ਸੈਮਸੰਗ ਲਿਆ ਰਹੀ ਗਲੈਕਸੀ ਹੋਮ ਮਿਨੀ ਸਮਾਰਟ ਸਪੀਕਰ, ਜਾਣੋ ਡਿਟੇਲ

10/31/2019 1:22:45 PM

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਸੈਮਸੰਗ ਨੇ ਅਗਸਤ 2018 ’ਚ ਐਲਾਨ ਕੀਤਾ ਸੀ ਕਿ ਕੰਪਨੀ ਇਕ ਸਮਾਰਟ ਸਪੀਕਰ ’ਤੇ ਕੰਮ ਕਰ ਰਹੀ ਹੈ।ਕੰਪਨੀ ਨੇ ਇਸ ਨੂੰ ਗਲੈਕਸੀ ਹੋਮ ਨਾਂ ਦਿੱਤਾ ਹੈ। ਇਸ ਤੋਂ ਬਾਅਦ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਹੁਣ ਕੰਪਨੀ ਨੇ ਐਨੁਅਲ ਡਿਵੈੱਲਪਰ ਕਾਨਫਰੈਂਸ ’ਚ ਇਕ ਹੋਰ ਸਮਾਰਟ ਸਪੀਕਰ ‘ਸੈਮਸੰਗ ਗਲੈਕਸੀ ਹੋਮ ਮਿਨੀ’ ਪੇਸ਼ ਕੀਤਾ ਹੈ। 

ਲਾਂਚ ਬਾਰੇ ਨਹੀਂ ਦਿੱਤੀ ਜਾਣਕਾਰੀ
ਕੰਪਨੀ ਨੇ ਕਾਨਫਰੈਂਸ ’ਚ ਲਾਂਚ ਤਰੀਕ ਅਤੇ ਉਪਲੱਬਧਤਾ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ। ਸੈਮ ਮੋਬਾਇਲ ਦੀ ਇਕ ਰਿਪੋਰਟ ਮੁਤਾਬਕ, ਕੰਪਨੀ ਨੇ ਸਾਊਥ ਕੋਰੀਆ ’ਚ ਬੀਟਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿ ਲਈ 1 ਸਤੰਬਰ ਤਕ ਸਾਈਨ ਅਪ ਕੀਤਾ ਜਾ ਸਕਦਾ ਹੈ। ਅਪਰੂਵਲ ਤੋਂ ਬਾਅਦ ਯੂਜ਼ਰਜ਼ ਤਕ ਇਹ ਡਿਵਾਈਸ ਪਹੁੰਚਾਈ ਜਾਵੇਗਾ।