ਸੈਮਸੰਗ ਦਾ ਫੋਲਡੇਬਲ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

10/01/2019 4:41:17 PM

ਗੈਜੇਟ ਡੈਸਕ– ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਅੱਜ ਭਾਰਤ ’ਚ ਆਪਣਾ ਪਹਿਲਾ ਮੁੜਨ ਵਾਲਾ ਸਮਾਰਟਫੋਨ ਗਲੈਕਸੀ ਫੋਲਡ ਲਾਂਚ ਕਰ ਦਿੱਤਾ ਹੈ। ਨਾਲ ਹੀ ਕੰਪਨੀ ਨੇ ਇਸ ਫੋਨ ਨੂੰ ਪ੍ਰੀਮੀਅਮ ਸੈਗਮੈਂਟ ਤਹਿਤ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਉਥੇ ਹੀ ਗਲੈਕਸੀ ਫੋਲਡ ਦੀ ਸਕਰੀਨ ਮੁੜਨ ਤੋਂ ਬਾਅਦ ਕੰਪੈਕਟ ਫੋਨ ਸਾਈਜ਼ ’ਚ ਬਦਲ ਜਾਂਦੀ ਹੈ, ਤਾਂ ਉਥੇ ਹੀ ਦੂਜੇ ਪਾਸੇ ਅਨਫੋਲਡ ਹੋਣ ’ਤੇ ਸਕਰੀਨ ਟੈਬਲੇਟ ਦੀ ਤਰ੍ਹਾਂ ਦਿਸਦੀ ਹੈ। 

ਕੀਮਤ
ਕੰਪਨੀ ਨੇ ਇਸ ਫੋਨ ਦੀ ਕੀਮਤ 1,64,999 ਰੁਪਏ ਦੀ ਰੱਖੀ ਹੈ। ਗਾਹਕ ਇਸ ਫੋਨ ਨੂੰ 4 ਅਕਤੂਬਰ ਤੋਂ ਪ੍ਰੀ-ਬੁੱਕ ਕਰ ਸਕਣਗੇ। 

ਫੀਚਰਜ਼
ਕੰਪਨੀ ਨੇ ਇਸ ਫੋਨ ’ਚ 7.3 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਹੈ, ਜਿਸ ਦਾ ਰੈਜ਼ੋਲਿਊਸ਼ਨ 1536x2152 ਪਿਕਸਲ ਹੈ। ਫੋਲਡ ਹੋਣ ਤੋਂ ਬਾਅਦ ਇਸ ਫੋਨ ਦੀ ਸਕਰੀਨ ਦਾ ਸਾਈਜ਼ 4.6 ਇੰਚ ਦਾ ਹੋ ਜਾਂਦਾ ਹੈ, ਜਿਸ ਦਾ ਰੈਜ਼ੋਲਿਊਸ਼ਨ 840x1960 ਪਿਕਸਲ ਹੈ। ਬਿਹਤਰ ਪਰਫਾਰਮੈਂਸ ਲਈ 12 ਜੀ.ਬੀ. ਰੈਮ ਦੇ ਨਾਲ 512 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਨਾਲ ਹੀ ਇਸ ਫੋਨ ਨੂੰ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ਅਤੇ ਆਕਟਾ-ਕੋਰ ਐੱਸ.ਓ.ਸੀ. ਦਾ ਸਪੋਰਟ ਮਿਲਿਆ ਹੈ।

ਗਲੈਕਸੀ ਫੋਲਡ ਸਮਾਰਟਫੋਨ ’ਚ ਕੁਲ 6 ਕੈਮਰੇ ਮਿਲਣਗੇ। ਨਾਲ ਹੀ ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 12 ਮੈਗਾਪਿਕਸਲ ਦਾ ਵਾਈਡ ਐਂਗਲ, 12 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਅਤੇ 16 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਮੌਜੂਦ ਹੈ। ਉਥੇ ਹੀ ਕੰਪਨੀ ਨੇ ਇਸ ਫੋਨ ’ਚ ਸ਼ਾਨਦਾਰ ਸੈਲਫੀ ਲਈ 10 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ। ਦੂਜੇ ਪਾਸੇ ਜਦੋਂ ਇਸ ਫੋਨ ਨੂੰ ਅਨਫੋਲਡ ਕੀਤਾ ਜਾਵੇਗਾ ਤਾਂ ਗਾਹਕਾਂ ਨੂੰ ਇਸ ਵਿਚ 10 ਅਤੇ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਕੁਨੈਕਟੀਵਿਟੀ ਦੇ ਲਿਹਾਜ ਨਾਲ ਕੰਪਨੀ ਨੇ ਇਸ ਫੋਨ ’ਚ 4ਜੀ ਐੱਲ.ਟੀ.ਈ., ਵਾਈ-ਫਾਈ 6, ਬਲੂਟੁੱਥ ਵਰਜ਼ਨ 5.0, ਜੀ.ਪੀ.ਐੱਸ., ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਵਰਗੇ ਫੀਚਰਜ਼ ਦਿੱਤੇ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ 4,380mAh ਦੀ ਬੈਟਰੀ ਮਿਲੇਗਾ ਜੋ ਪਾਵਰ ਸ਼ੇਅਰ ਫੀਚਰ ਨਾਲ ਲੈਸ ਹੋਵੇਗੀ।