ਸੈਮਸੰਗ ਗਲੈਕਸੀ A9 (2018) ਓਪਨ ਸੇਲ ਲਈ ਹੋਇਆ ਉਪਲੱਬਧ

Wednesday, Nov 28, 2018 - 08:32 PM (IST)

ਸੈਮਸੰਗ ਗਲੈਕਸੀ A9 (2018) ਓਪਨ ਸੇਲ ਲਈ ਹੋਇਆ ਉਪਲੱਬਧ

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹਾਲ ਹੀ 'ਚ ਆਪਣਾ ਨਵਾਂ ਸਮਾਰਟਫੋਨ ਏ9 (2018) ਲਾਂਚ ਕੀਤਾ ਸੀ ਜੋ ਹੁਣ ਓਪਨ ਸੇਲ 'ਚ ਉਪਲੱਬਧ ਹੋ ਗਿਆ ਹੈ। ਫੋਨ ਦੀ ਖਾਸ ਗੱਲ ਇਹ ਹੈ ਕਿ ਇਸ 'ਚ 4 ਕੈਮਰੇ ਹਨ। ਫੋਨ ਨੂੰ ਪਹਿਲੇ ਹੀ ਅਕਤੂਬਰ ਦੇ ਮਹੀਨੇ 'ਚ ਮਲੇਸ਼ੀਆ 'ਚ ਲਾਂਚ ਕੀਤਾ ਜਾ ਚੁੱਕਿਆ ਹੈ ਤਾਂ ਉੱਥੇ ਪਿਛਲੇ ਹਫਤੇ ਹੀ ਭਾਰਤ 'ਚ ਲਾਂਚ ਕੀਤਾ ਗਿਆ ਸੀ। ਹੈਂਡਸੈੱਟ ਨੂੰ ਫਲਿੱਪਕਾਰਟ, ਅਮੇਜ਼ਾਨ, ਪੇ.ਟੀ.ਐੱਮ. ਮਾਲ ਅਤੇ ਸੈਮਸੰਗ ਦੇ ਈ-ਸ਼ਾਪ ਤੋਂ ਖਰੀਦ ਸਕਦੇ ਹੋ। 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 36,990 ਰੁਪਏ ਹੈ ਤਾਂ ਉੱਥੇ 8ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ਼ ਦੀ ਕੀਮਤ 39,990 ਰੁਪਏ ਹੈ। ਫੋਨ 'ਚ 24MP+10MP+8MP+5MP ਮੈਗਾਪਿਕਸਲ ਦੇ 4 ਕੈਮਰੇ ਦਿੱਤੇ ਗਏ ਹਨ।

PunjabKesari

ਸੈਮਸੰਗ ਗਲੈਕਸੀ ਏ9 'ਚ 6.3 ਇੰਚ ਦੀ ਫੁਲ ਐੱਚ.ਡੀ.+ਸੁਪਰ ਏਮੋਲੇਡ ਇਨਫਿਨਿਟੀ ਡਿਸਪਲੇਅ ਦਿੱਤੀ ਗਈ ਹੈ। ਇਹ ਐਂਡ੍ਰਾਇਡ 8.0 ਓਰੀਓ 'ਤੇ ਕੰਮ ਕਰਦਾ ਹੈ। ਫੋਨ 'ਚ 2.2 ਗੀਗਾ ਹਰਟਜ਼ 'ਤੇ ਚੱਲਣ ਵਾਲਾ ਸਨੈਪਡਰੈਗਨ 660 ਪ੍ਰੋਸੈਸਰ ਦਿੱਤਾ ਗਿਆ ਹੈ। ਕੈਮਰੇ ਦੇ ਮਾਮਲੇ 'ਚ ਫੋਨ 'ਚ 4 ਰੀਅਰ ਕੈਮਰੇ ਦਿੱਤੇ ਗਏ ਹਨ ਜੋ 24MP+10MP+8MP+5MP  ਹਨ। ਸੈਲਫੀ ਲਈ ਫੋਨ 'ਚ 24 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਗਲੈਕਸੀ ਏ9 'ਚ ਐੱਫ/1.7 ਅਪਰਚਰ ਨਾਲ 24 ਮੈਗਾਪਿਸਕਲ ਦਾ ਪ੍ਰਾਈਮਰੀ ਕੈਮਰਾ ਅਤੇ ਐੱਫ/ 2.4 ਅਪਰਚਰ ਨਾਲ 10 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 120 ਡਿਗਰੀ ਲੈਂਸ ਅਤੇ ਐੱਫ/2.4 ਅਪਰਚਰ ਵਾਲਾ 8 ਮੈਗਾਪਿਕਸਲ ਦਾ ਅਲਰਟਾ ਵਾਈਡ ਕੈਮਰਾ ਅਤੇ 5 ਮੈਗਾਪਿਕਸਲ ਦਾ ਡੈਪਥ ਕੈਮਰਾ ਵੀ ਦਿੱਤਾ ਗਿਆ ਹੈ ਜਿਸ ਦਾ ਅਪਰਚਰ ਐੱਫ/2.2 ਹੈ।

PunjabKesari

ਸੈਲਫੀ ਲਈ ਫੋਨ 'ਚ 24 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਬਿਕਸਬੀ ਅਸਿਸਟੈਂਟ, ਫੇਸ ਅਨਲਾਕ ਅਤੇ ਸੈਮਸੰਗ ਪੇਅ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੁਨਕਟੀਵਿਟੀ ਲਈ ਫੋਨ 'ਚ 4ਜੀ, volte, ਵਾਈ-ਫਾਈ, ਯੂ.ਐੱਸ.ਬੀ. ਟਾਈਪ-ਸੀ, ਐੱਨ.ਐੱਫ.ਸੀ., 3.5 ਐੱਮ.ਐੱਮ. ਹੈੱਡਫੋਨ ਜੈੱਕ, ਬਲੂਟੁੱਥ ਅਤੇ ਜੀ.ਪੀ.ਐੱਸ. ਵਰਗੇ ਬੇਸਿਕ ਫੀਚਰਸ ਦਿੱਤੇ ਗਏ ਹਨ।


Related News