ਸਸਤਾ ਹੋਇਆ ਸੈਮਸੰਗ ਦਾ ਇਹ ਸਮਾਰਟਫੋਨ, ਇੰਨੀ ਹੋਈ ਕੀਮਤ

12/07/2019 2:54:06 PM

ਗੈਜੇਟ ਡੈਸਕ– ਸੈਮਸੰਗ ਦਾ Galaxy M10s ਸਮਾਰਟਫੋਨ ਫਿਲਹਾਲ ਕੰਪਨੀ ਦੇ ਈ-ਸ਼ਾਪ ’ਚ 7,999 ਰੁਪਏ ’ਚ ਵਿਕਰੀ ਲਈ ਉਪਲੱਬਧ ਹੈ। ਇਸ ਕੀਮਤ ’ਚ ਗਾਹਕ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲਾ ਵੇਰੀਐਂਟ ਖਰੀਦ ਸਕਦੇ ਹਨ। ਦੱਸ ਦੇਈਏ ਕਿ ਸੈਮਸੰਗ ਨੇ ਇਸ ਬਜਟ ਸਮਾਰਟਫੋਨ Galaxy M10s ਨੂੰ ਭਾਰਤ ’ਚ 8,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਸੀ। ਗਾਹਕ ਇਸ ਫੋਨ ਨੂੰ ਦੋ ਕਲਰ ਆਪਸ਼ਨ- ਇਆਨੋ ਬਲੈਕ ਅਤੇ ਸਟੋਨ ਬਲਿਊ ’ਚ ਖਰੀਦ ਸਕਦੇ ਹਨ। ਉਥੇ ਹੀ ਐਮਾਜ਼ੋਨ ਇੰਡੀਆ ’ਤੇ ਇਸ ਦੀ ਵਿਕਰੀ 8,499 ਰੁਪਏ ’ਚ ਹੋ ਰਹੀ ਹੈ। 

ਫੀਚਰਜ਼
ਫੋਨ ’ਚ 6.40 ਇੰਚ ਦੀ ਐੱਚ.ਡੀ.ਪਲੱਸ (1520x720 ਪਿਕਸਲ) ਇਨਫਿਨਿਟੀ-v ਸੁਪਰ ਅਮੋਲੇਡ ਡਿਸਪਲੇਅ ਹੈ। ਇਸ ਦੀ 32 ਜੀ.ਬੀ. ਇੰਟਰਨਲ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ Galaxy M10s ਦੇ ਰੀਅਰ ’ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਸੈੱਟਅਪ ’ਚ 13 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਅਤੇ 5 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਕੈਮਰਾ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 4,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਐਂਡਰਾਇਡ 9 ਪਾਈ ’ਤੇ ਚੱਲਦਾ ਹੈ।