Samsung Galaxy A70s ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ

11/09/2019 9:03:03 PM

ਗੈਜੇਟ ਡੈਸਕ—ਸੈਮਸੰਗ ਗਲੈਕਸੀ ਏ70ਐੱਸ ਯੂਜ਼ਰਸ ਨੂੰ ਨਵੀਂ ਸਾਫਟਵੇਅਰ ਅਪਡੇਟ ਮਿਲਣ ਲੱਗੀ ਹੈ। ਗਲੈਕਸੀ ਏ70ਐੱਸ ਨੂੰ ਮਿਲੀ ਅਪਡੇਟ ਅਕਤੂਬਰ ਐਂਡ੍ਰਾਇਡ ਸਕਿਓਰਟੀ ਪੈਚ, ਨਵੇਂ ਲਿੰਕ ਟੂ ਵਿੰਡੋਜ਼ ਫੀਚਰ, ਯੂ.ਐੱਸ.ਬੀ. ਟਾਈਪ-ਸੀ ਹੈਂਡਸੈੱਟ ਸਪੋਰਟ ਨਾਲ ਆ ਰਿਹਾ ਹੈ। ਸੈਮਸੰਗ ਬ੍ਰਾਂਡ ਦੇ ਇਸ ਹੈਂਡਸੈੱਟ ਨੂੰ ਮਿਲੀ ਅਪਡੇਟ ਦਾ ਵਰਜ਼ਨ ਨੰਬਰ  A707FDDU1ASI7 ਹੈ ਅਤੇ ਅਪਡੇਟ ਦਾ ਫਾਈਲ ਸਾਈਜ਼ 313 ਐੱਮ.ਬੀ. ਹੈ। ਭਾਰਤ 'ਚ ਰਹੇ ਗਲੈਕਸੀ ਏ70ਐੱਸ ਯੂਜ਼ਰਸ ਲਈ ਅਪਡੇਟ ਨੂੰ ਜਾਰੀ ਕੀਤਾ ਗਿਆ ਹੈ ਜੇਕਰ ਤੁਹਾਨੂੰ ਅਜੇ ਤਕ ਅਪਡੇਟ ਦਾ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੋਇਆ ਹੈ ਤਾਂ ਸੈਟਿੰਗਸ 'ਚ ਜਾ ਕੇ ਅਪਡੇਟ ਦੀ ਜਾਂਚ ਕਰੋ।

ਸੈਮਸੰਗ ਗਲੈਕਸੀ ਏ70ਐੱਸ ਅਪਡੇਟ ਦੇ ਚੇਂਜਲਾਗ ਤੋਂ ਪਤਾ ਚੱਲਿਆ ਹੈ ਕਿ ਅਪਡੇਟ ਪਾਵਰ ਕੀ ਨੂੰ ਕਸਟਮਾਈਜ ਕਰਨ ਦੀ ਸਮਰਥਾ ਨਾਲ ਆ ਰਿਹਾ ਹੈ। ਹੁਣ ਯੂਜ਼ਰ ਕੈਮਰੇ ਨੂੰ ਓਪਨ ਕਰਨ, Bixby ਐਪ ਨੂੰ ਓਪਨ ਕਰਨ ਜਾਂ ਕਿਸੇ ਹੋਰ ਐਪ ਨੂੰ ਖੋਲ੍ਹਣ ਲਈ ਪਾਵਰ ਕੀ ਨੂੰ ਏਸਾਈਨ ਕਰ ਸਕਦੇ ਹਨ। ਅਜਿਹੇ ਕਰਨ ਨਾਲ ਜੇਕਰ ਪਾਵਰ ਕੀ ਨੂੰ ਦੋ ਵਾਰ ਪ੍ਰੈੱਸ ਕਰੋਗੇ ਤਾਂ ਤੁਹਾਡੇ ਦੁਆਰਾ ਚੁਣਿਆ ਗਿਆ ਐਪ ਖੁਲ ਜਾਵੇਗਾ।

ਇਹ ਵਿਕਲਪ ਤੁਹਾਨੂੰ ਸੈਟਿੰਗਸ 'ਚ ਨਵੇਂ ਸਾਈਡ ਦੀ ਆਪਸ਼ਨ 'ਚ ਮਿਲਣਗੇ। ਇਸ ਤੋਂ ਇਲਾਵਾ ਅਪਡੇਟ ਲਿੰਕ ਟੂ ਵਿੰਡੋਜ਼ ਫੀਚਰ ਨਾਲ ਆ ਰਿਹਾ ਹੈ। ਇਸ ਦਾ ਸਕਰੀਨਸ਼ਾਟ ਤੁਹਾਨੂੰ ਨੋਟੀਫਿਕੇਸ਼ਨ ਸ਼ੈੱਡ 'ਚ ਦਿਖਾਈ ਦੇਵੇਗਾ ਤਾਂ ਕਿ ਤੁਸੀਂ ਤੇਜ਼ੀ ਨਾਲ ਫੋਨ ਨੂੰ ਵਿੰਡੋਜ਼ ਕਪਿਊਟਰ ਨਾਲ ਕਨੈਕਟ ਕਰ ਸਕੋ। Galaxy A70s Update ਨਾਲ ਯੂ.ਐੱਸ.ਬੀ. ਟਾਈਪ-ਸੀ ਹੈਂਡਸੈਟ ਲਈ ਸਪੋਰਟ, ਡਿਵਾਈਸ ਸਟੇਬਲਿਟੀ ਇੰਪਰੂਵਮੈਂਟ ਅਤੇ ਬਗ ਨੂੰ ਵੀ ਫਿਕਸ ਕੀਤਾ ਗਿਆ ਹੈ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਵੰਬਰ ਐਂਡ੍ਰਾਇਡ ਸਕਿਓਰਟੀ ਪੈਚ ਦੀ ਜਗ੍ਹਾ ਅਪਡੇਟ ਅਕਤੂਬਰ ਪੈਚ ਨਾਲ ਆ ਰਹੀ ਹੈ। ਸੈਮਸੰਗ ਗਲੈਕਸੀ ਏ70ਐੱਸ ਚੇਂਜਲਾਗ ਸਕਰੀਨਸ਼ਾਟ SamMobile ਦੀ ਰਿਪੋਰਟ ਤੋਂ ਸਾਹਮਣੇ ਆਇਆ ਹੈ। ਫੋਨ ਨੂੰ ਵਾਈ-ਫਾਈ ਨਾਲ ਕਨੈਕਟ ਕਰਨ ਅਤੇ ਫੋਨ ਨੂੰ ਚਾਰਜ 'ਤੇ ਲਗਾਉਣ ਤੋਂ ਬਾਅਦ ਹੀ ਅਪਡੇਟ ਕਰੋ।

Karan Kumar

This news is Content Editor Karan Kumar