ਸੈਮਸੰਗ ਗਲੈਕਸੀ ਫੋਲਡ ਨੇ ਪਾਸ ਕੀਤੇ ਸਾਰੇ ਟੈਸਟ, ਜਲਦੀ ਹੋਵੇਗਾ ਲਾਂਚ

07/23/2019 11:12:08 AM

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਫੋਲਡੇਬਲ ਸਮਾਰਟਫੋਨ ਗਲੈਕਸੀ ਫੋਲਡ ’ਤੇ ਕੀਤੇ ਜਾ ਰਹੇ ਟੈਸਟ ਦੇ ਆਖਰੀ ਪੜਾਅ ਨੂੰ ਪਾਸ ਕਰ ਲਿਆ ਹੈ। ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦੀ ਹੀ ਇਸ ਨੂੰ ਲਾਂਚ ਕਰਨ ਦੀ ਤਰੀਕ ਦਾ ਐਲਾਨ ਕਰ ਸਕਦੀ ਹੈ। ਦੱਸ ਦੇਈਏ ਕਿ ਸੈਮਸੰਗ ਡਿਸਪਲੇਅ ਦੇ ਉਪ-ਪ੍ਰਧਾਨ ਕਿਮ ਸੇਯੋਂਗ-ਚੇਯੋਲ ਨੇ ਪਹਿਲਾਂ ਹੀ ਇਸ ਗੱਲ ਦੀ ਪੁੱਸ਼ਟੀ ਕਰ ਦਿੱਤੀ ਸੀ ਕਿ ਗਲੈਕਸੀ ਫੋਲਡ ਸਮਾਰਟਫੋਨ ਦੀ ਸਮੱਸਿਆ ਨੂੰ ਠੀਕ ਕਰ ਲਿਆ ਗਿਆਹੈ ਅਤੇ ਬਾਜ਼ਾਰ ’ਚ ਉਪਲੱਬਧ ਕਰਨ ਲਈ ਇਹ ਸਮਾਰਟਫੋਨ ਪੂਰੀ ਤਰ੍ਹਾਂ ਤਿਆਰ ਹੈ। 

ਇਕ ਵਾਰ ਟਲ ਚੁੱਕੀ ਹੈ ਗਲੈਕਸੀ ਫੋਲਡ ਦੀ ਲਾਂਚਿੰਗ
26 ਅਪ੍ਰੈਲ ਨੂੰ ਗਲੈਕਸੀ ਫੋਲਡ ਨੂੰ ਲਾਂਚ ਕੀਤਾ ਜਾਣਾ ਤੈਅ ਹੋਇਆ ਸੀ ਪਰ ਸੈਮਸੰਗ ਨੇ ਇਸ ਫੋਨ ਦੀ ਡਿਸਪਲੇਅ ’ਚ ਆ ਰਹੀ ਸਮੱਸਿਆ ਨੂੰ ਲੈ ਕੇ ਇਸ ਦੀ ਲਾਂਚਿੰਗ ਨੂੰ ਟਾਲ ਦਿੱਤਾ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੀ ਨੋਟ ਸੀਰੀਜ਼ ਦੇ ਨਾਲ ਕੰਪਨੀ ਗਲੈਕਸੀ ਫੋਲਡ ਨੂੰ ਵੀ ਲਾਂਚ ਕਰ ਸਕਦੀ ਹੈ। 

ਗਲੈਕਸੀ ਫੋਲਡ ਦੇ ਫੀਚਰਜ਼
ਗਲੈਕਸੀ ਫੋਲਡ ’ਚ 7.3 ਇੰਚ ਦੀ ਪ੍ਰਾਈਮਰੀ ਫਲੈਕਸੀਬਲ ਅਮੋਲੇਡ ਡਿਸਪਲੇਅ ਲੱਗੀ ਹੈ, ਉਥੇ ਹੀ ਫੋਨ ਦੇ ਕਵਰ ’ਤੇ ਇਕ ਸੈਕੇਂਡਰੀ 4.6 ਇੰਚ ਦੀ ਸਕਰੀਨ ਨੂੰ ਅਲੱਗ ਤੋਂ ਦਿੱਤੀ ਗਈ ਹੈ। ਇਸ ਪ੍ਰੀਮੀਅਮ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 855 ਆਕਟਾ-ਕੋਰ ਪ੍ਰੋਸੈਸਰ ਲੱਗਾ ਹੈ। 12 ਜੀ.ਬੀ. ਰੈਮ ਦੇ ਨਾਲ ਇਸ ਵਿਚ 512 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਗਲੈਕਸੀ ਫੋਲਡ ’ਚ 16MP+12MP+12MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਅਲੱਗ ਤੋਂ 10MP ਦਾ ਫਰੰਟ ਕੈਮਰਾ ਮੌਜੂਦ ਹੈ।