ਹੁਣ ਆਫਲਾਈਨ ਮਿਲੇਗਾ 4 ਕੈਮਰੇ ਤੇ ਪੰਚ ਹੋਲ ਡਿਸਪਲੇਅ ਵਾਲਾ Samsung Galaxy M40

07/26/2019 9:24:02 PM

ਨਵੀਂ ਦਿੱਲੀ— ਸ਼ਾਓਮੀ, ਓਪੋ ਤੇ ਵੀਵੋ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਣ ਲਈ Samsung ਨੇ ਵੀ ਆਨਲਾਈਨ-ਓਨਲੀ ਸਟ੍ਰੈਟਜੀ ਨੂੰ ਫਾਅਲੋ ਕੀਤਾ। ਕੰਪਨੀ ਨੇ ਹਾਲ ਹੀ 'ਚ ਆਪਣੀ ਐੱਮ ਸੀਰੀਜ਼ ਦੇ ਸਮਾਰਟਫੋਨ ਲਾਂਚ ਕੀਤੇ, ਜੋ ਐਮਾਜ਼ਾਨ ਤੇ ਵਿਕਰੀ ਲਈ ਉਪਲਬੱਧ ਹਨ ਪਰ ਹੁਣ ਕੰਪਨੀ ਆਪਣੇ ਫਲੈਗਸ਼ਿਪ ਸਮਾਰਟਫੋਨ Galaxy M40 ਨੂੰ ਆਫਲਾਈਨ ਬਾਜ਼ਾਰ 'ਚ ਵੀ ਲਿਆਉਣ ਵਾਲੀ ਹੈ।
91ਮੋਬਾਇਲ ਦੀ ਰਿਪੋਰਟ ਮੁਤਾਬਕ, ਸੈਮਸੰਗ ਆਪਣੇ Galaxy M40 ਨੂੰ ਆਫਲਾਈਨ ਵੀ ਉਪਲਬੱਧ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਪਰ ਆਫਲਾਈਨ ਸਟੋਰਸ ਤੋਂ ਇਸ ਨੂੰ ਖਰੀਦਣ ਲਈ ਗਾਹਕਾਂ ਨੂੰ 500 ਰੁਪਏ ਤੋਂ ਜ਼ਿਆਦਾ ਦੇਣੇ ਹੋਣਗੇ। ਦੱਸ ਦਈਏ ਕਿ ਐਮਾਜ਼ਾਨ 'ਤੇ Galaxy M40 ਫੋਨ 19,999 ਰੁਪਏ 'ਚ ਮੌਜੂਦ ਹੈ। ਅਜਿਹੇ 'ਚ ਆਫਲਾਈਨ ਇਸ ਫੋਨ ਨੂੰ ਖਰੀਦਣ 'ਤੇ ਗਾਹਕਾਂ ਨੂੰ 500 ਰੁਪਏ ਜ਼ਿਆਦਾ ਭਾਵ 20,490 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ ਕੰਪਨੀ ਵੱਲੋਂ ਫਿਲਹਾਲ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਸੈਮਸੰਗ Galaxy M40 ਦੇ ਸਪੈਸਿਫਿਕੇਸ਼ਨ
Galaxy M40 ਸਮਾਰਟਫੋਨ 'ਚ 6.3 ਇੰਚ ਫੁੱਲ ਐੱਚ.ਡੀ.+ਇੰਫਿਨਿਟੀ O ਡਿਸਪਲੇਅ ਦਿੱਤਾ ਗਿਆ ਹੈ ਜਿਸ ਦਾ ਰੈਜਾਲਿਊਸ਼ਨ 2340X1080 ਪਿਕਸਲ ਹੈ। ਕੁਆਲਕਮ ਸਨੈਪਡ੍ਰੈਗਨ 675 ਪ੍ਰੋਸੈਸਰ ਨਾਲ ਆਉਣ ਵਾਲੇ ਇਸ ਫੋਨ 'ਚ 6ਜੀ.ਬੀ. ਰੈਮ ਨਾਲ 128 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ 'ਚ ਲੇਟੇਸਟ ਐਂਡਰਾਇਡ 9.0 ਪਾਈ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ।
ਫੋਟੋਗ੍ਰਾਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 8 ਮੈਗਾਪਿਕਸਲ ਦਾ ਵਾਇਡ ਐਂਗਲ ਤੇ 5 ਮੈਗਾਪਿਕਸਲ ਦਾ ਡੈਫਥ ਸੈਂਸਰ ਪ੍ਰਾਇਮਰੀ ਸੈਂਸਰ ਤੋਂ ਇਲਾਵਾ ਦਿੱਤਾ ਗਿਆ ਹੈ। ਫੋਨ 'ਚ ਸੈਲਫੀ ਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਕੈਮਰੇ 'ਚ ਲੋਅ ਲਾਈਟ ਫੋਟੋਗ੍ਰਾਫੀ ਲਈ ਕਈ ਮੋਡ ਤੇ ਏ.ਆਈ. ਸਪੋਰਟ ਮਿਲਦਾ ਹੈ। ਲਾਈਵ ਫੋਕਸ, ਸਲੋਮੋ ਤੇ ਹਾਇਪਰਲੈਪਸ ਵਰਗੇ ਫੀਚਰ ਵੀ ਕੈਮਰੇ 'ਚ ਮਿਲਦੇ ਹਨ। ਨਾਲ ਹੀ ਇਸ ਦੀ SAR ਵੈਲਿਊ ਵੀ ਕਾਫੀ ਘੱਟ ਹੈ, ਜੋ ਬਿਹਤਰ ਡਿਵਾਇਸ ਬਣਾਉਂਦੀ ਹੈ। ਫੋਨ ਦੇ ਰੀਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। Galaxy M40 'ਚ 3,500mAh ਬੈਟਰੀ ਮੌਜੂਦ ਹੈ ਜੋ 15W ਫਾਸਟ ਚਾਰਜਿੰਗ ਸਪਾਰਟ ਕਰਦੀ ਹੈ।


Inder Prajapati

Content Editor

Related News