ਲਾਂਚ ਹੋਇਆ Samsung Galaxy Fold, ਅੱਜ ਹੋਵੇਗਾ ਵਿਕਰੀ ਲਈ ਉਪਲੱਬਧ

09/06/2019 1:30:47 PM

ਗੈਜੇਟ ਡੈਸਕ– ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸਮਾਰਟਫੋਨ Samsung Galaxy Fold ਨੂੰ ਆਖਿਰਕਾਰ ਲਾਂਚ ਕਰ ਦਿੱਤਾ ਹੈ। 6 ਸਤੰਬਰ ਯਾਨੀ ਅੱਜ ਤੋਂ ਇਹ ਫੋਨ ਕੋਰੀਆ ’ਚ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਇਹ ਫੋਨ ਫਰਾਂਸ, ਜਰਮਨੀ, ਸਿੰਗਾਪੁਰ, ਯੂ.ਕੇ. ਅਤੇ ਯੂ.ਐੱਸ. ’ਚ ਵੀ ਲਾਂਚ ਕੀਤਾ ਜਾਵੇਗਾ। ਭਾਰਤ ’ਚ ਇਸ ਫੋਨ ਦੀ ਲਾਂਚਿਗ ਬਾਰੇ ਕੰਪਨੀ ਵਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। 

ਕੰਪਨੀ ਦੀ ਪ੍ਰੈੱਸ ਰਿਲੀਜ਼ ’ਚ ਭਾਰਤ ਦਾ ਨਾਂ ਨਹੀਂ
ਕੰਪਨੀ ਵਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ’ਚ ਭਾਰਤ ਦਾ ਨੰ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਵੀ ਇਹ ਫੋਨ ਜਲਦੀ ਹੀ ਲਾਂਚ ਕੀਤਾ ਜਾਵੇਗਾ ਕਿਉਂਕਿ ਇਹ ਫੋਨ ਸੈਮਸੰਗ ਇੰਡੀਆ ਦੀ ਵੈੱਬਸਾਈਟ ’ਤੇ ਕਾਫੀ ਸਮੇਂ ਤੋਂ ਲਿਸਟਿਡ ਹੈ। ਭਾਰਤ ’ਚ ਇਸ ਫੋਨ ਨੂੰ 1,40,000 ਰੁਪਏ ਦੇ ਪ੍ਰਾਈਜ਼ ਟੈਗ ਨਾਲ ਲਾਂਚ ਕੀਤਾ ਜਾ ਸਕਦਾ ਹੈ। 

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਗਲੈਕਸੀ ਫੋਨ ’ਚ 7.3 ਇੰਚ ਦੀ ਇਨਫਿਨਿਟੀ-ਵੀ ਫਲੈਕਸ ਡਿਸਪਲੇਅ 1536x2152 ਰੈਜ਼ੋਲਿਊਸ਼ਨ ਦੇ ਨਾਲ ਦਿੱਤੀ ਗਈ ਹੈ। ਉਥੇ ਹੀ ਫੋਲਡ ਕਰਨ ’ਤੇ ਫੋਨ ’ਚ ਛੋਟੀ 4.6 ਇੰਚ ਦੀ 840x1960 ਰੈਜ਼ੋਲਿਊਸ਼ਨ ਡਿਸਪਲੇਅ ਦਿੱਤੀ ਗਈ ਹੈ। ਗਲੈਕਸੀ ਫੋਲਡ ’ਚ 7nm ਦਾ ਪ੍ਰੋਸੈਸਰ ਅਤੇ 12 ਜੀ.ਬੀ. ਰੈਮ ਨਾਲ 512 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ ’ਚ 16 ਮੈਗਾਪਿਕਸਲ ਅਲਟਰਾ-ਵਾਈਡ ਕੈਮਰਾ, ਇਕ 12 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਅਤੇ 12 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਫਰੰਟ ’ਚ 10 ਮੈਗਾਪਿਕਸਲ ਸੈਂਸਰ ਵਾਲਾ ਕੈਮਰਾ ਹੈ। ਇਹ ਐਂਡਰਾਇਡ 9.0 ਪਾਈ ’ਤੇ ਬੇਸਡ ਸੈਮਸੰਗ ਵਨ ਯੂ.ਆਈ. ’ਤੇ ਚੱਲਦਾ ਹੈ। ਫੋਨ ’ਚ 4,380mAh ਦੀ ਬੈਟਰੀ ਦਿੱਤੀ ਗਈ ਹੈ।