ਸੈਮਸੰਗ ਦਾ ਨਵਾਂ ਫੋਨ ਲਾਂਚ, ਧੂੜ ਤੇ ਪਾਣੀ ’ਚ ਨਹੀਂ ਹੋਵੇਗਾ ਖਰਾਬ!

03/20/2020 10:59:37 AM

ਗੈਜੇਟ ਡੈਸਕ– ਸੈਮਸੰਗ ਨੇ ਆਪਣੀ ‘ਏ’ ਸੀਰੀਜ਼ ਤਹਿਤ ਇਕ ਨਵਾਂ ਫੋਨ ਲਾਂਚ ਕਰ ਦਿੱਤਾ ਹੈ। ਇਸ ਨਵੇਂ ਫੋਨ ਦਾ ਨਾਂ ਸੈਮਸੰਗ ਗਲੈਕਸੀ ਏ41 ਹੈ ਜੋ ਕਿ ਪਿਛਲੇ ਸਾਲ ਲਾਂਚ ਹੋਏ ਗਲੈਕਸੀ ਏ40 ਦਾ ਅਪਗ੍ਰੇਡਿਡ ਹੈ। ਸੈਮਸੰਗ ਗਲੈਕਸੀ ਏ41 ’ਚ ਟ੍ਰਿਪਲ ਰੀਅਰ ਕੈਮਰੇ ਤੋਂ ਇਲਾਵਾ IP68 ਦੀ ਰੇਟਿੰਗ ਮਿਲੀ ਹੈ, ਜਿਸ ਦਾ ਮਤਲਬ ਇਹ ਹੈ ਕਿ ਇਸ ਫੋਨ ’ਤੇ ਪਾਣੀ ਅਤੇ ਧੂੜ ਦਾ ਅਸਰ ਨਹੀਂ ਹੋਵੇਗਾ। 

ਸੈਮਸੰਗ ਨੇ ਅਜੇ ਤਕ ਇਸ ਫੋਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਹਾਲਾਂਕਿ ਇਸ ਫੋਨ ਨੂੰ NTT DoCoMo's ਦੀ ਜਪਾਨੀ ਵੈੱਬਸਾਈਟ ’ਤੇ ਲਿਸਟ ਕੀਤਾ ਗਿਆ ਹੈ। ਇਹ ਫੋਨ ਬਲੈਕ, ਬਲਿਊ ਅਤੇ ਵਾਈਟ ਕਲਰ ਵੇਰੀਐਂਟ ’ਚ ਮਿਲੇਗਾ। ਫੋਨ ਦੀ ਵਿਕਰੀ ਜਪਾਨ ’ਚ 25 ਜੂਨ ਤੋਂ ਹੋਵੇਗਾ। ਹਾਲਾਂਕਿ ਭਾਰਤ ’ਚ ਇਸ ਫੋਨ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। 

ਫੀਚਰਜ਼
ਸੈਮਸੰਗ ਨੇ ਇਸ ਫੋਨ ’ਚ 6.1 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ ਵਿਚ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆਹੈ, ਜਿਸ ਦੇ ਮਾਡਲ ਅਤੇ ਨਾਂ ਬਾਰੇ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ। ਫੋਨ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਿਲੇਗੀ। 

ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਹੈ ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ ਵਾਈਡ ਐਂਗਲ, ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈ ਐਂਗਲ ਅਤੇ ਤੀਜਾ ਲੈੱਨਜ਼ 5 ਮੈਗਾਪਿਕਸਲ ਦਾ ਡੈਫਥ ਸੈਂਸਰ ਹੈ। ਇਸ ਫੋਨ ’ਚ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 3500mAh ਦੀ ਬੈਟਰੀ ਹੈ ਜੋ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ਵਿਚ ਟਾਈਪ-ਸੀ ਚਾਰਜਿੰਗ, 4ਜੀ ਐੱਲ.ਟੀ.ਈ. ਅਤੇ ਐੱਨ.ਐੱਫ.ਸੀ. ਵਰਗੇ ਫੀਚਰਜ਼ ਹਨ। 


Rakesh

Content Editor

Related News