ਸੈਮਸੰਗ ਅੱਜ ਲਾਂਚ ਕਰੇਗੀ ਗਲੈਕਸੀ A31 ਸਮਾਰਟਫੋਨ, ਹੋਣਗੀਆਂ ਇਹ ਖੂਬੀਆਂ

06/04/2020 10:43:33 AM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੀ ਏ-ਸੀਰੀਜ਼ ਦੇ ਨਵੇਂ ਸਮਾਰਟਫੋਨ ਨੂੰ 4 ਜੂਨ ਨੂੰ ਯਾਨੀ ਅੱਜ ਭਾਰਤ ’ਚ ਲਾਂਚ ਕਰਨ ਵਾਲੀ ਹੈ। ਸੈਮਸੰਗ ਅੱਜ ਇਕ ਆਨਲਾਈਨ ਈਵੈਂਟ ਕਰਨ ਜਾ ਰਹੀ ਹੈ ਜਿਸ ਵਿਚ ਕੰਪਨੀ ਗਲੈਕਸੀ ਏ31 ਸਮਾਰਟਫੋਨ ਲਾਂਚ ਕਰੇਗੀ। 

ਕੰਪਨੀ ਨੇ ਆਪਣੀ ਟਵਿਟਰ ਪੋਸਟ ਰਾਹੀਂ ਇਕ ਲਿੰਕ ਵੀ ਸਾਂਝਾ ਕੀਤਾ ਹੈ ਜਿਸ ’ਤੇ ਕਲਿੱਕ ਕਰਨ ’ਤੇ ਤੁਸੀਂ ਇਕ ਮਾਈਕ੍ਰੋਸਾਈਟ ’ਤੇ ਪਹੁੰਚ ਜਾਓਗੇ ਜਿਥੇ ‘Notify Me’ ਦਾ ਬਟਨ ਮਿਲੇਗਾ। ਇਸ ’ਤੇ ਕਲਿੱਕ ਕਰਕੇ ਇਛੁੱਕ ਗਾਹਕ ਆਉਣ ਵਾਲੇ ਅਪਡੇਟਸ ਲਈ ਰਜਿਸਟਰ ਕਰ ਸਕਦੇ ਹਨ। 

 

ਗਲੈਕਸੀ ਏ31 ਦੇ ਸੰਭਾਵਿਤ ਫੀਚਰਜ਼
ਡਿਸਪਲੇਅ    - 6.4 ਇੰਚ ਦੀ ਫੁਲ-ਐੱਚ.ਡੀ. ਪਲੱਸ, ਸੁਪਰ ਅਮੋਲੇਡ, ਇਨਫੀਨਿਟੀ ਯੂ
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ ਪੀ64
ਰੈਮ    - 4 ਜੀ.ਬੀ.
ਸਟੋਰੇਜ    - 64 ਜ.ਬੀ.
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 48MP+8MP+5MP+5MP ਕਵਾਡ ਕੈਮਰਾ ਸੈੱਟਅਪ
ਫਰੰਟ ਕੈਮਰਾ    - 20MP
ਬੈਟਰੀ    - 5,000mAh
ਕੁਨੈਕਟੀਵਿਟੀ    - 4G VoLTE, ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਵਾਈ-ਫਾਈ, ਬਲੂਟੂਥ 5.0 ਅਤੇ 3.5mm ਆਡੀਓ ਜੈੱਕ

Rakesh

This news is Content Editor Rakesh