ਸੈਮਸੰਗ ਦਾ ਚਾਰ ਕੈਮਰੇ ਵਾਲਾ ਸਮਾਰਟਫੋਨ ਹੋਇਆ ਸਸਤਾ, ਜਾਣੋ ਨਵੀਂ ਕੀਮਤ

05/11/2019 11:05:17 AM

ਗੈਜੇਟ ਡੈਸਕ– ਸੈਮਸੰਗ Galaxy A9 (2018) ਅਤੇ Galaxy A7 (2018) ਦੀ ਕੀਮਤ ਭਾਰਤ ’ਚ ਘੱਟ ਕਰ ਦਿੱਤੀ ਗਈ ਹੈ। ਕੰਪਨੀ ਨੇ ਚੁੱਪਚਾਪ ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੀ ਕੀਮਤ ਬਦਲ ਦਿੱਤੀ ਹੈ ਅਤੇ ਨਵੀਆਂ ਕੀਮਤਾਂ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਮੁੰਬਈ ਬੇਸਡ-ਰਿਟੇਲਰ ਨੇ ਵੀ ਕੀਮਤਾਂ ’ਚ ਕਟੌਤੀ ਦੀ ਜਾਣਕਾਰੀ ਦਿੱਤੀ ਹੈ, ਯਾਨੀ ਗਾਹਕ ਆਫਲਾਈਨ ਰਿਟੇਲਰਾਂ ਤੋਂ ਵੀ ਇਨ੍ਹਾਂ ਸਮਾਰਟਫੋਨਜ਼ ਨੂੰ ਖਰੀਦ ਸਕਦੇ ਹੋ।

Galaxy A7 (2018) ਦੀ ਕੀਮਤ ਅਖਰੀ ਵਾਰ ਜਾਨਵਰੀ ’ਚ ਘੱਟ ਕੀਤੀ ਗਈ ਸੀ, ਉਥੇ ਹੀ Galaxy A7 (2018) ਦੀ ਕੀਮਤ ’ਚ ਬਦਲਾਅ ਅਪ੍ਰੈਲ ਦੇ ਮਹੀਨੇ ’ਚ ਕੀਤਾ ਗਿਆ ਸੀ। ਕੰਪਨੀ ਦੀ ਵੈੱਬਸਾਈਟ ’ਚ ਅਪਡੇਟਿਡ ਲਿਸਟ ਮੁਤਾਬਕ, ਸੈਮਸੰਗ ਗਲੈਕਸੀ A9 (2018) ਦੀ ਹੁਣ ਸ਼ੁਰੂਆਤੀ ਕੀਮਤ 28,990 ਰੁਪਏ ਦੀ ਥਾਂ 25,990 ਰੁਪਏ ਹੋ ਗਈ ਹੈ। ਇਹ ਕੀਮਤ 6 ਜੀ.ਬੀ.+128 ਜੀ.ਬੀ. ਵੇਰੀਐਂਟ ਦੀ ਹੈ। ਉਥੇ ਹੀ 8 ਜੀ.ਬੀ.+128 ਜੀ.ਬੀ. ਵੇਰੀਐਂਟ ਦੀ ਕੀਮਤ ਹੁਣ 31,990 ਰੁਪਏ ਦੀ ਥਾਂ 28,990 ਰੁਪਏ ਹੋ ਗਈ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ ਪਿਛਲੇ ਸਾਲ ਨਵੰਬਰ ’ਚ 36,990 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਸੀ। 

ਦੂਜੇ ਪਾਸੇ ਸੈਮਸੰਗ Galaxy A7 (2018) ਦੀ ਗੱਲ ਕਰੀਏ ਤਾਂ ਹੁਣ ਇਸ ਦੇ 6 ਜੀ.ਬੀ.+64 ਜੀ.ਬੀ. ਵੇਰੀਐਂਟ ਨੂੰ 18,990 ਰੁਪਏ ਦੀ ਥਾਂ 15,990 ਰੁਪਏ ’ਚ ਲਿਸਟ ਕੀਤਾ ਗਿਆਹੈ। ਉਥੇ ਹੀ 6 ਜੀ.ਬੀ.+128 ਜੀ.ਬੀ. ਵੇਰੀਐਂਟ ਨੂੰ ਹੁਣ 22,990 ਰੁਪਏ ਦੀ ਥਾਂ 19,990 ਰੁਪਏ’ਚ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਗਲਕੈਸੀ ਏ7 (2018) ਨੂੰ ਪਿਛਲੇ ਸਾਲ ਸਤੰਬਰ ’ਚ 23,990 ਰੁਪਏ ’ਚ ਲਾਂਚ ਕੀਤਾ ਗਿਆ ਸੀ। ਫਿਲਹਾਲ ਇਹ ਸਾਫ ਨਹੀਂ ਹੈ ਕਿ ਕੀਮਤਾਂ ’ਚ ਕਟੌਤੀ ਪੱਕੇ ਤੌਰ ’ਤੇ ਹੈ ਜਾਂ ਕੁਝ ਲਿਮਟਿਡ ਸਮੇਂ ਲਈ ਕੀਤੀ ਗਈਹੈ। ਗਾਹਕ ਇਨ੍ਹਾਂ ਸਮਾਰਟਫੋਨਜ਼ ਨੂੰ ਬਦਲੀਆਂ ਹੋਈਆਂ ਕੀਮਤਾਂ ’ਚ ਸੈਮਸੰਗ ਆਨਲਾਈਨ ਸ਼ਾਪ ਤੋਂ ਇਲਾਵਾ ਆਫਲਾਈਨ ਰਿਟੇਲ ਸਟੋਰ ਤੋਂ ਵੀ ਖਰੀਦ ਸਕਦੇ ਹੋ। ਨਵੀਆਂ ਕੀਮਤਾਂ ਪੇਟੀਐੱਮ ਮਾਲ ਅਤੇ ਅਮੇਜ਼ਨ ’ਤੇ ਵੀ ਦੇਖੀਆਂ ਜਾ ਸਕਦੀਆਂ ਹਨ।