ਦਮਦਾਰ ਬੈਟਰੀ ਵਾਲਾ Galaxy M30s ਬਣਿਆ ਨੌਜਵਾਨਾਂ ਦੀ ਪਹਿਲੀ ਪਸੰਦ

09/27/2019 1:08:58 PM

ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਬਾਜ਼ਾਰ ’ਚ ਸੈਮਸੰਗ ਨੇ ਆਪਣੀ ਗਲੈਕਸੀ M ਸੀਰੀਜ਼ ਦੇ ਕੁਝ ਬਿਹਤਰੀਨ ਸਮਾਰਟਫੋਨਜ਼ Galaxy M10, M20, M30 ਅਤੇ M40 ਦੀ ਸਫਲਤਾ ਤੋਂ ਬਾਅਦ ਫਿਰ ਤੋਂ ਆਪਣੀ M ਸੀਰੀਜ਼ ਦਾ Galaxy M30s ਸਮਾਰਟਫੋਨ 18 ਸਤੰਬਰ ਨੂੰ ਲਾਂਚ ਕਰ ਦਿੱਤਾ ਹੈ। ਕਾਲ ਤੋਂ ਲੈ ਕੇ ਸ਼ਾਪਿੰਗ ਤਕ ਜਾਂ ਫਿਰ ਜ਼ਰੂਰੀ ਕੰਮ ਤੋਂ ਮਨੋਰੰਜਨ ਤਕ ਹਰ ਚੀਜ਼ ’ਚ ਸਮਾਰਟਫੋਨ ਲੋਕਾਂ ਦੀ ਪਹਿਲੀ ਜ਼ਰੂਰਤ ਬਣ ਗਿਆ ਹੈ। ਅਜਿਹੇ ’ਚ ਫੋਨ ਦੇ ਨਾਲ ਉਸ ਦੀ ਬੈਟਰੀ ਦਾ ਵੀ ਦਮਦਾਰ ਹੋਣਾ ਜ਼ਰੂਰੀ ਹੈ ਤਾਂ ਜੋ ਲਾਂਗ ਬੈਟਰੀ ਲਾਈਫ ਦੀ ਮਦਦ ਨਾਲ ਰੋਜ਼ਾਨਾਂ ਦੇ ਸਾਰੇ ਜ਼ਰੂਰੀ ਕੰਮ ਬਿਨਾਂ ਕਿਸੇ ਰੁਕਾਵਟ ਦੇ ਕੀਤੇ ਜਾ ਸਕਣ। 

ਅਜਿਹੇ ’ਚ ਨੌਜਵਾਨਾਂ ਦੀਆਂ ਜ਼ਰੂਰਤਾਂ ਅਤੇ ਟ੍ਰੈਂਡਸ ਨੂੰ ਧਿਆਨ ’ਚ ਰੱਖਦੇ ਹੋਏ ਸੈਮਸੰਗ ਨੇ ਇਸ ਪੀੜੀ ਦੇ ਨੌਜਵਾਨਾਂ ਲਈ ਖਾਸ ਫੋਨ ਤਿਆਰ ਕੀਤੇ ਹਨ। ਕਈ ਨਵੇਂ ਅਤੇ ਬਿਹਤਰੀਨ ਫੀਚਰਜ਼ ਨਾਲ ਲੈਸ ਸੈਮਸੰਗ ਦਾ ਨਵਾਂ ਸਮਾਰਟਫੋਨ Galaxy M30s ਵੀ ਗਾਹਕਾਂ ਨੂੰ ਕਾਫੀ ਕਿਫਾਇਤੀ ਕੀਮਤ ’ਚ ਮਿਲ ਰਿਹਾ ਹੈ ਜਿਸ ’ਤੇ ਯਕੀਨ ਕਰਨਾ ਥੋੜ੍ਹਾ ਮੁਸ਼ਕਿਲ ਹੈ। ਆਓ ਜਾਣਦੇ ਹਾਂ ਇਸ ਨਵੇਂ ਗਲੈਕਸੀ M30s ਸਮਾਰਟਫੋਨ ਬਾਰੇ।

ਪਾਵਰਫੁਲ ਬੈਟਰੀ
ਇਸ ਸੈਮਸੰਗ ਗਲੈਕਸੀ ਐੱਮ30ਐੱਸ ਸਮਾਰਟਫੋਨ ਦਾ ਮੁੱਖ ਫੀਚਰ ਇਸ ਦੀ ਦਮਦਾਰ 6,000mAh ਦੀ ਬੈਟਰੀ ਹੈ ਜੋ ਨੌਜਵਾਨਾਂ ਲਈ ਕਿਸੇ ਸੌਗਾਤ ਤੋਂ ਘੱਟ ਨਹੀਂ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ 15 ਵਾਟ ਫਾਸਟ ਚਾਰਜਿੰਗ ਦੀ ਸੁਵਿਧਾ ਮਿਲ ਜਾਂਦੀ ਹੈ। 

ਦਮਦਾਰ ਡਿਸਪਲੇਅ
ਇਸ ਫੋਨ ਦੀ ਸਕਰੀਨ 16.21 ਸੈਂਟੀਮੀਟਰ ਯਾਨੀ 6.4  inch FHD+ sAmoled ਇੰਫਿਨਿਟੀ-ਯੂ ਡਿਸਪਲੇਅ ਨਾਲ ਲੈਸ ਹੈ। ਇਸ ਫੋਨ ’ਚ 91 ਫੀਸਦੀ ਦਾ ਸਕਰੀਨ ਰੈਸ਼ੀਓ ਹੈ। ਇਸ ਨਾਲ ਫੋਨ ’ਚ ਗੇਮਜ਼ ਅਤੇ ਮੂਵੀ ਦੇਖਣ ਦਾ ਇਕ ਨਵਾਂ ਅਤੇ ਬਿਹਤਰੀਨ ਅਨੁਭਵ ਮਿਲਦਾ ਹੈ। 78960:1 ਦੇ ਕੰਟ੍ਰਾਸਟ ਰੇਸ਼ੀਓ ਦੀ ਮਦਦ ਨਾਲ sAmoled ਡਿਸਪਲੇਅ ਹਰ ਤਰ੍ਹਾਂ ਦੀ ਰੋਸ਼ਨੀ ’ਚ ਆਪਣੇ-ਆਪ ਢਲ ਜਾਂਦਾ ਹੈ ਤਾਂ ਜੋ ਵੀਡੀਓ ਦੇਖਦੇ ਜਾਂ ਗੇਮ ਖੇਡਦੇ ਸਮੇਂ ਯੂਜ਼ਰ ਦੀਆਂ ਅੱਖਾਂ ’ਤੇ ਕਿਸੇ ਵੀ ਤਰ੍ਹਾਂ ਦਾ ਪ੍ਰਭਾਅ ਨਾ ਪਵੇ। ਇਸ ਵਿਚ ਮੌਜੂਦ 420 ਨਿਟਸ ਪੀਕ ਬ੍ਰਾਈਟਨੈੱਸ ਦੀ ਮਦਦ ਨਾਲ ਜ਼ਿਆਦਾ ਰੋਸ਼ਨੀ ਵਾਲੇ ਸਥਾਨ ’ਤੇ ਵੀ ਯੂਜ਼ਰਜ਼ ਦੀ ਸਹੀ ਵਿਜ਼ੀਬਿਲਟੀ ਬਰਕਰਾਰ ਰਹਿੰਦੀ ਹੈ। 

ਕਮਾਲ ਦਾ ਕੈਮਰਾ
ਸੈਮਸੰਗ ਦੇ ਨਵੇਂ ਗਲੈਕਸੀ ਐੱਮ30ਐੱਸ ਸਮਾਰਟਫੋਨ ’ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ, ਇਸ ਦਾ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ ਜੋ ਐੱਫ/2.0 ਅਪਰਚਰ ਲੈੱਨਜ਼ ਨਾਲ ਲੈਸ ਹੈ। ਇਸ ਦੇ ਨਾਲ 5 ਮੈਗਾਪਿਕਸਲ ਦਾ ਡੈੱਪਥ ਕੈਮਰਾ ਅਤੇ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼ ’ਚ ਐੱਫ2.2 ਅਪਰਚਰ ਵੀ ਦਿੱਤਾ ਗਿਆ ਹੈ। ਅਲਟਰਾ ਵਾਈਡ ਸੈਂਸਰ ਦੀ ਮਦਦ ਨਾਲ ਬਿਹਤਰੀਨ ਫੋਟੋ ਕੁਆਲਿਟੀ ਦਾ ਅਨੁਭਵ ਮਿਲਦਾ ਹੈ। ਉਥੇ ਹੀ ਅਲਟਰਾ-ਵਾਈਡ ਐਂਗਲ ਲੈੱਨਜ਼ ਦੀ ਮਦਦ ਨਾਲ ਯੂਜ਼ਰ 123 ਡਿਗਰੀ ਐਂਗਲ ਤਕ ਦਾ ਵਿਊ ਕੈਪਚਰ ਕਰ ਸਕਦੇ ਹਨ। ਉਥੇ ਹੀ ਸੈਲਫੀ ਦੇ ਦੀਵਾਨਿਆਂ ਲਈ ਇਸ ਸਮਾਰਟਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ’ਚ 4ਕੇ ਵੀਡੀਓ ਰਿਕਾਰਡਿੰਗ ਮਿਲ ਜਾਂਦੀ ਹੈ ਅਤੇ ਨਾਲ ਹੀ ਹਾਈਪਰ ਲੈਪਸ ਵਰਗੇ ਫੀਚਰਜ਼ ਮਿਲ ਜਾਂਦੇ ਹਨ ਜਿਸ ਦੀ ਮਦਦ ਨਾਲ ਟਾਈਮ-ਲੈਪਸ ਨੂੰ ਕੈਪਚਰ ਕੀਤਾ ਜਾ ਸਕਦਾ ਹੈ। 

ਦਮਦਾਰ ਪਰਫਾਰਮੈਂਸ
ਇਸ ਫੋਨ ’ਚ ਯੂਜ਼ਰਜ਼ ਨੂੰ ਨਵੀਂ ਜਨਰੇਸ਼ਨ ਦਾ ਐਕਸੀਨੋਸ 9611 ਆਕਟਾ-ਕੋਰ ਪ੍ਰੋਸੈਸਰ ਮਿਲ ਜਾਂਦਾ ਹੈ, ਜੋ ਇਸ ਫੋਨ ਦੀ ਪਰਫਾਰਮੈਂਸ ਨੂੰ ਕਈ ਗੁਣਾ ਤਕ ਵਧਾ ਦਿੰਦਾ ਹੈ। ਇਹ ਫੋਨ 4 ਜੀ.ਬੀ. ਰੈਮ ਅਤੇ 6 ਜੀ.ਬੀ. ਰੈਮ ’ਚ ਉਪਲੱਬਦ ਹੈ। ਉਥੇ ਹੀ ਇੰਟਰਨਲ ਮੈਮਰੀ ਦੀ ਗੱਲ ਕਰੀਏ ਤਾਂ ਇਹ ਫੋਨ 64 ਜੀ.ਬੀ.+128 ਜੀ.ਬੀ. ਵੇਰੀਐਂਟ ’ਚ ਉਪਲੱਬਧ ਹੈ, ਜਿਸ ਦੀ ਸਟੋਰੇਜ ਨੂੰ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਦੀ ਬੈਟਰੀ 6,000mAh ਦੀ ਬੈ ਅਤੇ ਇਹ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 


Related News