64MP ਕੈਮਰੇ ਵਾਲਾ ਸੈਮਸੰਗ ਦਾ ਪਹਿਲਾ ਸਮਾਰਟਫੋਨ ਭਾਰਤ ’ਚ ਲਾਂਚ

09/28/2019 12:14:02 PM

ਗੈਜੇਟ ਡੈਸਕ– ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਸੈਮਸੰਗ ਨੇ ਭਾਰਤੀ ਬਾਜ਼ਾਰ ’ਚ ਆਪਣੀ ਗਲੈਕਸੀ ਏ ਸੀਰੀਜ਼ ਦੇ ਲੇਟੈਸਟ ਸਮਾਰਟਫੋਨ Samsung Galaxy A70s ਨੂੰ ਲਾਂਚ ਕਰ ਦਿੱਤਾ ਹੈ। ਸੈਮਸੰਗ ਗਲੈਕਸੀ ਏ70ਐੱਸ 64 ਮੈਗਾਪਿਕਸਲ ਕੈਮਰੇ ਨਾਲ ਆਉਣ ਵਾਲਾ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ ਅਤੇ ਇਸ ਨੂੰ ਸਭ ਤੋਂ ਪਹਿਲਾਂ ਭਾਰਤ ’ਚ ਲਾਂਚ ਕੀਤਾ ਗਿਆ ਹੈ। 

ਕੀਮਤ ਤੇ ਉਪਲੱਬਧਤਾ
ਸੈਮਸੰਗ ਗਲੈਕਸੀ ਏ70ਐੱਸ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਨੂੰ 28,999 ਰੁਪਏ ’ਚ ਵੇਚਿਆ ਜਾਵੇਗਾ। ਇਸ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 30,999 ਰੁਪਏ ਹੋਵੇਗੀ। ਦੋਵਾਂ ਹੀ ਵੇਰੀਐਂਟਸ ਦੀ ਵਿਕਰੀ ਸ਼ਨੀਵਾਰ ਤੋਂ ਨਾਮੀ ਈ-ਕਾਮਰਸ ਸਾਈਟਾਂ ਅਤੇ ਆਫਲਾਈਨ ਸਟੋਰਾਂ ’ਚ ਹੋਵੇਗੀ। 

ਲਾਂਚ ਆਫਰਜ਼ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਏ70ਐੱਸ ਖਰੀਦਮ ਵਾਲੇ ਜਿਓ ਸਬਸਕ੍ਰਾਈਬਰਾਂ ਨੂੰ 198 ਰੁਪਏ ਅਤੇ 299 ਰੁਪਏ ਦੇ ਰੀਚਾਰਜ ਦੇ ਨਾਲ ਦੁਗਣਾ ਡਾਟਾ ਮਿਲੇਗਾ। ਇਸੇ ਤਰ੍ਹਾਂ ਏਅਰਟੈੱਲ ਸਬਸਕ੍ਰਾਈਬਰਜ਼ 249 ਰੁਪਏ ਅਤੇ 349 ਰੁਪਏ ਦੇ ਰੀਚਾਰਜ ਦੇ ਨਾਲ ਦੁਗਣਾ ਡਾਟਾ ਪਾਉਣਗੇ। ਵੋਡਾਫੋਨ ਅਤੇ ਆਈਡੀਆ ਦੇ ਸਬਸਕ੍ਰਾਈਬਰਜ਼ ਮਾਈ ਵੋਡਾਫੋਨ ਜਾਂ ਮਾਈ ਆਈਡੀਆ ਐਪਸ ਤੋਂ 255 ਰੁਪਏ ਦਾ ਰੀਚਾਰਜ ਕਰਵਾਉਣ ’ਤੇ 75 ਰੁਪਏ ਕੈਸ਼ਬੈਕ ਪਾਉਣਗੇ। ਉਨ੍ਹਾਂ ਨੂੰ 50 ਰੀਚਾਰਜ ਤਕ ਇਹ ਕੈਸ਼ਬੈਕ ਦਿੱਤਾ ਜਾਵੇਗਾ। 

ਫੀਚਰਜ਼
ਡਿਊਲ ਸਿਮ ਸੈਮਸੰਗ ਗਲੈਕਸੀ ਏ70ਐੱਸ ਐਂਡਰਾਇਡ 9 ਪਾਈ ’ਤੇ ਆਧਾਰਿਤ ਵਨ ਯੂ.ਆਈ. ’ਤੇ ਚੱਲਦਾ ਹੈ। ਇਸ ਵਿਚ 6.7 ਇੰਚ ਦੀ ਫੁਲ-ਐੱਚ.ਡੀ. ਪਲੱਸ (1080x2400 ਪਿਕਸਲ) ਸੁਪਰ ਅਮੋਲੇਡ ਡਿਸਪਲੇਅ ਹੈ। ਫੋਨ ’ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ ਦੇ ਨਾਲ 6 ਜੀ.ਬੀ. ਰੈਮ ਜਾਂ 8 ਜੀ.ਬੀ. ਰੈਮ ਦੇ ਆਪਸ਼ਨ ਹਨ। ਫੋਨ ’ਚ 4,500mAh ਦੀ ਬੈਟਰੀ ਹੈ ਜੋ 25 ਵਾਟ ਦੀ ਫਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਵਿਚ ਪ੍ਰਾਈਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਇਸ ਦਾ ਅਪਰਚਰ ਐੱਫ/1.8 ਹੈ। ਇਸ ਦੇ ਨਾਲ 8 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਅਤੇ ਤੀਜਾ 5 ਮੈਗਾਪਿਕਸਲ ਦਾ ਸੈਂਸਰ ਦਿੱਤਾ ਜਾਵੇਗਾ। ਫੋਨ ’ਚ ਐੱਫ/2.0 ਅਪਰਚਰ ਵਾਲਾ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। 

ਫੋਨ ਦੀ ਇਨਬਿਲਟ ਸਟੋਰੇਜ 128 ਜੀ.ਬੀ. ਹੈ ਜਿਸ ਨੂੰ ਲੋੜ ਪੈਣ ’ਤੇ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। 


Related News