ਭਾਰਤ ''ਚ Samsung Galaxy C7 Pro ਦੀ ਵਿਕਰੀ ਹੋਈ ਸ਼ੁਰੂ

Tuesday, Apr 11, 2017 - 11:05 AM (IST)

ਜਲੰਧਰ- ਸੈਮਸੰਗ ਗਲੈਕਸੀ ਸੀ7 ਪ੍ਰੋ ਸਮਾਰਟਫੋਨ ਨੂੰ ਪਿਛਲੇ ਹਫਤੇ ਭਾਰਤ ''ਚ ਲਾਂਚ ਕੀਤਾ ਗਿਆ ਸੀ। ਹੁਣ ਇਹ ਫੋਨ ਐਮਾਜ਼ਾਨ ਇੰਡੀਆ ਦੇ ਰਾਹੀ ਦੇਸ਼ ''ਚ ਖਰੀਦਣ ਲਈ ਉਪਲੱਬਧ ਹੈ। ਗਲੈਕਸੀ ਸੀ7 ਪ੍ਰੋ ਦੀ ਕੀਮਤ 27,990 ਰੁਪਏ ਹੈ ਅਤੇ ਇਹ ਫੋਨ ਗੋਲਡ ਅਤੇ ਨੇਵੀ ਕਲਰ ਵੇਰੀਅੰਟ ''ਚ ਉਪਲੱਬਧ ਹੋਵੇਗਾ। ਸੈਮਸੰਗ ਗਲੈਕਸੀ ਸੀ7 ਪ੍ਰੋ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਹ ਫੋਨ ਪਤਲੀ, ਮੇਟਲੀ ਯੂਨੀਬਾਡੀ ਡਿਜ਼ਾਈਨ ਨਾਲ ਲੈਸ  ਹੈ। ਇਸ ਤੋਂ ਇਲਾਵਾ ਫੋਨ ''ਚ ਫਰੰਟ ਅਤੇ ਰਿਅਰ ''ਤੇ 16 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। 

ਡਿਊਲ ਸਿਮ ਵਾਲੇ ਸੈਮਸੰਗ ਗਲੈਕਸੀ ਸੀ7 ਪ੍ਰੋ ਨੂੰ ਚੀਨ ਯੂਆਨ (ਕਰੀਬ 27,100 ਰੁਪਏ) ''ਚ ਪੇਸ਼ ਕੀਤਾ ਗਿਆ ਸੀ। ਗਲੈਕਸੀ ਸੀ7 ਪ੍ਰੋ ਦਾ ਡਾਈਮੈਂਸ਼ਨ 156.5x77.2x7.0 ਮਿਲੀਮੀਟਰ ਹੈ ਅਤੇ ਵਜਨ 172 ਗ੍ਰਾਮ। ਸਮਾਰਟਫੋਨ ਦੀ ਬੈਟਰੀ 3300 ਐੱਮ. ਏ. ਐੱਚ. ਦੀ ਹੈ ਅਤੇ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਗਲੈਕਸੀ ਸੀ7 ਪ੍ਰੋ ''ਚ ਆਲਵੇਜ਼ ਆਨ ਡਿਸਪਲੇ ਅਤੇ ਸੈਮਸੰਗ ਪੇ ਫੀਚਰ ਵੀ ਦਿੱਤੇ ਗਏ ਹਨ।
ਗਲੈਕਸੀ ਸੀ7 ਪ੍ਰੋ ਹੈਂਡਸੈੱਟ ਐਂਡਰਾਇਡ 6.0.1 ਮਾਰਸ਼ਮੈਲੋ ''ਤੇ ਚੱਲੇਗਾ। ਇਸ ''ਚ 5.7 ਇੰਚ ਦਾ 1080 ਪਿਕਸਲ ਰੈਜ਼ੋਲਿਊਸ਼ਨ ਵਾਲਾ ਸੁਪਰ ਐਮੋਲੇਡ ਡਿਸਪਲੇ ਹੈ। ਡਿਵਾਈਸ ''ਚ 2.2 ਗੀਗਾਹਟਰਜ਼ ਆਕਟਾ-ਕੋਰ ਸਨੈਪਡ੍ਰੈਗਨ 626 ਚਿੱਪਸੈੱਟ ਨਾਲ 4 ਜੀ. ਬੀ. ਰੈਮ ਦਾ ਇਸਤੇਮਾਲ ਕੀਤਾ ਗਿਆ ਹੈ।
ਗਲੈਕਸੀ ਸੀ7 ਪ੍ਰੋ ''ਚ 16 ਮੈਗਾਪਿਕਸਲ ਦੇ ਰਿਅਰ ਅਤੇ ਫਰੰਟ ਕੈਮਰੇ ਹੈ। ਦੋਵੇਂ ਹੀ ਸੈਂਸਰ ਐੱਫ/1.9 ਅਪਰਚਰ ਵਾਲੇ ਹੈ। ਕੈਮਰੇ ਤੋਂ ਤੁਸੀਂ 30 ਫ੍ਰੇਮ ਪ੍ਰਤੀ ਸੈਕਿੰਡ ਦੀ ਦਰ ਤੋਂ ਫੁੱਲ-ਐੱਚ. ਡੀ. ਵੀਡੀਓ ਰਿਕਾਰਡ ਕਰ ਪਾਉਣਗੇ। ਇਨਬਿਲਟ ਸਟੋਰੇਜ 64 ਜੀ. ਬੀ. ਅਤੇ ਤੁਸੀਂ 256 ਜ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕਣਗੇ।

Related News