6,000mAh ਬੈਟਰੀ ਵਾਲਾ Galaxy M32 ਭਾਰਤ ’ਚ ਲਾਂਚ, ਜਾਣੋ ਕੀਮਤ

06/22/2021 1:21:38 PM

ਗੈਜੇਟ ਡੈਸਕ– ਸੈਮਸੰਗ ਇੰਡੀਆ ਨੇ ਆਪਣੇ ਨਵੇਂ ਸਮਾਰਟਫੋਨ ਸੈਮਸੰਗ ਗਲੈਕਸੀ M32 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਗਲੈਕਸੀ M32 ਸਮਾਰਟਫੋਨ ਸੈਮਸੰਗ ਦੀ ਗਲੈਕਸੀ M-ਸੀਰੀਜ਼ ਦਾ ਨਵਾਂ ਫੋਨ ਹੈ। ਗਲੈਕਸੀ M32 ਨੂੰ 90Hz ਦੀ ਅਮੋਲੇਡ ਡਿਸਪਲੇਅ ਅਤੇ 6,000mAh ਦੀ ਦਮਦਾਰ ਬੈਟਰੀ ਨਾਲ ਲਾਂਚ ਕੀਤਾ ਗਿਆ ਹੈ। 

ਕੀਮਤ
 ਸੈਮਸੰਗ ਗਲੈਕਸੀ M32 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਫੋਨ ਨੂੰ ਕਾਲੇ ਅਤੇ ਲਾਈਟ ਬਲਿਊ ਰੰਗ ’ਚ ਖ਼ਰੀਦਿਆ ਜਾ ਸਕੇਗਾ। ਇਸ ਦੀ ਵਿਕਰੀ ਐਮਾਜ਼ੋਨ ਇੰਡੀਆ ਅਤੇ ਸੈਮਸੰਗ ਦੇ ਆਨਲਾਈਨ ਸਟੋਰ ’ਤੇ 28 ਜੂਨ ਤੋਂ ਹੋਵੇਗੀ। ICICI ਬੈਂਕ ਦੇ ਕਾਰਡ ਰਾਹੀਂ ਖ਼ਰੀਦਦਾਰੀ ਕਰਨ ’ਤੇ 1,250 ਰੁਪਏ ਦਾ ਕੈਸ਼ਬੈਕ ਮਿਲੇਗਾ। 

Samsung Galaxy M32 ਦੇ ਫੀਚਰਜ਼
ਡਿਸਪਲੇਅ    - 6.4 ਇੰਚ ਦੀ ਫੁਲ-ਐੱਚ.ਡੀ. ਪਲੱਸ, ਸੁਪਰ ਅਮੋਲੇਡ, ਰਿਫ੍ਰੈਸ਼ ਰੇਟ 90Hz ਬ੍ਰਾਈਟਨੈੱਸ 800 ਨਿਟਸ
ਪ੍ਰੋਸੈਸਰ    - ਮੀਡੀਆਟੈੱਕ ਹੀਲੀਓ ਜੀ80
ਰੈਮ    - 6 ਜੀ.ਬੀ.
ਸਟੋਰੇਜ    - ਐਂਡਰਾਇਡ 11 ’ਤੇ ਆਧਾਰਿਤ One UI 3.1
ਰੀਅਰ ਕੈਮਰਾ    - 64MP+8MP+2MP+2MP ਕਵਾਡ ਕੈਮਰਾ ਸੈੱਟਅਪ
ਫਰੰਟ ਕੈਮਰਾ    - 20MP
ਬੈਟਰੀ    - 6,000mAh
ਕੁਨੈਕਟੀਵਿਟੀ    - 4G LTE, Wi-Fi, ਬਲੂਟੂਥ, GPS/A-GPS, USB ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ

Rakesh

This news is Content Editor Rakesh