ਸਸਤੇ ਹੋਏ ਸੈਮਸੰਗ ਦੇ ਇਹ ਸ਼ਾਨਦਾਰ ਸਮਾਰਟਫੋਨ, ਇੰਨੀ ਘਟੀ ਕੀਮਤ

07/06/2020 12:26:35 PM

ਗੈਜੇਟ ਡੈਸਕ– ਸੈਮਸੰਗ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਕਈ ਸਮਾਰਟਫੋਨਾਂ ਦੀ ਕੀਮਤ ’ਚ ਕਟੌਤੀ ਕਰ ਦਿੱਤੀ ਹੈ। ਸੈਮਸੰਗ ਨੇ ਜਿਹੜੇ ਸਮਾਰਟਫੋਨਾਂ ਦੀਆਂ ਕੀਮਤਾਂ ਘਟਾਈਆਂ ਹਨ ਉਨ੍ਹਾਂ ’ਚ ਗਲੈਕਸੀ A50S, ਗਲੈਕਸੀ A21, ਗਲੈਕਸੀ A31 ਅਤੇ ਗਲੈਕਸੀ ਨੋਟ 10 ਲਾਈਟ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਫੋਨਾਂ ਨੂੰ ਹੁਣ ਕਿੰਨੀ ਕੀਮਤ ’ਚ ਖ਼ਰੀਦਿਆ ਜਾ ਸਕੇਗਾ। 

ਸੈਮਸੰਗ ਗਲੈਕਸੀ A31


ਸੈਮਸੰਗ ਨੇ ਆਪਣੇ ਗਲੈਕਸੀ ਏ31 ਫੋਨ ਦੀ ਕੀਮਤ ’ਚ 1000 ਰੁਪਏ ਦੀ ਕਟੌਤੀ ਕੀਤੀ ਹੈ। ਇਸ ਫੋਨ ਨੂੰ 21,999 ਰੁਪਏ ਦੀ ਕੀਮਤ ’ਚ ਭਾਰਤ ’ਚ ਲਾਂਚ ਕੀਤਾ ਗਿਆ ਸੀ। ਹੁਣ ਕਟੌਤੀ ਤੋਂ ਬਾਅਦ ਇਸ ਫੋਨ ਦੀ ਕੀਮਤ 20,999 ਰੁਪਏ ਹੋ ਗਈ ਹੈ। ਇਹ ਕੀਮਤ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਗਾਹਕ ਇਸ ਨੂੰ ਐਮਾਜ਼ੋਨ ਇੰਡੀਆ ਅਤੇ ਸੈਮਸੰਗ ਇੰਡੀਆ ਦੀ ਵੈੱਬਸਾਈਟ ਤੋਂ ਇਲਾਵਾ ਅਧਿਕਾਰਤ ਆਫਲਾਈਨ ਸਟੋਰਾਂ ਤੋਂ ਵੀ ਖ਼ਰੀਦ ਕਰਦੇ ਹਨ। 

ਸੈਮਸੰਗ ਗਲੈਕਸੀ ਨੋਟ 10 ਲਾਈਟ


ਸੈਮਸੰਗ ਨੇ ਆਪਣੇ ਪ੍ਰਸਿੱਧ ਸਮਾਰਟਫੋਨ ਗਲੈਕਸੀ ਨੋਟ 10 ਲਾਈਟ ਦੀ ਕੀਮਤ ’ਚ ਭਾਰ ਕਟੌਤੀ ਕਰ ਦਿੱਤੀ ਹੈ। S-Pen ਨਾਲ ਆਉਣ ਵਾਲੇ ਇਸ ਫੋਨ ਦੀ ਕੀਮਤ 4 ਹਜ਼ਾਰ ਰੁਪਏ ਘਟਾਈ ਗਈ ਹੈ। ਗਲੈਕਸੀ ਨੋਟ 10 ਲਾਈਟ ਦਾ 6 ਜੀ.ਬੀ. ਰੈਮ ਵਾਲਾ ਮਾਡਲ ਹੁਣ 37,999 ਰੁਪਏ ’ਚ ਜਦਕਿ 8 ਜੀ.ਬੀ. ਰੈਮ ਵਾਲਾ ਮਾਡਲ ਹੁਣ 39,999 ਰੁਪਏ ’ਚ ਮਿਲੇਗਾ। ਗਾਹਕਾਂ ਨੂੰ ਸਿਟੀਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਫੋਨ ਖ਼ਰੀਦਣ ’ਤੇ 5,000 ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। ਯਾਨੀ ਕੈਸ਼ਬੈਕ ਪਾਉਣ ਤੋਂ ਬਾਅਦ ਫੋਨ ਦੇ 6 ਜੀ.ਬੀ. ਰੈਮ ਵਾਲੇ ਮਾਡਲ ਦੀ ਪ੍ਰਭਾਵੀ ਕੀਮਤ 32,999 ਰੁਪਏ ਜਦਕਿ 8 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 34,999 ਰੁਪਏ ਰਹਿ ਜਾਵੇਗੀ। 

ਸੈਮਸੰਗ ਗਲੈਕਸੀ A50s


ਸੈਮਸੰਗ ਨੇ ਆਪਣੇ ਗਲੈਕਸੀ ਏ50ਐੱਸ ਫੋਨ ਦੀ ਕੀਮਤ ’ਚ ਵੀ ਕਟੌਤੀ ਕੀਤੀ ਹੈ। ਇਸ ਫੋਨ ਦਾ 4 ਜੀ.ਬੀ. ਰੈਮ ਵਾਲਾ ਮਾਡਲ ਪਹਿਲਾਂ 21,070 ਰੁਪਏ ’ਚ ਮਿਲਦਾ ਸੀ ਜੋ ਕਿ ਹੁਣ 18,599 ਰੁਪਏ ਦੀ ਕੀਮਤ ’ਚ ਮਿਲੇਗਾ। 6 ਜੀ.ਬੀ. ਰੈਮ ਵਾਲਾ ਮਾਡਲ ਪਹਿਲਾਂ 26,900 ਰੁਪਏ ’ਚ ਮਿਲਦਾ ਸੀ ਪਰ ਹੁਣ ਤੁਸੀਂ ਇਸ ਫੋਨ ਨੂੰ 20,561 ਰੁਪਏ ’ਚ ਖ਼ਰੀਦ ਸਕਦੇ ਹੋ।

ਸੈਮਸੰਗ ਗਲੈਕਸੀ A21


ਸੈਮਸੰਗ ਨੇ ਆਪਣੇ ਗਲੈਕਸੀ A21 ਸਮਾਰਟਫੋਨ ਦੀ ਕੀਮਤ ’ਚ 2,300 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਫੋਨ ਦਾ 4 ਜੀ.ਬੀ. ਰੈਮ ਵਾਲਾ ਮਾਡਲ ਪਹਿਲਾਂ 14,999 ਰੁਪਏ ’ਚ ਮਿਲਦਾ ਸੀ ਜੋ ਹੁਣ 12,699 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਉਥੇ ਹੀ 6 ਜੀ.ਬੀ. ਰੈਮ ਵਾਲਾ ਮਾਡਲ ਹੁਣ 16,499 ਰੁਪਏ ਦੀ ਥਾਂ 14,222 ਰੁਪਏ ਦੀ ਕੀਮਤ ’ਚ ਮਿਲੇਗਾ।

Rakesh

This news is Content Editor Rakesh