6,000mAh ਬੈਟਰੀ ਨਾਲ Samsung Galaxy M31s ਭਾਰਤ ’ਚ ਲਾਂਚ, ਜਾਣੋ ਕੀਮਤ

07/30/2020 2:00:06 PM

ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਆਪਣਾ ਇਕ ਹੋਰ ਮਿਡਰੇਂਜ ਸਮਾਰਟਫੋਨ Samsung Galaxy M31s ਲਾਂਚ ਕਰ ਦਿੱਤਾ ਹੈ। ਇਹ ਫੋਨ ਕੁਝ ਮਹੀਨਿਆਂ ਪਹਿਲਾਂ ਲਾਂਚ ਹੋਏ Samsung Galaxy M31 ਦਾ ਉਪਲਰਾ ਮਾਡਲ ਹੈ। ਸੈਮਸੰਗ ਦੇ ਇਸ ਫੋਨ ਨੂੰ ਉਨ੍ਹਾਂ ਲੋਕਾਂ ਨੂੰ ਧਿਆਨ ’ਚ ਰੱਖ ਕੇ ਪੇਸ਼ ਕੀਤਾ ਗਿਆਹੈ ਜੋ 20,000 ਰੁਪਏ ਦੀ ਰੇਂਜ ’ਚ ਵੱਡੀ ਡਿਸਪਲੇਅ ਅਤੇ ਵੱਡੀ ਬੈਟਰੀ ਵਾਲੇ ਸਮਾਰਟਫੋਨ ਦੀ ਭਾਲ ’ਚ ਹਨ। 

Samsung Galaxy M31s ਦੇ ਫੀਚਰਜ਼
ਸੈਮਸੰਗ ਦੀ M-ਸੀਰੀਜ਼ ਦੇ ਇਸ ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਇਨਫਿਨਿਟੀ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਸੈਮਸੰਗ ਦਾ ਐਕਸੀਨੋਜ਼ 9611 ਪ੍ਰੋਸੈਸਰ ਹੈ ਜਿਸ ਦੀ ਕਲਾਕ ਸਪੀਡ 2.3 ਗੀਗਾਹਰਟਜ਼ ਹੈ। ਫੋਨ ’ਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। 

ਫੋਟੋਗ੍ਰਾਫੀ ਲਈ ਫੋਨ ’ਚ 4 ਰੀਅਰ ਕੈਮਰੇ ਦਿੱਤੇ ਗਏ ਹਨ ਜਿਨ੍ਹਾਂ ’ਚ 64 ਮੈਗਾਪਿਕਸਲ ਦਾ ਮੇਨ ਸੈਂਸਰ, ਦੂਜਾ 12 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਜਾ 5 ਮੈਗਾਪਿਕਸਲ ਦਾ ਡੈਪਥ ਅਤੇ ਚੌਥਾ ਵੀ 5 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਲੈੱਨਜ਼ ਹੈ। ਕੈਮਰੇ ਨਾਲ ਨਾਈਟ ਮੋਡ, 4ਕੇ ਰਿਕਾਰਡਿੰਗ ਅਤੇ ਸਿੰਗਲ ਸ਼ਾਟ ਵਰਗੇ ਕਈ ਫੀਚਰਜ਼ ਮਿਲਣਗੇ। 

ਸੈਮਸੰਗ ਦੇ ਇਸ ਨਵੇਂ ਫੋਨ ’ਚ 6,000mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਦੇ ਨਾਲ ਬਾਕਸ ’ਚ 25 ਵਾਟ ਦਾ ਫਾਸਟ ਚਾਰਜਰ ਵੀ ਮਿਲੇਗਾ। ਇਸ ਤੋਂ ਇਲਾਵਾ ਫੋਨ ’ਚ ਕੁਨੈਕਟੀਵਿਟੀ ਲਈ 4ਜੀ VoLTE, ਵਾਈ-ਫਾਈ, ਬਲੂਟੂਥ v5.0 ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਇਕ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ’ਚ ਰਿਵਰਸ ਚਾਰਜਿੰਗ ਦੀ ਵੀ ਸੁਵਿਧਾ ਹੈ। 

ਫੋਨ ਦੀ ਕੀਮਤ
ਗਲੈਕਸੀ M31s ਦੀ ਵਿਕਰੀ 6 ਅਗਸਤ ਨੂੰ ਦੁਪਹਿਰ 12 ਵਜੇ ਐਮਾਜ਼ੋਨ ਇੰਡੀਆ, ਸੈਮਸੰਗ ਦੇ ਆਨਲਾਈਨ ਸਟੋਰ ਅਤੇ ਚੁਣੇ ਹੋਏ ਰਿਟੇਲ ਸਟੋਰਾਂ ’ਤੇ ਹੋਵੇਗੀ। ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,499 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 21,499 ਰੁਪਏ ਹੈ। 


Rakesh

Content Editor

Related News