25W ਦੀ ਫਾਸਟ ਚਾਰਜਿੰਗ ਸੁਪੋਰਟ ਨਾਲ ਜਲਦ ਭਾਰਤ ’ਚ ਲਾਂਚ ਹੋਵੇਗਾ Galaxy M22

06/23/2021 3:27:56 PM

ਗੈਜੇਟ ਡੈਸਕ– ਸੈਮਸੰਗ ਆਪਣੀ ਐੱਮ-ਸੀਰੀਜ਼ ਦੇ ਨਵੇਂ ਸਮਾਰਟਫੋਨ ਗਲੈਕਸੀ ਐੱਮ22 ਨੂੰ ਭਾਰਤ ’ਚ ਜਲਦ ਲਾਂਚ ਕਰਨ ਵਾਲੀ ਹੈ। ਲਾਂਚ ਤੋਂ ਪਹਿਲਾਂ ਇਸ ਫੋਨ ਦੇ ਕੁਝ ਫੀਚਰਜ਼ ਲੀਕ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 25 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ ਨਾਲ ਲਿਆਇਆ ਜਾਵੇਗਾ। ਅਮਰੀਕਾ ਦੇ ਸੰਘੀ ਸੰਚਾਰ ਕਮਿਸ਼ਨ (ਐੱਫ.ਸੀ.ਸੀ.) ਦੀ ਲਿਸਟਿੰਗ ’ਚ ਸੈਮਸੰਗ ਦੇ ਇਸ ਫੋਨ ਦਾ ਮਾਡਲ ਨੰਬਰ SM-M225FV/DS ਰੱਖਿਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਫੋਨ ’ਚ 6000mAh ਦੀ ਬੈਟਰੀ ਮਿਲੇਗੀ। ਦੱਸ ਦੇਈਏ ਕਿ ਇਹ ਫੋਨ 25 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ ਨਾਲ ਆਏਗਾ ਪਰ ਇਸ ਦੇ ਬਾਕਸ ’ਚ ਕੰਪਨੀ 15 ਵਾਟ ਦਾ ਹੀ ਚਾਰਜਰ ਦੇਵੇਗੀ। 

Samsung Galaxy M22 ਦੇ ਫੀਚਰਜ਼
ਡਿਸਪਲੇਅ    - 6.4 ਇੰਚ ਦੀ ਅਮੋਲੇਡ 
ਪ੍ਰੋਸੈਸਰ    - ਮੀਡੀਆਟੈੱਕ ਹੀਲੀਓ ਜੀ80
ਓ.ਐੱਸ.    - ਐਂਡਰਾਇਡ 11 ਆਧਾਰਿਤ One UI
ਸਟੋਰੇਜ    - 128 ਜੀ.ਬੀ.
ਕੁਨੈਕਟੀਵਿਟੀ    - 4G LTE, ਬਲੂਟੂਥ v5.0 , NFC ਅਤੇ Wi-Fi 802.11ac
ਬੈਟਰੀ    - 6000mAh

Rakesh

This news is Content Editor Rakesh