ਸੈਮਸੰਗ ਨੇ ਲਾਂਚ ਕੀਤੇ A ਸੀਰੀਜ਼ ਦੇ ਦੋ ਨਵੇਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

12/13/2019 1:11:48 PM

ਗੈਜੇਟ ਡੈਸਕ– ਕੋਰੀਆ ਦੀ ਸਮਾਰਟਫੋਨ ਨਿਮਰਾਤਾ ਕੰਪਨੀ ਸੈਮਸੰਗ ਨੇ ਏ ਸੀਰੀਜ਼ ਤਹਿਤ ਗਲੈਕਸੀ ਏ51 ਅਤੇ ਏ71  ਵਿਅਤਨਾਮ ’ਚ ਲਾਂਚ ਕਰ ਦਿੱਤਾ ਹੈ। ਗਾਹਕਾਂ ਨੂੰ ਇਨ੍ਹਾਂ ਦੋਵਾਂ ਡਿਵਾਈਸਿਜ਼ ’ਚ ਇਨਫਿਨਿਟੀ-ਓ ਡਿਸਪਲੇਅ ਅਤੇ ਦਮਦਾਰ ਪ੍ਰੋਸੈਸਰ ਮਿਲੇਗਾ। ਇਸ ਤੋਂ ਪਹਿਲਾਂ ਗਲੈਕਸੀ ਏ51 ਅਤੇ ਏ71 ਨੂੰ ਲੈ ਕੇ ਕਈ ਰਿਪੋਰਟਾਂ ਲੀਕ ਹੋਈਆਂ ਸਨ, ਜਿਨ੍ਹਾਂ ’ਚ ਕੀਮਤ ਅਤੇ ਕੁਝ ਫੀਚਰਜ਼ ਦੀ ਜਾਣਕਾਰੀ ਮਿਲੀ ਸੀ। ਉਥੇ ਹੀ ਇਹ ਦੋਵੇਂ ਫੋਨ ਗਲੈਕਸੀ ਏ50 ਅਤੇ ਏ70 ਦੇ ਸਕਸੈਸਰ ਹਨ। ਹਾਲਾਂਕਿ, ਕੰਪਨੀ ਨੇ ਅਜੇ ਤਕ ਦੋਵਾਂ ਡਿਵਾਈਸਿਜ਼ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।

ਕੀਮਤ
ਕੰਪਨੀ ਨੇ ਗਲੈਕਸੀ ਏ51 ਸਮਾਰਟਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ ਵਿਅਤਨਾਮ ਡੋਂਗ 7,990,000 (ਕਰੀਬ 24,500 ਰੁਪਏ) ਰੱਖੀ ਹੈ। ਨਾਲ ਹੀ 16 ਦਸੰਬਰ ਤੋਂ ਇਸ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਜਾਵੇਗੀ ਅਤੇ 27 ਦਸੰਬਰ ਤਕ ਗਾਹਕਾਂ ਲਈ ਬਾਜ਼ਾਰ ’ਚ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਗਾਹਕ ਇਸ ਫੋਨ ਪ੍ਰਿਸਮ ਕ੍ਰਸ਼ ਬਲੈਕ, ਵਾਈਟ, ਬਲਿਊ ਅਤੇ ਪਿੰਕ ਕਲਰ ਆਪਸ਼ਨ ’ਚ ਖਰੀਦ ਸਕਦੇ ਹਨ। ਉਥੇ ਹੀ ਕੰਪਨੀ ਇਸ ਫੋਨ ਦੇ 4 ਜੀ.ਬੀ., 6 ਜੀ.ਬੀ. ਦੇ ਨਾਲ 8 ਜੀ.ਬੀ. ਰੈਮ ਵਾਲੇ ਵਰਜ਼ਨ ਨੂੰ ਜਲਦ ਹੀ ਗਲੋਬਲ ਪੱਧਰ ’ਤੇ ਪੇਸ਼ ਕਰੇਗੀ।

ਉਥੇ ਹੀ ਦੂਜੇ ਪਾਸੇ ਕੰਪਨੀ ਨੇ ਗਲੈਕਸੀ ਏ71 ਦੀ ਕੀਮਤ ਬਾਰੇ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਇਹ ਫੋਨ ਪ੍ਰਿਸਮ ਕ੍ਰਸ਼ ਬਲੈਕ, ਵਾਈਟ, ਬਲਿਊ ਅਤੇ ਪਿੰਕ ਕਲਰ ਆਪਸ਼ਨ ਦੇ ਨਾਲ ਸਾਈਟ ’ਤੇ ਲਿਸਟ ਹੈ। ਇਸ ਦੇ ਨਾਲ ਹੀ ਕੰਪਨੀ ਏ71 ਦੇ 6 ਜੀ.ਬੀ. ਅਤੇ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਇੰਟਰਨਲ ਸਟੋਰੇਜ ਦੀ ਸੁਪੋਰਟ ਦੇ ਸਕਦੀ ਹੈ। ਉਥੇ ਹੀ ਸੈਮਸੰਗ ਦੇ ਦੋਵੇਂ ਡਿਵਾਈਸ ਐਂਡਰਾਇਡ 10 ਆਪਰੇਟਿੰਗ ਸਿਸਟ ’ਤੇ ਕੰਮ ਕਰਨਗੇ।

Galaxy A51 ਦੇ ਫੀਚਰਜ਼
ਕੰਪਨੀ ਨੇ ਇਸ ਫੋਨ ’ਚ 6.5 ਇੰਚ ਦੀ ਸੁਪਰ ਅਮੋਲੇਡ ਐੱਫ.ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਗਾਹਕਾਂ ਨੂੰ ਇਸ ਫੋਨ ’ਚ ਬਿਹਤਰ ਪਰਫਾਰਮੈਂਸ ਲਈ ਐਕਸੀਨੋਸ 9611 ਪ੍ਰੋਸੈਸਰ ਦੀ ਸੁਪੋਰਟ ਮਿਲੇਗੀ। ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ (ਚਾਰ ਕੈਮਰੇ) ਦਿੱਤਾ ਗਿਆ ਹੈ, ਜਿਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 12 ਮੈਗਾਪਿਕਸਲ ਦਾ ਲੈੱਨਜ਼, 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 5 ਮੈਗਾਪਿਕਸਲ ਦਾ ਡੈੱਪਥ ਸੈਂਸਰ ਮੌਜੂਦ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 4,000mAh ਦੀ ਬੈਟਰੀ ਦਿੱਤੀ ਗਈ ਹੈ ਜੋ 15 ਵਾਟ ਫਾਸਟ ਚਾਰਜਿੰਗ ਫੀਚਰ ਨਾਲ ਆਉਂਦੀ ਹੈ।

Galaxy A71 ਦੇ ਫੀਚਰਜ਼
ਇਸ ਫੋਨ ’ਚ 6.7 ਇੰਚ ਦੀ ਸੁਪਰ ਅਮੋਲੇਡ ਇਨਫਿਨਿਟੀ-ਓ ਐੱਫ.ਐੱਚ.ਡੀ. ਪਲੱਸ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਨਲਾ ਹੀ ਬਿਹਤਰ ਪਰਫਾਰਮੈਂਸ ਲਈ ਆਕਟਾ-ਕੋਰ ਚਿੱਪਸੈੱਟ ਦੇ ਨਾਲ 6 ਜੀ.ਬੀ. ਅਤੇ 8 ਜੀ.ਬੀ. ਰੈਮ ਦੀ ਸੁਪੋਰਟ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ (4 ਕੈਮਰੇ) ਦਿੱਤਾਗਿਆਹੈ, ਜਿਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ, 5 ਮੈਗਾਪਿਕਸਲ ਦਾ ਡੈੱਪਥ ਅਤੇ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮੌਜੂਦ ਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਕੁਨੈਕਟਿਵਿਟੀ ਲਈ ਕੰਪਨੀ ਨੇ ਇਸ ਫੋਨ ’ਚ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ 4,500mAh ਦੀ ਬੈਟਰੀ ਦਿੱਤੀ ਗਈ ਹੈ ਜੋ 25 ਵਾਟ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੈ।