ਸੈਮਸੰਗ ਦਾ ਸਭ ਤੋਂ ਸਸਤਾ ਫੋਨ ਭਾਰਤ ’ਚ ਲਾਂਚ, ਕੀਮਤ 5,499 ਰੁਪਏ ਤੋਂ ਸ਼ੁਰੂ

07/27/2020 6:16:34 PM

ਗੈਜੇਟ ਡੈਸਕ– ਸੈਮਸੰਗ ਨੇ ਆਖ਼ਿਰਕਾਰ ਆਪਣੇ ਸਭ ਤੋਂ ਸਸਤੇ ਐਂਡਰਾਇਡ ਫੋਨ Galaxy M01 Core ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਹ ਫੋਨ ਗੂਗਲ ਦੇ ਐਂਡਰਾਇਡ ਗੋ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਸ ਦੇ 1 ਜੀ.ਬੀ. ਰੈਮ+16 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਕੀਮਤ 5,499 ਰੁਪਏ ਰੱਖੀ ਗਈ ਹੈ। ਉਥੇ ਹੀ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 6,499 ਰੁਪਏ ਹੈ। ਗਾਹਕ ਇਸ ਫੋਨ ਨੂੰ ਕਾਲੇ, ਨੀਲੇ ਅਤੇ ਲਾਲ ਰੰਗ ’ਚ ਖਰੀਦ ਸਕਣਗੇ। ਸਮਾਰਟਫੋਨ ਨੂੰ ਦੇਸ਼ ਭਰ ’ਚ ਸੈਮਸੰਗ ਦੇ ਰਿਟੇਲ ਸਟੋਰਾਂ ਅਤੇ ਸੈਮਸੰਗ ਇੰਡੀਆ ਈ-ਸਟੋਰ ਤੋਂ ਇਲਾਵਾ ਆਨਲਾਈਲ ਸਟੋਰਾਂ ਤੋਂ ਵੀ ਖਰੀਦਿਆ ਜਾ ਸਕੇਗਾ। ਫੋਨ ਦੀ ਵਿਕਰੀ 29 ਜੁਲਾਈ ਤੋਂ ਸ਼ਰੂ ਹੋਵੇਗੀ। 

PunjabKesari

Samsung Galaxy M01 Core ਦੇ ਫੀਚਰਜ਼
ਫੋਨ ਐਂਡਰਾਇਡ ਗੋ ’ਤੇ ਚਲਦਾ ਹੈ ਜਿਸ ਦੇ ਉਪਰ ਵਨ ਯੂ.ਆਈ. ਦਿੱਤੀ ਗਈ ਹੈ। ਫੋਨ ’ਚ ਡਾਰਕ ਮੋਡ ਇੰਟੀਗ੍ਰੇਸ਼ਨ, ਇੰਟੈਲੀਜੈਂਟ ਇਨਪੁਟਸ ਅਤੇ ਇੰਟੈਲੀਜੈਂਟ ਫੋਟੋਜ਼ ਵਰਗੇ ਫੀਚਰਜ਼ ਹਨ। ਫੋਨ ’ਚ 5.3 ਇੰਚ ਦੀ ਐੱਚ.ਡੀ. ਪਲੱਸ ਟੀ.ਐੱਫ.ਟੀ. ਡਿਸਪਲੇਅ ਅਤੇ ਕਵਾਡ-ਕੋਰ ਮੀਡੀਆਟੈੱਕ 6739 ਪ੍ਰੋਸੈਸਰ ਦਿੱਤਾ ਗਿਆ ਹੈ। ਰੈਮ 1 ਜੀ.ਬੀ. ਅਤੇ 2 ਜੀ.ਬੀ. ਹੈ। ਜਦਕਿ ਸਟੋਰੇਜ ਲਈ 32 ਜੀ.ਬੀ. ਤਕ ਦਾ ਆਪਸ਼ਨ ਮਿਲਦਾ ਹੈ। ਇਨਬਿਲਟ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਵੀ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਹੈ ਜੋ ਐੱਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ। ਫਰੰਟ ’ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਕੁਨੈਕਟੀਵਿਟੀ ਲਈ ਫੋਨ ’ਚ ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੂਥ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਅਤੇ 3.5mm ਹੈੱਡਫੋਨ ਜੈੱਕ ਵਰਗੇ ਆਪਸ਼ਨ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ 3,000mAh ਦੀ ਬੈਟਰੀ ਹੈ ਜਿਸ ਨਾਲ 11 ਘੰਟਿਆਂ ਤਕ ਦਾ ਟਾਕਟਾਈਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ। 


Rakesh

Content Editor

Related News