Samsung Galaxy M30 ਦੀ ਅਗਲੀ ਫਲੈਸ਼ ਸੇਲ 22 ਮਾਰਚ ਨੂੰ

03/19/2019 11:10:46 PM

ਗੈਜੇਟ ਡੈਸਕ—ਸੈਮਸੰਗ ਦੁਆਰਾ ਹਾਲ ਹੀ 'ਚ ਲਾਂਚ ਕੀਤਾ ਗਿਆ ਬਜਟ ਸਮਾਰਟਫੋਨ ਗਲੈਕਸੀ ਐੱਮ30 ਦੀ ਅੱਜ ਤੀਸਰੀ ਫਲੈਸ਼ ਸੇਲ ਸੀ। ਜੇਕਰ ਤੁਸੀਂ ਅੱਜ ਦੀ ਸੇਲ 'ਚ ਇਸ ਸਮਾਰਟਫੋਨ ਨੂੰ ਖਰੀਦਣ ਤੋਂ ਰਹਿ ਗਏ ਹੋ ਤਾਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਸੈਮਸੰਗ ਗਲੈਕਸੀ ਐੱਮ30 ਦੀ ਅਗਲੀ ਸੇਲ ਮਾਰਚ 22 ਨੂੰ ਐਮਾਜ਼ੋਨ ਇੰਡੀਆ ਅਤੇ ਸੈਮਸੰਗ ਦੇ ਆਨਲਾਈਨ ਸਟੋਰ 'ਤੇ ਖਰੀਦਿਆ ਜਾ ਸਕੇਗਾ। ਅਗਲੀ ਫਲੈਸ਼ ਸੇਲ ਵੀ 22 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਇਸ ਸੇਲ 'ਚ ਸਮਾਰਟਫੋਨ ਖਰੀਦਣ ਲਈ ਕਸਟਮਰਸ ਨੂੰ ਇਕ ਹੋਰ ਮੌਕਾ ਜਲਦ ਮਿਲੇਗਾ।

ਕੀਮਤ ਅਤੇ ਫੀਚਰਸ
ਇਹ ਸਮਾਰਟਫੋਨ ਦੋ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਇਸ ਦੇ 4ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 14,900 ਰੁਪਏ ਅਤੇ ਇਸ ਦੇ 6ਜੀ.ਬੀ.ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 17,990 ਰੁਪਏ ਹੈ। ਤੁਸੀਂ ਇਸ ਸਮਾਰਟਫੋਨ ਨੂੰ ਬਲੈਕ ਅਤੇ ਬਲੂ ਕਲਰ ਵੇਰੀਐਂਟ 'ਚ ਖਰੀਦ ਸਕਦੇ ਹੋ। ਗੱਲ ਕਰੀਏ ਮਿਲ ਰਹੇ ਆਫਰਸ ਦੀ ਤਾਂ ਯੂਜ਼ਰਸ ਇਸ ਸਮਾਰਟਫੋਨ ਨੂੰ ਨੋ-ਕਾਸਟ ਈ.ਐੱਮ.ਆਈ. 'ਤੇ ਖਰੀਦ ਸਕਦੇ ਹਨ। ਇਸ ਦੇ ਨਾਲ ਹੀ ਯੂਜ਼ਰਸ ਨੂੰ 1,119 ਰੁਪਏ ਦਾ ਡੈਮੇਜ ਪ੍ਰੋਟੈਕਸ਼ਨ ਮਿਲਦਾ ਹੈ। ਉੱਥੇ ਟੈਲੀਕਾਮ ਆਪਰੇਟਰ ਪਾਰਟਨਰ ਜਿਓ ਯੂਜ਼ਰਸ ਨੂੰ 3,110 ਰੁਪਏ ਤੱਕ ਦਾ ਡਬਲ ਡਾਟਾ ਆਫਰ ਦੇ ਰਿਹਾ ਹੈ।

ਇਸ 'ਚ 6.4 HD+AMOLED ਡਿਸਪਲੇਅ ਨਾਲ Infinity-U ਨੌਚ ਹੈ। ਫੋਨ 'ਚ Exynos 7904 octa-core SoC  ਹੈ। ਫੋਨ ਦੇ ਬੈਕ 'ਚ ਪਹਿਲਾ ਸੈਂਸਰ 13 ਮੈਗਾਪਿਕਸਲ ਦਾ ਹੈ। ਦੂਜਾ ਅਤੇ ਤੀਸਰਾ ਸੈਂਸਰ 5-5 ਮੈਗਾਪਿਕਸਲ ਦਾ ਹੈ। ਸਮਾਰਟਫੋਨ 15W ਫਾਸਟ ਚਾਰਜਰ ਨਾਲ ਆਉਂਦਾ ਹੈ। ਫੋਨ 'ਚ ਸਕਿਓਰਟੀ ਲਈ ਫਿਗਰਪ੍ਰਿੰਟ ਸਕੈਨਰ ਅਤੇ ਫੇਸ ਅਨਲਾਕ ਦਾ ਫੀਚਰ ਹੈ। ਕੁਨੈਕੀਵਿਟੀ ਲਈ ਫੋਨ 'ਚ ਡਿਊਲ ਸਿਮ ਕਾਰਡ GPS, Wi-Fi ਅਤੇ 4G LTE ਵਰਗੇ ਫੀਚਰਸ ਹਨ। ਸਮਾਰਟਫੋਨ ਐਂਡ੍ਰਾਇਡ 8.1 ਓਰੀਓ 'ਤੇ ਆਪਰੇਟ ਕਰਦਾ ਹੈ।

Karan Kumar

This news is Content Editor Karan Kumar