6GB ਰੈਮ ਤੇ 16MP ਦੇ ਫਰੰਟ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ ਸੈਮਸੰਗ ਗਲੈਕਸੀ C9 Pro

01/17/2017 4:32:43 PM

ਜਲੰਧਰ- ਦੱਖਣ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਨੇ ਆਪਣੇ ਨਵੇਂ ਸਮਾਰਟਫੋਨ ਗਲੈਕਸੀ ਸੀ9 ਪ੍ਰੋ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਸੈਮਸੰਗ ਗਲੈਕਸੀ ਸੀ9 ਪ੍ਰੋ ਦੀ ਪ੍ਰੀ-ਆਰਡਰ ਬੁਕਿੰਗ 27 ਜਨਵਰੀ ਤੋਂ ਸ਼ੁਰੂ ਹੋਵੇਗੀ। ਯੂਜ਼ਰਸ ਆਨਲਾਈਨ ਤੋਂ ਇਲਾਵਾ ਕੁਝ ਚੁਣੇ ਹੋਏ ਆਫਲਾਈਨ ਸਟੋਰਾਂ ''ਤੋਂ ਵੀ ਹੈਂਡਸੈੱਟ ਦੀ ਬੁਕਿੰਗ ਕਰ ਸਕਣਗੇ। ਗਲੈਕਸੀ ਸੀ9 ਪ੍ਰੋ ਦੀ ਕੀਮਤ 36,900 ਰੁਪਏ ਹੈ। ਇਹ ਸਮਾਰਟਫੋਨ ਬਲੈਕ ਅਤੇ ਗੋਲਡ ਕਲਰ ''ਚ ਮਿਲੇਗਾ। 
ਕੰਪਨੀ ਪ੍ਰੀ-ਬੁਕਿੰਗ ਦੇ ਨਾਲ ਗਾਹਕਾਂ ਨੂੰ 12 ਮਹੀਨੇ ਲਈ ਇਕ ਵਾਰ ਸਕਰੀਨ ਬਦਲਣ ਦੀ ਗਰੰਟੀ ਵੀ ਦੇਵੇਗੀ। ਦੱਸਿਆ ਗਿਆ ਹੈ ਕਿ ਸਮਾਰਟਫੋਨ ਰਿਟੇਲ ਸਟੋਰ ''ਚ ਫਰਵਰੀ ਮਹੀਨੇ ਦੀ ਸ਼ੁਰੂਆਤ ਤੋਂ ਉਪਲੱਬਧ ਹੋਵੇਗਾ। 
ਸੈਮਸੰਗ ਗਲੈਕਸੀ ਸੀ9 ਪ੍ਰੋ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਫੋਨ 4ਜੀ ਡੁਅਲ ਸਿਮ ਸਮਾਰਟਫੋਨ ਹੈ। ਫੋਨ ਐਂਡਰਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਇਸ ਵਿਚ ਇਕ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 653 ਪ੍ਰੋਸੈਸਰ ਦਿੱਤਾ ਗਿਆ ਹੈ। ਕੰਪਨੀ ਨੇ ਪਹਿਲੀ ਵਾਰ ਆਪਣੇ ਕਿਸੇ ਡਿਵਾਈਸ ''ਚ 6ਜੀ.ਬੀ. ਰੈਮ ਦਿੱਤੀ ਹੈ। ਇਸ ਫੋਨ ''ਚ 6-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਅਮੋਲੇਡ ਡਿਸਪਲੇ ਹੈ। 
ਫੋਟੋਗ੍ਰਾਫੀ ਲਈ ਗਲੈਕਸੀ ਸੀ9 ਪ੍ਰੋ ''ਚ 16 ਮੈਗਾਪਿਕਸਲ ਦਾ ਫਰੰਟ ਅਤੇ ਰਿਅਰ ਕੈਮਰਾ ਹੈ। 16 ਮੈਗਾਪਿਕਸਲ ਦਾ ਰਿਅ੍ਰ ਕੈਮਰਾ ਅਪਰਚਰ ਐੱਫ/1.9 ਅਤੇ ਇਕ ਡੁਅਲ ਐੱਲ.ਈ.ਡੀ. ਫਲੈਸ਼ ਦੇ ਨਾਲ ਆਉਂਦਾ ਹੈ। ਉਥੇ ਹੀ ਸੈਲਫੀ ਕੈਮਰੇ ਲਈ ਵੀ ਇਹੀ ਅਪਰਚਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ''ਚ 64ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਇਸ ਹੈਂਡਸੈੱਟ ''ਚ ਫਿਜ਼ੀਕਲ ਬਟਨ ''ਚ ਹੀ ਇਕ ਫਿੰਗਰਪ੍ਰਿੰਟ ਸੈਂਸਰ ਇੰਟੀਗ੍ਰੇਡਿਟ ਹੈ। ਫੋਨ ਨੂੰ ਪਾਵਰ ਦੇਣ ਦਾ ਕੰਮ 4000 ਐੱਮ.ਏ.ਐੱਚ. ਦੀ ਬੈਟਰੀ ਕਰੇਗੀ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 4ਜੀ ਐੱਲ.ਟੀ.ਈ. ਤੋਂ ਇਲਾਵਾ ਕੁਨੈਕਟੀਵਿਟੀ ਲਈ ਸੈਮਸੰਗ ਗਲੈਕਸੀ ਸੀ9 ਪ੍ਰੋ ''ਚ ਬਲੂਟੁਥ 4.2, ਵਾਈ-ਫਾਈ 802.11 ਏ/ਬੀ/ਜੀ/ਐੱਨ, ਜੀ.ਪੀ.ਐੱਲ. ਗਲੋਨਾਸ, ਐੱਨ.ਐੱਫ.ਸੀ., ਯੂ.ਐੱਸ.ਬੀ. ਟਾਈਪ-ਸੀ ਅਤੇ ਇਕ 3.5 ਐੱਮ.ਐੱਮ. ਆਡੀਓ ਜੈੱਕ ਦਿੱਤਾ ਗਿਆ ਹੈ।