6,000mAh ਬੈਟਰੀ ਨਾਲ ਸੈਮਸੰਗ ਗਲੈਕਸੀ M21 ਭਾਰਤ ’ਚ ਲਾਂਚ

03/18/2020 6:16:38 PM

ਗੈਜੇਟ ਡੈਸਕ– ਸੈਮਸੰਗ ਨੇ ਐੱਮ ਸੀਰੀਜ਼ ਤਹਿਤ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ ਸੈਮਸੰਗ ਗਲੈਕਸੀ ਐੱਮ21 ਲਾਂਚ ਕਰ ਦਿੱਤਾ ਹੈ ਜੋ ਪਿਛਲੇ ਸਾਲਲਾਂਚ ਹੋਏ ਗਲੈਕਸੀ ਐੱਮ20 ਦਾ ਅਪਗ੍ਰੇਡਿਡ ਵਰਜ਼ਨ ਹੈ। ਗਲੈਕਸੀ ਐੱਮ21 ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ 6 ਜੀ.ਬੀ. ਰੈਮ ਹੈ। 

Samsung Galaxy M21 ਦੀ ਕੀਮਤ
ਕੰਪਨੀ ਨੇ ਇਸ ਫੋਨ ਦੀ ਕੀਮਤ 12,999 ਰੁਪਏ ਰੱਖੀ ਹੈ। ਇਸ ਕੀਮਤ ’ਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਕੰਪਨੀ ਨੇ ਅਜੇ ਨਹੀਂ ਦੱਸੀ। ਫੋਨ ਦੀ ਵਿਕਰੀ 23 ਮਾਰਚ ਤੋਂ ਐਮਾਜ਼ੋਨ ਅਤੇ ਕੰਪਨੀ ਦੀ ਸਾਈਟ ’ਤੇ ਹੋਵੇਗੀ। ਦੱਸ ਦੇਈਏ ਕਿ ਸੈਮਸੰਗ ਗਲੈਕਸੀ ਐੱਮ20 ਦੀ ਸ਼ੁਰੂਆਤੀ ਕੀਮਤ 10,990 ਰੁਪਏ ਸੀ। 

Samsung Galaxy M21 ਦੇ ਫੀਚਰਜ਼
ਫੋਨ ’ਚ 6.4 ਇੰਚ ਦੀ ਫੁੱਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਫੋਨ ’ਚ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਮਿਲੇਗੀ। ਇਸ ਤੋਂ ਇਲਾਵਾ ਗਲੈਕਸੀ ਐੱਮ21 ’ਚ Exynos 9611 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ-G72 MP3 GPU ਮਿਲੇਗਾ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ, ਉਥੇ ਹੀ ਦੂਜਾ ਕੈਮਰਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 5 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਫੋਨ ’ਚ ਸੈਲਫੀ ਲਈ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀ ਸੁਪੋਰਟ ਹੈ। 

ਫੋਨ ’ਚ 4G VoLTE, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਪੋਰਟ, 3.5mm ਦਾ ਹੈੱਡਫੋਨ ਜੈੱਕ ਅਤੇ ਬੈਕ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਮਿਲੇਗਾ। ਗਲੈਕਸੀ ਐੱਮ21 ’ਚ 6,000mAh ਦੀ ਬੈਟਰੀ ਹੈ ਜੋ 15 ਵਾਟ ਦੇ ਫਾਸਟ ਚਾਰਜਰ ਨਾਲ ਆਉਂਦੀ ਹੈ। 


Rakesh

Content Editor

Related News