Samsung Galaxy J3 Pro ਸਮਾਰਟਫੋਨ ਸਿਰਫ 490 ਰੁਪਏ ''ਚ ਖਰੀਦਣ ਦਾ ਮੌਕਾ, ਇਹ ਹੈ ਆਫਰ

05/29/2017 12:42:08 PM

ਜਲੰਧਰ- ਸੈਮਸੰਗ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਦਾ ਗਲੈਕਸੀ ਜੇ 3 ਪ੍ਰੋ ਸਮਾਰਟਫੋਨ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਮਿਲੇਗਾ। ਸੈਮਸੰਗ ਗਲੈਕਸੀ ਜੇ 3 ਪ੍ਰੋ ਸਮਾਰਟਫੋਨ ਸੋਮਵਾਰ ਤੋਂ ਫਲਿੱਪਕਾਰਟ 'ਤੇ 7,990 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ। ਸੈਮਸੰਗ ਗਲੈਕਸੀ ਜੇ 3 ਪ੍ਰੋ ਨੂੰ ਪਿਛਲੇ ਸਾਲ ਜੂਨ 'ਚ ਸਭ ਤੋਂ ਪਹਿਲਾਂ 8,490 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਇਸ ਫੋਨ ਨੂੰ ਖਰੀਦਣ 'ਤੇ ਗਾਹਕ ਐਕਸਚੇਂਜ ਆਫਰ ਦਾ ਵੀ ਫਾਇਦਾ ਚੁੱਕ ਸਕਦੇ ਹਨ। ਕੰਪਨੀ ਇਸ ਫੋਨ 'ਤੇ 7,500 ਰੁਪਏ ਦਾ ਐਕਸਚੇਂਜ ਆਫਰ ਦੇ ਰਹੀ ਹੈ ਜਿਸ ਤੋਂ ਬਾਅਦ ਇਸ ਨੂੰ 490 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਗਲੈਕਸੀ ਜੇ 3 ਪ੍ਰੋ, ਜੇ ਸੀਰੀਜ਼  ਦੇ ਦੂਜੇ ਸਮਾਰਟਫੋਨ ਦੀ ਤਰ੍ਹਾਂ ਹੀ, ਸੈਮਸੰਗ ਗਲੈਕਸੀ ਜੇ 3 ਪ੍ਰੋ 'ਚ ਮੈਲਟ ਫਿਨੀਸ਼ ਵਰਗਾ ਇਕ ਫਰੇਮ ਹੈ। ਇਹ ਫੋਨ ਬਲੈਕ, ਵਾਊਟ ਅਤੇ ਗੋਲਡ ਕਲਰ ਵੇਰੀਅੰਟ 'ਚ ਉਪਲੱਬਧ ਹੈ। 
ਸੈਮਸੰਗ ਗਲੈਕਸੀ ਜੇ 3 ਪ੍ਰੋ, ਸੈਮਸੰਗ ਦੇ ਅਨੋਖੇ 'ਮੇਕ ਫਾਰ ਇੰਡੀਆ' ਫੀਚਰ ਜਿਵੇਂ ਅਲਟਰਾ ਡਾਟਾ ਸੇਵਿੰਗ ਮੋਡ ਅਤੇ ਐੱਸ ਬਾਈਕ ਮੋਡ ਦੇ ਨਾਲ ਆਉਂਦਾ ਹੈ। ਅਲਟਰਾ ਸੇਵਿੰਗ ਮੋਡ ਦੇ ਚੱਲਦੇ ਯੂਜ਼ਰ 50 ਫੀਸਦੀ ਤੱਕ ਮੋਬਾਇਲ ਡਾਟਾ ਦੀ ਬਚਤ ਕਰ ਸਕਦੇ ਹਨ ਜਦਕਿ ਇਸ ਬਾਈਕ ਮੋਡ ਨਾਲ ਡਰਾਈਵਿੰਗ ਕਰਦੇ ਸਮੇਂ ਮਦਦ ਮਿਲਦੀ ਹੈ। 

ਸੈਮਸੰਗ ਗਲੈਕਸੀ ਜੇ3 ਪ੍ਰੋ ਦੇ ਫੀਚਰਜ਼-
ਫੀਚਰਜ਼ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਜੇ 3 ਪ੍ਰੋ 'ਚ 5-ਇੰਚ ਦੀ ਐੱਚ.ਡੀ. (1280x720 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਇਹ 1.2 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ 2ਜੀ.ਬੀ. ਰੈਮ ਦੇ ਨਾਲ ਲੈਸ ਹੈ। ਇਨਬਿਲਟ ਸਟੋਰੇਜ 16ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਡਿਊਲ ਸਿਮ ਗਲੈਕਸੀ ਜੇ 3 ਪ੍ਰੋ ਸਮਾਰਟਫੋਨ ਐਂਡਰਾਇਡ 5.1 ਲਾਲੀਪਾਪ 'ਤੇ ਚੱਲੇਗਾ। ਇਸ ਵਿਚ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਰਿਅਰ ਕੈਮਰੇ ਨਾਲ 30 ਫਰੇਮ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਫੁੱਲ-ਐੱਚ.ਡੀ. ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਹੈਂਡਸੈੱਟ ਦਾ ਡਾਈਮੈਂਸ਼ਨ 142.2x71.0x7.9 ਮਿਲੀਮੀਟਰ ਹੈ ਅਤੇ ਭਾਰ 139 ਗ੍ਰਾਮ ਹੈ। 
ਸੈਮਸੰਗ ਗਲੈਕਸੀ ਜੇ 3 ਪ੍ਰੋ 'ਚ 4ਜੀ, ਜੀ.ਪੀ.ਆਰ.ਐੱਸ./ਐੱਜ, 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂਥ, ਜੀ.ਪੀ.ਐੱਸ./ ਏ-ਜੀ.ਪੀ.ਐੱਸ., ਗਲੋਨਾਸ, ਐੱਨ.ਐੱਫ.ਸੀ. ਅਤੇ ਮਾਈਕ੍ਰੋ-ਯੂ.ਐੱਸ.ਬੀ. ਕੁਨੈਕਟੀਵਿਟੀ ਫੀਚਰ ਦਿੱਤੇ ਗਏ ਹਨ। ਇਸ ਵਿਚ 2600 ਐੱਮ.ਏ.ਐੱਚ. ਦੀ ਬੈਟਰੀ ਹੈ।