Samsung Galaxy A51 ਭਾਰਤ ’ਚ ਇਸ ਦਿਨ ਹੋਵੇਗਾ ਲਾਂਚ, ਸਾਹਮਣੇ ਆਈ ਕੀਮਤ

01/18/2020 1:22:43 PM

ਗੈਜੇਟ ਡੈਸਕ– ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਪਣੇ ਨਵੇਂ ਅਫੋਰਡੇਬਲ ਫਲੈਗਸ਼ਿਪ ਡਿਵਾਈਸਿਜ਼ ਗਲੈਕਸੀ ਨੋਟ 10 ਲਾਈਟ ਅਤੇ ਗਲੈਕਸੀ ਐੱਸ 10 ਲਾਈਟ ਤੋਂ ਇਲਾਵਾ ਏ-ਸੀਰੀਜ਼ ਦਾ ਨਵਾਂ ਸਮਾਰਟਫੋਨ ਵੀ ਲਾਂਚ ਕਰਨ ਦੀ ਤਿਆਰੀ ’ਚ ਹੈ। ਸੈਮਸੰਗ ਗਲੈਕਸੀ ਏ51 ਸਮਾਰਟਫੋਨ ਨੂੰ ਫਰਵਰੀ ਦੇ ਪਹਿਲੇ ਹਫਤੇ ’ਚ ਹੀ ਭਾਰਤ ’ਚ ਲਾਂਚ ਕਰ ਸਕਦੀ ਹੈ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਸ ਸਮਾਰਟਫੋਨ ਨੂੰ ਦੋ ਰੈਮ ਅਤੇ ਸਟੋਰੇਜ ਵੇਰੀਐਂਟਸ ’ਚ ਲਿਆਇਆ ਜਾਵੇਗਾ। ਨਾਲ ਹੀ ਇਸ ਦੀ ਸੰਭਾਵਿਤ ਕੀਮਤ ਵੀ ਸਾਹਮਣੇ ਆਈ ਹੈ। 

ਸੈਮਸੰਗ ਗਲੈਕਸੀ ਏ51 ਦੀ ਕੀਮਤ ਲਗਭਗ 23,000 ਤੋਂ ਸ਼ੁਰੂ ਹੋਵੇਗੀ ਅਤੇ ਡਿਵਾਈਸ ਦਾ ਟਾਪ-ਐਂਟ ਵੇਰੀਐਂਟ ਕਰੀਬ 25,000 ਰੁਪਏ ਦਾ ਮਿਲੇਗਾ। ਕੰਪਨੀ ਨੇ ਗਲੈਕਸੀ ਏ-ਸੀਰੀਜ਼ ਦੇ ਗਲੈਕਸੀ ਏ51 ਅਤੇ ਗਲੈਕਸੀ ਏ71 ਸਮਾਰਟਫੋਨਜ਼ ਨੂੰ ਹਾਲ ਹੀ ’ਚ ਲਾਸ ਵੇਗਾਸ ’ਚ ਹੋਏ ਸੀ.ਈ.ਐੱਸ. 2020 ਈਵੈਂਟ ’ਚ ਵੀ ਸ਼ੋਅਕੇਸ ਕੀਤਾ ਸੀ। ਇਸ ਤੋਂ ਇਲਾਵਾ ਸੈਮਸੰਗ ਇੰਡੀਆ ਦੀ ਵੈੱਬਸਾਈਟ ’ਤੇ ਵੀ ਇਸ ਸਮਾਰਟਫੋਨ ਨੂੰ ਟੀਜ਼ ਕੀਤਾ ਗਿਆ ਹੈ। ਟੀਜ਼ਰ ਪੇਜ ’ਤੇ ਡਿਵਾਈਸ ਦੇ ਕੁਝ ਫੀਚਰਜ਼ ਜਿਵੇਂ- ਵੱਡੀ ਬੈਟਰੀ, ਕੈਮਰਾ ਅਤੇ ਡਿਸਪਲੇਅ ਨੂੰ ਹਾਈਲਾਈਟ ਜ਼ਰੂਰ ਕੀਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ 7,990,000 ਵਿਅਤਨਾਮੀ ਡੌਂਗ (ਕਰੀਬ 24,500 ਰੁਪਏ) ਸਾਹਮਣੇ ਆਈ ਹੈ। 

ਇਹ ਹੋਣਗੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਗਲੈਕਸੀ ਏ51 ’ਚ 6.5 ਇੰਚ O ਸੁਪਰ AMOLED FHD+ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ Exynos 9611 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 4GB/6GB RAM ਅਤੇ 64GB/128GB ਸਟੋਰੇਜ ਆਪਸ਼ਨ ਦਿੱਤੇ ਗਏ ਹਨ। ਫੋਨ ’ਚ 4000mAh ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਫੋਨ ’ਚ 3.5mm ਹੈੱਡਫੋਨ ਜੈੱਕ ਅਤੇ ਡਿਊਲ ਸਿਮ ਸੁਪੋਰਟ ਦਿੱਤੀ ਗਈ ਹੈ। ਫੋਨ ’ਚ 48MP+5MP+5MP+12MP ਦਾ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।