ ਤੋਂ ਵੀ ਖਰੀਦ ਸਕਣਗੇ। ਆਏ ਜਾਣਦੇ ਹਾਂ ਇਨ੍ਹਾਂ ਦੋਵਾਂ ਲੇਟੈਸਟ ਸਮਾਰਟਫੋਨ ’ਚ ਕੰਪਨੀ ਕੀ ਕੁਝ ਆਫ ਕਰ ਰਹੀ ਹੈ। 

Galaxy Note 10 ਦੇ ਫੀਚਰਜ਼
ਫੋਨ ’ਚ 1080x2280 ਪਿਕਸਲ ਰੈਜ਼ੋਲਿਊਸ਼ਨ ਅਤੇ ਡਾਈਨੈਮਿਕ ਅਮੋਲੇਡ ਪੈਨਲ ਦੇ ਨਾਲ 6.3 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਵਾਲੇ ਇਸ ਫੋਨ ’ਚ ਸੈਮਸੰਗ ਦੁਆਰਾ ਡਿਵੈੱਲਪ ਕੀਤਾ ਗਿਆ ਆਕਟਾ-ਕੋਰ Exynos 9825 ਪ੍ਰੋਸੈਸਰ ਦਿੱਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 12 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਦੇ ਨਾਲ 16 ਮੈਗਾਪਿਕਸਲ ਦਾ ਇਕ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 12 ਮੈਗਾਪਿਕਸਲ ਦਾ ਇਕ ਟੈਲੀਫੋਟੋ ਲੈੱਨਜ਼ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਫੋਨ ’ਚ 80 ਡਿਗਰੀ ਫੀਲਡ ਆਫ ਵਿਊ ਦੇ ਨਾਲ 10 ਮੈਗਾਪਿਕਸਲ ਦਾ ਆਟੋਫੋਕਸ ਸ਼ੂਟਰ ਮੌਜੂਦ ਹੈ। 

ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 3,500mAh ਦੀ ਬੈਟਰੀ ਦਿੱਤੀ ਗਈ ਹੈ ਜੋ 25 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਫੋਨ ’ਚ 6-ਐਕਸਿਸ ਸੈਂਸਰ ਵਾਲਾ S-Pen ਦਿੱਤਾ ਗਿਆ ਹੈ ਜੋ ਜਾਈਰੋਸਕੋਪ ਅਤੇ ਅਕਸੇਲਰੇਸ਼ਨ ਸੈਂਸਰ ਦੇ ਨਾਲ ਆਉਂਦਾ ਹੈ। ਕੁਨੈਕਟੀਵਿਟੀ ਲਈਫਨ ’ਚ 4G(LTE Cat.20), ਵਾਈ-ਫਾਈ 802.11ax, ਬਲੂਟੁੱਥ 5.0, ਐੱਨ.ਐੱਫ.ਸੀ., ਐੱਮ.ਐੱਸ.ਟੀ., ਜੀ.ਪੀ.ਐੱਸ./ਏ.ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਆਪਸ਼ਨ ਦਿੱਤੇ ਗਏ ਹਨ।

Galaxy Note 10+ ਦੇ ਫੀਚਰਜ਼
ਗਲੈਕਸੀ ਨੋਟ 10+ 12 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਅਤੇ 512 ਜੀ.ਬੀ. ਸਟੋਰੇਜ ਆਪਸ਼ਨ ਦੇ ਨਾਲ ਆਉਂਦਾ ਹੈ। ਫੋਨ ਦੀ ਮੈਮਰੀ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 1ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਡਿਸਪਲੇਅ ਦੀ ਗੱਲ ਕਰੀਏ ਤਾਂ ਇਸ ਵਿਚ 1440x3040 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.8 ਇੰਚ ਦੀ QHD+ ਇਨਫਿਨਿਟੀ-ਓ ਡਿਸਪਲੇਅ ਦਿੱਤੀ ਗਈ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਰੀਅਰ ਕਵਾਡ (ਚਾਰ) ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦੇ ਕੈਮਰਾ ਸਪੈਸੀਫਿਕੇਸ਼ੰਸ ਗਲੈਕਸੀ ਨੋਟ 10 ਵਾਲੇ ਹੀ ਹਨ ਪਰ ਇਸ ਵਿਚ ਤੁਹਾਨੂੰ ਇਕ ਚੌਥਾ ਕੈਮਰਾ ਵੀ ਮਿਲੇਗਾ ਜੋ ਇਕ ਡੈੱਪਥ ਵਿਜ਼ਨ ਸੈਂਸਰ ਹੈ। 4,300mAh ਬੈਟਰੀ ਦੇ ਨਾਲ ਆਉਣ ਵਾਲਾ ਇਹ ਫੋਨ 45 ਵਾਟ ਤਕ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਫੋਨ ਦੇ ਬਾਕੀ ਫੀਚਰਜ਼ ਗਲੈਕਸੀ ਨੋਟ 10 ਵਰਗੇ ਹੀ ਹਨ। 

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਗਲੈਕਸੀ ਨੋਟ 10 ਦੇ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 69,999 ਰੁਪਏ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਫੋਨ ਦਾ ਸਿਰਫ ਇਹੀ ਵੇਰੀਐਂਟ ਭਾਰਤ ’ਚ ਲਾਂਚ ਕੀਤਾ ਹੈ। ਉਥੇ ਹੀ ਗਲੈਕਸੀ ਨੋਟ 10+ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤੀ ਕੀਮਤ 79,999 ਰੁਪਏ ਰੱਖੀ ਗਈ ਹੈ। ਫੋਨ ਦੇ 512 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 89,999 ਰੁਪਏ ਹੈ।