ਸੈਮਸੰਗ ਗਲੈਕਸੀ M40 ਨੂੰ ਮਿਲੀ ਨਵੀਂ ਅਪਡੇਟ, ਕੈਮਰਾ ਹੋਇਆ ਹੋਰ ਵੀ ਬਿਹਤਰ

07/13/2019 11:58:31 AM

ਗੈਜੇਟ ਡੈਸਕ– ਸੈਮਸੰਗ ਗਲੈਕਸੀ M40 ਲਈ ਨਵੀਂ ਸਾਫਟਵੇਅਰ ਅਪਡੇਟ ਆਈ ਹੈ। ਇਸ ਅਪਡੇਟ ਨਾਲ ਫੋਨ ਦੇ ਕੈਮਰੇ ਨੂੰ ਬਿਹਤਰ ਕਰਨ ਦੇ ਨਾਲ ਹੀ ਫੇਸ਼ੀਅਲ ਰਿਕੋਗਨੀਸ਼ਨ ’ਚ ਵੀ ਸੁਧਾਰ ਕੀਤਾ ਗਿਆ ਹੈ। ਇਸ ਸਾਫਟਵੇਅਰ ਅਪਡੇਟ ’ਚ ਕੰਪਨੀ ਡਿਵਾਈਸਿਜ਼ ਨੂੰ ਜਨਰਲ ਬਗ ਫਿਕਸ ਦੇ ਨਾਲ ਐਂਡਰਾਇਡ ਜੂਨ ਸਕਿਓਰਿਟੀ ਪੈਚ ਵੀ ਦੇ ਰਹੀ ਹੈ। ਫੋਨ ’ਚ ਹੁਣ ਇਕ ਬਲਿਊ ਲਾਈਟ ਫਿਲਟਰ ਵੀ ਦੇਖਣ ਨੂੰ ਮਿਲੇਗਾ। 

ਸੈਮਸੰਗ ਇਸ ਅਪਡੇਟ ਨੂੰ ਯੂਜ਼ਰਜ਼ ਤਕ ਓਵਰ-ਦਿ-ਏਅਰ ਪਹੁੰਚਾ ਰਹੀ ਹੈ। ਕੰਪਨੀ ਇਸ ਨੂੰ ਲੜੀਵਾਰ ਤਰੀਕੇ ਨਾਲ ਰਿਲੀਜ਼ ਕਰ ਰਹੀ ਹੈ ਅਤੇ ਹੌਲੀ-ਹੌਲੀ ਇਹ ਸਾਰੇ ਗਲੈਕਸੀ M40 ਡਿਵਾਈਸਿਜ਼ ਤਕ ਪਹੁੰਚ ਜਾਵੇਗੀ। ਯੂਜ਼ਰਜ਼ ਚਾਹੁਣ ਤਾਂ ਇਸ ਅਪਡੇਟ ਨੂੰ ਫੋਨ ਦੀ ਸੈਟਿੰਗ ’ਚ ਦਿੱਤੇ ਗਏ ਸਾਫਟਵੇਅਰ ਅਪਡੇਟ ’ਚ ਜਾ ਕੇ ਮੈਨੁਅਲੀ ਵੀ ਡਾਊਨਲੋਡ ਕਰ ਸਕਦੇ ਹਨ।