108MP ਕੈਮਰੇ ਨਾਲ ਸੈਮਸੰਗ ਨੇ ਲਾਂਚ ਕੀਤਾ ਨਵਾਂ 5G ਸਮਾਰਟਫੋਨ

04/08/2022 6:15:23 PM

ਗੈਜੇਟ ਡੈਸਕ– ਸੈਮਸੰਗ ਲਗਾਤਾਰ ਨਵੇਂ ਫੋਨ ਲਾਂਚ ਕਰ ਰਹੀ ਹੈ। ਕੰਪਨੀ ਹੁਣ ਤਕ ਭਾਰਤ ’ਚ 6 ਨਵੇਂ ਸਮਾਰਟਫੋਨ ਲਾਂਚ ਕਰ ਚੁੱਕੀ ਹੈ।  ਹੁਣ ਇਸਨੇ ਇਕ ਹੋਰ ਨਵੇਂ ਸਮਾਰਟਫੋਨ ਨੂੰ ਪੇਸ਼ ਕੀਤਾ ਹੈ। ਹਾਲਾਂਕਿ, ਇਸਨੂੰ ਦੂਜੇ ਦੇਸ਼ ’ਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸਨੂੰ Samsung Galaxy M53 ਨਾਮ ਦਿੱਤਾ ਹੈ। ਇਹ ਕੰਪਨੀ ਦੇ Galaxy A73 5G ਦਾ ਕਿਫਾਇਤੀ ਸਮਾਰਟਫੋਨ ਵਰਜ਼ਨ ਹੋ ਸਕਦਾ ਹੈ। ਇਸ ਵਿਚ ਕੰਪਨੀ ਨੇ 108 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਹੈ। ਇਸਤੋਂ ਇਲਾਵਾ ਇਸਨੂੰ ਅਮੋਲੇਡ ਡਿਸਪਲੇਅ ਅਤੇ 25W ਫਾਸਟ ਚਾਰਜਿੰਗ ਸਪੋਰਟ ਨਾਲ ਪੇਸ਼ ਕੀਤਾ ਗਿਆਹੈ। 

ਅਜੇ ਇਹ ਸਾਫ ਨਹੀਂ ਹੈ ਕਿ Samsung Galaxy M53 5G ਨੂੰ ਭਾਰਤ ’ਚ ਕਦੋਂ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਹਾਲ ਹੀ ’ਚ Galaxy M33 5G ਨੂੰ ਲਾਂਚ ਕੀਤਾ ਸੀ। ਇਸਨੂੰ 20,000 ਰੁਪਏ ਦੀ ਰੇਂਜ ’ਚ ਪੇਸ਼ ਕੀਤਾ ਗਿਆ ਹੈ। ਕੰਪਨੀ ਇਸਨੂੰ ਭਾਰਤ ’ਚ 35,000 ਰੁਪਏ ਦੀ ਕੀਮਤ ’ਤੇ ਲਾਂਚ ਕਰ ਸਕੀਦ ਹੈ। ਤੁਹਾਨੂੰ ਦੱਸ ਦੇਈਏ ਕਿ Galaxy M52 ਨੂੰ ਭਾਰਤ ’ਚ 29,999 ਰੁਪਏ ’ਚ ਲਾਂਚ ਕੀਤਾ ਗਿਆ ਸੀ। 

Samsung Galaxy M53 5G ਦੇ ਫੀਚਰਜ਼
ਫੋਨ ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਦੇ ਨਾਲ ਸਕਰੀਨ ਦਿੱਤੀ ਗਈ ਹੈ। ਇਸਨੂੰ ਸੁਪਰ ਅਮੋਲੇਡ ਪੁਲੱਸ ਪੈਨਲ 120Hz ਰਿਫ੍ਰੈਸ਼ ਰੇਟ ਸਪੋਰ ਦੇ ਨਾਲ ਦਿੱਤਾ ਗਿਆ ਹੈ। ਇਹ ਸਾਫ ਨਹੀਂ ਹੈ ਕਿ ਇਸ ਵਿਚ ਕਿਸ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ, ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 900 ਚਿਪਸੈੱਟ ਦਿੱਤਾ ਗਿਆ ਹੈ। 

ਫੋਟੋਗ੍ਰਾਫੀ ਲਈ ਇਸ ਵਿਚ ਰੀਅਰ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸਦਾ ਪ੍ਰਾਈਮਰੀ ਕੈਮਰਾ 108 ਮੈਗਾਪਿਕਸਲ ਦਾ ਹੈ। ਹਾਲਾਂਕਿ, ਇਸ ਵਿਚ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਦਾ ਸਪੋਰਟ ਨਹੀਂ ਦਿੱਤਾ ਗਿਆ। ਇਸਤੋਂ ਇਲਾਵਾ ਇਸ ਵਿਚ 8 ਮੈਗਾਪਿਕਸਲ ਦਾ ਅਲਟਰਾ ਵਾਈਡ, 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਇਕ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। 

ਫੋਟ ਦੇ ਫਰੰਟ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਵਿਚ ਸਾਈ-ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਵਿਚ 5000mAh ਦੀ ਬੈਟਰੀ 25 ਵਾਟ ਫਾਸਟ ਚਾਰਜਿੰਗ ਦੇ ਨਾਲ ਦਿੱਤੀ ਗਈ ਹੈ। ਇਸਦੀ ਕੀਮਤ ਅਤੇ ਉਪਲੱਬਧਤਾ ਬਾਰੇ ਫਿਲਹਾਲ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ।


Rakesh

Content Editor

Related News