Samsung Galaxy M30 ਦਾ ਨਵਾਂ ਵੇਰੀਐਂਟ ਭਾਰਤ ’ਚ ਲਾਂਚ

09/26/2019 10:46:31 AM

ਗੈਜੇਟ ਡੈਸਕ– ਸੈਮਸੰਗ ਗਲੈਕਸੀ ਐੱਮ30 ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ ਨੂੰ ਅਧਿਕਾਰਤ ਤੌਰ ’ਤੇ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਨਵੇਂ ਮਾਡਲ ਨੂੰ ਪੇਸ਼ ਕਰਨ ਤੋਂ ਇਲਾਵਾ ਕੰਪਨੀ ਨੇ ਇਹ ਐਲਾਨ ਕੀਤਾ ਹੈ ਕਿ ਸੈਮਸੰਗ ਗਲੈਕਸੀ ਐੱਮ30 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ’ਤੇ ਛੋਟ ਮਿਲਣ ਵਾਲੀ ਹੈ। ਗਲੈਕਸੀ ਐੱਮ30 ਦੇ ਨਵੇਂ ਵੇਰੀਐਂਟ ਨੂੰ ਪਹਿਲੀ ਵਾਰ ਵਿਕਰੀ ਲਈ ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟਿਵਲ ਸੇਲ ’ਚ ਉਪਲੱਬਧ ਕਰਵਾਇਆ ਜਾਵੇਗਾ। ਸੇਲ ਦੌਰਾਨ ਸੈਮਸੰਗ ਬ੍ਰਾਂਡ ਦੇ ਕਈ ਪ੍ਰੋਡਕਟਸ ’ਤੇ ਛੋਟ ਦਿੱਤੀ ਜਾਵੇਗੀ। ਇਸ ਵਿਚ ਸੈਮਸੰਗ ਗਲੈਕਸੀ ਐੱਮ10ਐੱਸ ਅਤੇ ਗਲੈਕਸੀ ਐੱਮ30ਐੱਸ ਵਰਗੇ ਸਮਾਰਟਫੋਨ ਵੀ ਸ਼ਾਮਲ ਹਨ। 

ਕੀਮਤ
ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਵੇਰੀਐਂਟ ਨੂੰ 9,999 ਰੁਪਏ ’ਚ ਵੇਚਿਆ ਜਾਵੇਗਾ। ਨਵਾਂ ਵੇਰੀਐਂਟ ਗਲੈਕਸੀ ਐੱਮ30 ਦੇ ਬਾਕੀ ਵੇਰੀਐਂਟ ਦੇ ਨਾਲ ਬਾਜ਼ਾਰ ’ਚ ਵਿਕੇਗਾ। ਇਸ ਤੋਂ ਇਲਾਵਾ ਕੰਪਨੀ ਨੇ ਐਲਾਨ ਕੀਤਾ ਹੈ ਕਿ ਗਲੈਕਸੀ ਐੱਮ30 ਦੇ 4 ਜੀ.ਬੀ. ਰੈਮ+64 ਜੀ.ਬੀ. ਵੇਰੀਐਂਟ ਨੂੰ 11,999 ਰੁਪਏ ’ਚ ਵੇਚਿਆ ਜਾਵੇਗਾ। ਆਮਤੌਰ ’ਤੇ ਇਹ ਵੇਰੀਐਂਟ 13,999 ਰੁਪਏ ’ਚ ਵਿਕਦਾ ਹੈ। 

ਫੀਚਰਜ਼
ਡਿਊਲ ਸਿਮ ਸੈਮਸੰਗ ਗਲੈਕਸੀ ਐੱਮ30 ’ਚ ਐਂਡਰਾਇਡ ਪਾਈ ’ਤੇ ਆਧਾਰਿਤ ਵਨ ਯੂ.ਆਈ. ਹੈ। ਫੋਨ ’ਚ 6.38 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ। ਇਹ ਇਨਫਿਨਿਟੀ ਯੂ ਡਿਜ਼ਾਈਨ ਵਾਲੀ ਸਕਰੀਨ ਹੈ ਅਤੇ ਇਹ ਵਾਟਰਡ੍ਰੋਪ ਨੌਚ ਨਾਲ ਲੈਸ ਹੈ। ਸੈਮਸੰਗ ਗਲੈਕਸੀ ਐੱਮ30 ’ਚ Widevine L1 ਸਰਟੀਫਿਕੇਸ਼ਨ ਹੈ, ਯਾਨੀ ਤੁਸੀਂ ਨੈੱਟਫਲਿਕਸ ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ਦੇ ਐੱਚ.ਡੀ. ਕੰਟੈਂਟ ਨੂੰ ਵੀ ਸਟਰੀਮ ਕਰ ਸਕਦੇ ਹੋ। 

ਫੋਨ ’ਚ ਆਕਟਾ-ਕੋਰ ਐਕਸੀਨੋਸ 7904 ਪ੍ਰੋਸੈਸਰ ਨਾਲ 6 ਜੀ.ਬੀ. ਰੈਮ ਦਿੱਤੀ ਗਈ ਹੈ। ਇਹ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦੀ ਹੈ। ਪਿਛਲੇ ਹਿੱਸੇ ’ਤੇ ਐੱਫ/1.9 ਅਪਰਚਰ ਵਾਲਾ 13 ਮੈਗਾਪਿਕਸਲ ਦਾ ਪ੍ਰਾਈਮਰੀ ਆਰ.ਜੀ.ਬੀ. ਸੈਂਸਰ ਹੈ। ਇਸ ਦੇ ਨਾਲ 5 ਮੈਗਾਪਿਕਸਲ ਦਾ ਡੈੱਪਥ ਸੈਂਸਰ ਅਤੇ 5 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਦਿੱਤਾ ਗਿਆ ਹੈ। ਇਸ ਫੋਨ ’ਚ ਫਰੰਟ ਪੈਨਲ ’ਤੇ ਸੈਲਫੀ ਫੋਕਸ ਸਪੋਰਟ ਵਾਲਾ 16 ਮੈਗਾਪਿਕਸਲ ਦਾ ਸੈਂਸਰ ਹੈ। ਗਲੈਕਸੀ ਐੱਮ30 ਦੀ ਇਨਬਿਲਟ ਸਟੋਰੇਜ ਦੇ ਤਿੰਨ ਆਪਸ਼ਨ ਹਨ- 32 ਜੀ.ਬੀ./64 ਜੀ.ਬੀ./128 ਜੀ.ਬੀ.। ਲੋੜ ਪੈਣ ’ਤੇ 512 ਜੀ.ਬੀ. ਤਕ ਦਾ ਮਾਈਕ੍ਰੋ-ਐੱਸ.ਡੀ. ਕਾਰਡ ਇਸਤੇਮਾਲ ਕੀਤਾ ਜਾ ਸਕਦਾ ਹੈ। 

ਫੋਨ 5,000mAh ਦੀ ਬੈਟਰੀ ਨਾਲ ਆਉਂਦਾ ਹੈ। ਇਹ 15 ਵਾਟ ਦੀ ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। ਸੈਮਸੰਗ ਦਾ ਦਾਅਵਾ ਹੈ ਕਿ ਗਲੈਕਸੀ ਐੱਮ30 ਦੀ ਬੈਟਰੀ ਆਸਾਨੀ ਨਾਲ ਇਕ ਦਿਨ ਤਕ ਚੱਲ ਸਕਦੀ ਹੈ। ਫੋਨ ’ਚ ਫਿੰਗਰਪ੍ਰਿੰਟ ਸੈਂਸਰ ਤਾਂ ਹੈ ਹੀ, ਨਾਲ ਹੀ ਫੇਸ ਅਨਲਾਕ ਫੀਚਰ ਲਈ ਸਪੋਰਟ ਵੀ ਹੈ। 


Related News