ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ ਐਂਡ੍ਰਾਇਡ Oreo ਅਪਡੇਟ

01/24/2019 5:33:08 PM

ਗੈਜੇਟ ਡੈਸਕ- ਜਾਣਕਾਰੀ ਮਿਲੀ ਹੈ ਕਿ Samsung ਨੇ ਆਪਣੇ Samsung Galaxy J7 Max ਤੇ Samsung Galaxy On Max ਸਮਾਰਟਫੋਨ ਲਈ ਐਂਡ੍ਰਾਇਡ 8.1 ਓਰੀਓ ਅਪਡੇਟ ਜਾਰੀ ਕਰ ਦਿੱਤਾ ਹੈ। ਇਹ ਅਪਡੇਟ ਦਿਸੰਬਰ ਦੇ ਸਕਿਓਰਿਟੀ ਪੈਚ ਦੇ ਨਾਲ ਆਉਂਦਾ ਹੈ। ਅਪਡੇਟ ਤੋਂ ਬਾਅਦ ਸੈਮਸੰਗ ਗਲੈਕਸੀ ਜੇ7 ਮੈਕਸ ਤੇ ਸੈਮਸੰਗ ਗਲੈਕਸੀ ਆਨ ਮੈਕਸ ਕਰੀਬ ਕਰੀਬ  G615FXXU2BRL3 ਤੇ G615FUDDU2BRL3 ਵਰਜਨ 'ਤੇ ਅਪਗ੍ਰੇਡ ਹੋ ਜਾਣਗੇ। ਅਪਡੇਟ 1169.27 ਐੱਮ. ਬੀ ਦੀ ਹੈ। ਇਸ ਦੇ ਨਾਲ ਸੈਮਸੰਗ ਐਕਸਪੀਰੀਅੰਸ 9.5 ਵਰਜਨ ਟਾਪ 'ਤੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਨਵਾਂ ਯੂ. ਆਈ ਵੀ ਦਿੱਤਾ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ ਆਨ ਮੈਕਸ ਨੂੰ ਦਿੱਤੀ ਜਾ ਰਹੀ ਅਪਡੇਟ 1189.76 ਐੱਮ. ਬੀ ਦਾ ਹੈ।
ਯਾਦ ਰਹੇ ਕਿ Samsung Galaxy J7 Max ਤੇ Samsung Galaxy On Max ਨੂੰ 2017 'ਚ ਲਾਂਚ ਕੀਤਾ ਗਿਆ ਸੀ। Sammobile ਨੇ ਗਲੈਕਸੀ ਜੇ7 ਮੈਕਸ ਨੂੰ ਮਿਲੀ ਅਪਡੇਟ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਇਹ ਅਪਡੇਟ 1169.27 ਐੱਮ. ਬੀ. ਦੀ ਹੈ। ਅਪਡੇਟ ਇੰਸਟਾਲ ਕਰਨ ਨਾਲ ਪਹਿਲਾਂ ਫੋਨ ਦੇ ਡਾਟਾ ਦਾ ਬੈਕਅਪ ਬਣਾਉਣਾ ਵੀ ਠੀਕ ਕਦਮ  ਹੋਵੇਗਾ। ਇਸ ਅਪਡੇਟ ਨੂੰ ਓਵਰ ਦ ਏਅਰ ਰਾਹੀਂ ਦਿੱਤੀ ਜਾ ਰਹੀ ਹੈ। ਜੇਕਰ ਤੁਹਾਨੂੰ ਇਹ ਅਪਡੇਟ ਨਹੀਂ ਮਿਲੀ ਹੈ ਤਾਂ ਆਉਣ ਵਾਲੇ ਦੋ-ਤਿੰਨ ਦਿਨਾਂ 'ਚ ਦਿੱਤੀ ਜਾਣ ਦੀ ਉਮੀਦ ਹੈ।