ਨੌਇਜ਼ ਕੈਂਸਲੇਸ਼ਨ ਫੀਚਰਜ਼ ਨਾਲ ਭਾਰਤ ''ਚ ਲਾਂਚ ਹੋਇਆ Samsung Galaxy M34 5G, ਜਾਣੋ ਕੀਮਤ

07/10/2023 6:39:44 PM

ਗੈਜੇਟ ਡੈਸਕ- ਸੈਮਸੰਗ ਨੇ ਆਪਣੀ ਗਲੈਕਸੀ ਐੱਮ ਸੀਰੀਜ਼ ਤਹਿਤ ਨਵੇਂ ਫੋਨ Samsung Galaxy M34 5G ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਫੋਨਦੇ ਨਾਲ ਨੋ ਸ਼ੇਕ ਕੈਮਰਾ ਮਿਲਦਾ ਹੈ। ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਅਤੇ ਇਸਦੇ ਨਾਲ ਆਪਟਿਕਲ ਇਮੇਜ ਜਸੇਬਿਲਾਈਜੇਸ਼ਨ ਮਿਲਦਾ ਹੈ। 

Samsung Galaxy M34 5G ਦੀ ਕੀਮਤ

ਫੋਨ ਦੀ ਸ਼ੁਰੂਆਤੀ ਕੀਮਤ 16,999 ਰੁਪਏ ਰੱਖੀ ਗਈ ਹੈ। ਇਸ ਕੀਮਤ 'ਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਉਥੇ ਹੀ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਰੱਖੀ ਗਈ ਹੈ। ਫੋਨ ਨੂੰ ਮਿਡਨਾਈਟ ਬਲਿਊ, ਪ੍ਰਿਜ਼ਮ ਸਿਲਵਰ ਅਤੇ ਵਾਟਰਫਾਲ ਬਲਿਊ ਰੰਗ 'ਚ ਐਮਾਜ਼ੋਨ ਇੰਡੀਆ ਤੋਂ ਇਲਾਵਾ ਸੈਮਸੰਗ ਸਟੋਰ ਤੋਂ ਖਰੀਦਿਆ ਜਾ ਸਕੇਗਾ। ਫੋਨ ਦੀ ਵਿਕਰੀ 15 ਜੁਲਾਈ ਤੋਂ ਹੋਵੇਗੀ।

Samsung Galaxy M34 5G ਦੇ ਫੀਚਰਜ਼

ਫੋਨ 'ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਐਮੋਲੇਡ ਡਿਸਪਲੇਅ ਮਿਲੇਗੀ ਜਿਸਦਾ ਰਿਫ੍ਰੈਸ਼ ਰੇਟ 120Hz ਹੈ ਅਤੇ ਪੀਕ ਬ੍ਰਾਈਟਨੈੱਸ 1000 ਨਿਟਸ ਹੈ। ਫੋਨ ਦੀ ਡਿਸਪਲੇਅ ਗੋਰਿਲਾ ਗਲਾਸ 5 ਜੀ ਪ੍ਰੋਟੈਕਸ਼ਨ ਦੇ ਨਾਲ ਆਉਂਦੀ ਹੈ। ਫੋਨ ਨੂੰ ਪੰਜ ਸਾਲ ਤਕ ਸਕਿਓਰਿਟੀ ਅਪਡੇਟ ਅਤੇ 4 ਸਾਲਾਂ ਤਕ ਆਪਰੇਟਿੰਗ ਸਿਸਟਮ ਅਪਡੇਟ ਮਿਲੇਗਾ। ਫੋਨ 'ਚ 5nm ਪ੍ਰੋਸੈਸ 'ਤੇ ਤਿਆਰ ਹੋਇਆ Exynos 1280 ਪ੍ਰੋਸੈਸਰ ਹੈ। ਇਸ ਵਿਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ।

ਫੋਟੋਗ੍ਰਾਫੀ ਲਈ ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਮਿਲਦਾ ਹੈ। ਫੋਨ ਦੇ ਨਾਲ ਨੋ ਸ਼ੇਕ ਮੋਡ ਮਿਲਦਾ ਹੈ ਜਿਸਨੂੰ ਲੈ ਕੇ ਬਲੱਰ ਫ੍ਰੀ ਵੀਡੀਓ ਅਤੇ ਫੋਟੋ ਦਾ ਦਾਅਵਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਡਲ ਵਾਲਾ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ 'ਚ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ Monster Shot 2.0 ਫੀਚਰ ਮਿਲਦਾ ਹੈ ਜੋ ਕਿ ਇਕ ਕਲਿੱਕ 'ਚ 8 ਸ਼ਾਟਸ ਕਲਿੱ ਕਰਦਾ ਹੈ ਜਿਸ ਵਿਚ ਫੋਟੋ-ਵੀਡੀਓ ਸਭ ਸ਼ਾਮਲ ਹੁੰਦੇ ਹਨ।

ਫੋਨ 'ਚ 6000mAh ਦੀ ਬੈਟਰੀ ਹੈ ਜਿਸਨੂੰ ਲੈ ਕੇ ਦੋ ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਇਸਦੇ ਨਾਲ 25 ਵਾਟ ਦੀ ਫਾਸਟ ਚਾਰਜਿੰਗ ਮਿਲਦੀ ਹੈ, ਹਾਲਾਂਕਿ ਫੋਨ ਨਾਲ ਚਾਰਜਰ ਨਹੀਂ ਮਿਲਦਾ। ਕੁਨੈਕਟੀਵਿਟੀ ਲਈ ਫੋਨ 'ਚ ਬਲੂਟੁੱਥ, ਵਾਈ-ਫਾਈ, ਜੀ.ਪੀ.ਐੱਸ., ਟਾਈਪ-ਸੀ ਪੋਰਟ ਅਤੇ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ।
 

Rakesh

This news is Content Editor Rakesh