ਸੈਮਸੰਗ Galaxy A6 ਤੇ A6+ ਦੇ ਸਪੈਸੀਫਿਕੇਸ਼ਨ ਆਏ ਸਾਹਮਣੇ
Wednesday, Apr 04, 2018 - 01:12 PM (IST)

ਜਲੰਧਰ- ਸੈਮਸੰਗ ਗਲੈਕਸੀ ਏ6 ਅਤੇ ਗਲੈਕਸੀ ਏ6 ਪਲੱਸ ਸਮਾਰਟਫੋਨ ਦੀ ਐਂਟਰੀ ਜਲਦੀ ਹੀ ਹੋ ਸਕਦੀ ਹੈ। ਸੈਮਸੰਗ ਗਲੈਕਸੀ ਏ6 ਦੀ ਗੱਲ ਕਰੀਏ ਤਾਂ ਇਹ ਹੈਂਡਸੈੱਟ SM-A605FN/DS ਮਾਡਲ ਨੰਬਰ ਦੇ ਨਾਲ ਕੰਪਨੀ ਦੀ ਪੋਲੈਂਡ ਸਾਈਟ 'ਤੇ ਦੇਖਿਆ ਗਿਆ ਹੈ। ਇਸ਼ਾਰਾ ਮਿਲਿਆ ਹੈ ਕਿ ਸੈਮਸੰਗ ਦੀ ਝੋਲੀ 'ਚ ਦੋ ਮਿਡ-ਰੇਂਜ ਫੋਨ ਹਨ। ਹਾਲ ਹੀ 'ਚ ਐੱਫ.ਸੀ.ਸੀ. ਲਿਸਟਿੰਗ 'ਚ ਵੀ ਦੋਵਾਂ ਹੈਂਡਸੈੱਟ ਦੇ ਫੀਚਰਸ ਤੋਂ ਪਰਦਾ ਉੱਠਿਆ ਸੀ। ਸੈਮਸੰਗ ਦੀ ਪੋਲੈਂਡ ਸਾਈਟ ਦੇ ਸਪੋਰਟ ਪੇਜ ਦੇ ਹਵਾਲੇ ਤੋਂ ਡਿਟੇਲ ਅਪਲੋਡ ਕੀਤੀ ਗਈ ਹੈ। ਉਥੇ ਹੀ ਡਚ ਸਾਈਟ ਗਲੈਕਸੀਕਲੱਬ 'ਤੇ ਗਲੈਕਸੀ ਏ6 ਪਲੱਸ ਲਿਸਟ ਹੋਇਆ ਹੈ। ਹਾਲਾਂਕਿ ਬਾਕੀ ਸਪੈਸੀਫਿਕੇਸ਼ਨ ਲਿਸਟਿੰਗ 'ਚ ਸ਼ਾਮਲ ਨਹੀਂ ਹਨ।
ਪਿਛਲੇ ਮਹੀਨੇ ਐੱਫ.ਸੀ.ਸੀ. ਲਿਸਟਿੰਗ 'ਚ ਦੋਵਾਂ ਸਮਾਰਟਫੋਨ ਦੀ ਝਲਕ ਮਿਲੀ ਸੀ, ਜਿਸ ਨੂੰ ਜੀ.ਐੱਸ.ਐੱਮ. ਅਰੀਨਾ ਨੇ ਦੇਖਿਆ ਸੀ। ਇਨ੍ਹਾਂ ਦੀ ਆਈ.ਡੀ. A3LSMA600FN ਅਤੇ A3LSMA605FN ਸੀ। ਲਿਸਟਿੰਗ ਦੀ ਮੰਨੀਏ ਤਾਂ ਗਲੈਕਸੀ ਏ6 'ਚ ਐਕਸੀਨੋਸ 7870 ਪ੍ਰੋਸੈਸਰ ਇਸਤੇਮਾਲ ਹੋਇਆ ਹੈ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਹੈਂਡਸੈੱਟ ਸੈਮਸੰਗ ਐਕਸਪੀਰੀਅੰਸ 9.0 'ਤੇ ਚੱਲੇਗਾ, ਜੋ ਐਂਡਰਾਇਡ ਓਰੀਓ ਦੇ ਟਾਪ 'ਤੇ ਕੰਮ ਕਰੇਗਾ।
ਗਲਾਕਸੀ ਏ6 ਪਲੱਸ 'ਚ ਕੁਆਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ ਹੋਵੇਗਾ। ਜੁਗਲਬੰਦੀ ਲਈ ਦਿੱਤੀ ਜਾ ਸਕਦੀ ਹੈ 4ਜੀ.ਬੀ. ਰੈਮ। ਫੋਨ 'ਚ ਇਨਫਿਨਿਟੀ ਡਿਸਪਲੇਅ ਮਿਲ ਸਕਦੀ ਹੈ ਜਿਸ ਦਾ ਆਸਪੈਕਟ ਰੇਸ਼ੀਓ 18:5:9 ਹੋਵੇਗਾ। ਦੋਵਾਂ ਫੋਨਸ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।