15 ਨਵੰਬਰ ਨੂੰ ਭਾਰਤ ’ਚ ਲਾਂਚ ਹੋ ਸਕਦੈ ਸੈਮਸੰਗ Galaxy M50 ਸਮਾਰਟਫੋਨ

11/12/2019 1:35:46 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਚੀਨ ਦੀ ਸ਼ਾਓਮੀ ਨੂੰ ਟੱਕਰ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹ ਹੈ। ਇਹੀ ਕਾਰਣ ਹੈ ਕਿ ਸੈਮਸੰਗ ਮਿਡ ਰੇਂਜ ਸੈਗਮੈਂਟ ’ਤ ਪਕੜ ਮਜਬੂਤ ਕਰਨ ਲਈ ਗਲੈਕਸੀ ਐੱਮ ਸੀਰੀਜ਼ ਨੂੰ ਲੈ ਕੇ ਆਈ ਸੀ। ਹੁਣ ਕੰਪਨੀ ਇਸੇ ਲਾਈਨਅਪ ’ਚ ਇਕ ਹੋਰ ਸਮਾਰਟਫੋਨ Galaxy M50 ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਕੰਪਨੀ ਦੇ Galaxy M40 ਦਾ ਅਪਗ੍ਰੇਡ ਵੇਰੀਐਂਟ ਹੋਵੇਗਾ, ਜਿਸ ਵਿਚ ਪਹਿਲਾਂ ਨਾਲੋਂ ਬਿਹਤਰ ਫੀਚਰਜ਼ ਦੇਖਣ ਨੂੰ ਮਿਲ ਸਕਦੇ ਹਨ। ਭਾਰਤ ’ਚ ਸੈਮਸੰਗ ਗਲੈਕਸੀ ਐੱਮ50 ਇਸੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਵੱਲੋਂ ਲਾਂਚਿੰਗ ਤਰੀਕ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ, ਹਾਲਾਂਕਿ 91mobiles ਦੀ ਰਿਪੋਰਟ ਮੁਤਾਬਕ, ਇਸ ਨੂੰ 15 ਨਵੰਬਰ ਨੂੰ ਭਾਰਤ ਲਿਆਇਆ ਜਾ ਰਿਹਾ ਹੈ। ਫਿਲਹਾਲ ਗਲੈਕਸੀ ਐੱਮ ਸੀਰੀਜ਼ ਦਾ ਸਭ ਤੋਂ ਪਾਵਰਫੁੱਲ ਡਿਵਾਈਸ ਸੈਮਸੰਗ ਗਲੈਕਸੀ ਐੱਮ40 ਹੈ। 

Galaxy M40 ਦੇ ਫੀਚਰਜ਼
ਗਲੈਕਸੀ ਐੱਮ40 ’ਚ 6.3 ਇੰਚ ਦੀ ਫੁੱਲ-ਐੱਚ.ਡੀ. ਪਲੱਸ ਇੰਫਿਨਿਟੀ O ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ ਮਿਲਦਾ ਹੈ। ਗਲੈਕਸੀ ਐੱਮ40 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਫੋਨ ’ਚ 3,500mAh ਦੀ ਬੈਟਰੀ ਦਿੱਤੀ ਗਈ ਹੈ ਜੋ 15 ਵਾਟ ਫਾਸਟ ਚਾਰਜਰ ਨੂੰ ਸਪੋਰਟ ਕਰਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ 32+5+8 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 8 ਮੈਗਾਪਿਕਸਲ ਦਾ ਵਾਈਡ ਐਂਗਲ ਅਤੇ 5 ਮੈਗਾਪਿਕਸਲ ਦਾ ਡੈੱਪਥ ਸੈਂਸਰ ਪ੍ਰਾਈਮਰੀ ਸੈਂਸਰ ਤੋਂ ਇਲਾਵਾ ਦਿੱਤਾ ਗਿਆ ਹੈ। ਫੋਨ ’ਚ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 


Related News