OnePlus ਦੀ ਟੱਕਰ ’ਚ ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ Galaxy A52s 5G

09/01/2021 4:59:22 PM

ਗੈਜੇਟ ਡੈਸਕ– ਸੈਮਸੰਗ ਨੇ ਆਖ਼ਿਰਕਾਰ ਆਪਣੇ ਨਵੇਂ ਸਮਾਰਟਫੋਨ Galaxy A52s 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਖਾਸੀਅਤ ਹੈ ਕਿ ਇਸ ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਗਿਆ ਹੈ ਅਤੇ ਇਸ ਵਿਚ ਦਿੱਤੀ ਗਈ ਐਮੋਲੇਡ ਡਿਸਪਲੇਅ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਸੈਮਸੰਗ ਨੇ ਪਿਛਲੇ ਮਹੀਨੇ ਹੀ ਇਸ ਫੋਨ ਨੂੰ ਬ੍ਰਿਟੇਨ ’ਚ ਲਾਂਚ ਕੀਤਾ ਸੀ ਅਤੇ ਹੁਣ ਇਸ ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਗਿਆ ਹੈ। 

Samsung Galaxy A52s 5G ਦੀ ਕੀਮਤ
ਇਸ 5ਜੀ ਸਮਾਰਟਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 35,999 ਰੁਪਏ ਰੱਖੀ ਗਈ ਹੈ, ਉਥੇ ਹੀ ਇਸ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 37,499 ਰੁਪਏ ਦੱਸੀ ਗਈ ਹੈ। ਗਾਹਕ ਇਸ ਫੋਨ ਨੂੰ ਆਸਮ ਬਲੈਕ, ਆਸਮ ਵਾਇਲੇਟ ਅਤੇ ਆਸਮ ਵਾਈਟ ਰੰਗ ’ਚ ਸੈਮਸੰਗ ਦੇ ਆਨਲਾਈਨ ਸਟੋਰ, ਐਮੇਜ਼ਾਨ ਅਤੇ ਤਮਾਮ ਰਿਟੇਲ ਸਟੋਰਾਂ ਤੋਂ ਖਰੀਦ ਸਕਣਗੇ। ਭਾਰਤੀ ਬਾਜ਼ਾਰ ’ਚ ਸੈਮਸੰਗ ਦੇ ਇਸ ਫੋਨ ਦਾ ਮੁਕਾਬਲਾ Realme GT Master Edition, OnePlus Nord 2, Poco F3 GT ਅਤੇ Mi 11X ਵਰਗੇ ਸਮਾਰਟਫੋਨਾਂ ਨਾਲ ਹੋਵੇਗਾ। 

Samsung Galaxy A52s 5G ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ ਫੁਲ-ਐੱਚ.ਡੀ. ਪਲੱਸ, ਸੁਪਰ ਐਮੋਲੇਡ, ਰਿਫ੍ਰੈਸ਼ ਰੇਟ 120Hz
ਪ੍ਰੋਸੈਸਰ    - ਸਨੈਪਡ੍ਰੈਗਨ 778G
ਰੈਮ    - 6 ਜੀ.ਬੀ./8 ਜੀ.ਬੀ.
ਸਟੋਰੇਜ    - 129 ਜੀ.ਬੀ.
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ One UI 3
ਰੀਅਰ ਕੈਮਰਾ    - 64MP+12MP+2MP+5MP
ਫਰੰਟ ਕੈਮਰਾ    - 32MP
ਬੈਟਰੀ    - 4500mAh
ਕੁਨੈਕਟੀਵਿਟੀ    - 5G, 4G LTE, Wi-Fi, ਬਲੂਟੁੱਥ, GPS/A-GPS, NFC ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ

Rakesh

This news is Content Editor Rakesh